ਬਰਨਾਵਾ ਆਸ਼ਰਮ ’ਚ ਉਮੜੇ ਸ਼ਰਧਾਲੂ, ਰਾਮ-ਨਾਮ ਨਾਲ ਭਗਤੀਮਈ ਹੋਇਆ ਪੰਡਾਲ
(ਸੱਚ ਕਹੂੰ ਨਿਊਜ਼/ਰਕਮ ਸਿੰਘ) ਸਰਸਾ/ਬਰਨਾਵਾ। ਡੇਰਾ ਸੱਚਾ ਸੱਚਾ ਆਸ਼ਰਮ ਬਰਨਾਵਾ, ਬਾਗਪਤ (ਉੱਤਰ ਪ੍ਰਦੇਸ਼) ਅਤੇ ਸ਼ਾਹ ਸਤਿਨਾਮ ਜੀ ਧਾਮ (ਸਰਸਾ) ’ਚ ਐਤਵਾਰ ਨੂੰ ਨਾਮ-ਚਰਚਾ ਕਰਵਾਈ ਗਈ ਜਿਸ ਵਿੱਚ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਸਮੇਤ ਵੱਖ-ਵੱਖ ਰਾਜਾਂ ਤੋਂ ਭਿਆਨਕ ਗਰਮੀ ਦੇ ਬਾਵਜੂਦ ਵੱਡੀ ਗਿਣਤੀ ’ਚ ਡੇਰਾ ਸ਼ਰਧਾਲੂਆਂ ਨੇ ਸ਼ਿਰਕਤ ਕਰਕੇ ਗੁਰੂਜੱਸ ਗਾਇਆ ਇਸ ਤੋਂ ਪਹਿਲਾਂ ਨਾਮ-ਚਰਚਾ ਦੀ ਸ਼ੁਰੂਆਤ ਇਲਾਹੀ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਬੋਲ ਕੇ ਕੀਤਾ ਗਿਆ ਜਿਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਪਵਿੱਤਰ ਗੰ੍ਰਥਾਂ ’ਚੋਂ ਸ਼ਬਦਬਾਣੀ ਕਰਕੇ ਪੰਡਾਲ ਨੂੰ ਭਗਤੀਮਈ ਬਣਾ ਦਿੱਤਾ।
ਨਾਮ-ਚਰਚਾ ਤੋਂ ਪਹਿਲਾਂ ਵੱਖ-ਵੱਖ ਬਲਾਕਾਂ ਦੀ ਸਾਧ-ਸੰਗਤ ਨੇ ਬਰਨਾਵਾ ਆਸ਼ਰਮ ਦੀ ਸਾਫ਼-ਸਫ਼ਾਈ ਅਤੇ ਖੇਤੀਬਾੜੀ ਦੀ ਸਾਂਭ-ਸੰਭਾਲ ਕੀਤੀ ਗਰਮੀ ਦੇ ਮੌਸਮ ਨੂੰ ਦੇਖਦਿਆਂ ਪਾਣੀ ਸੰਮਤੀ ਦੇ ਸੇਵਾਦਾਰਾਂ ਵੱਲੋਂ ਥਾਂ-ਥਾਂ ਠੰਢੇ ਪਾਣੀ ਦੀਆਂ ਛਬੀਲਾਂ ਵੀ ਲਾਈਆਂ ਗਈਆਂ ਅਤੇ ਸ਼ਰਧਾਲੂਆਂ ਨੂੰ ਠੰਢਾ ਪਾਣੀ ਪਿਆਇਆ ਗਿਆ ਨਾਮ-ਚਰਚਾ ਦੌਰਾਨ ਵੱਡੀਆਂ-ਵੱਡੀਆਂ ਸਕਰੀਨਾਂ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿੰਗ ਅਨਮੋਲ ਬਚਨ ਸੁਣਾਏ ਗਏ ਨਾਮ-ਚਰਚਾ ਤੋਂ ਬਾਅਦ ਲੰਗਰ ਸੰਮਤੀ ਦੇ ਸੇਵਾਦਾਰਾਂ ਨੇ ਕੁਝ ਹੀ ਦੇਰ ’ਚ ਸਮੂਹ ਸਾਧ-ਸੰਗਤ ਨੂੰ ਲੰਗਰ ਛਕਾ ਦਿੱਤਾ।
ਜੇਕਰ ਇਨਸਾਨ ਦਾ ‘ਗੁਰੂ’ ਪੂਰਨ ਹੋਵੇ ਅਤੇ ਉਸ ਦਾ ਆਪਣੇ ਸਤਿਗੁਰੂ ’ਤੇ ਦਿ੍ਰੜ ਵਿਸ਼ਵਾਸ ਹੋਵੇ ਅਤੇ ਸ਼ਿਸ਼ ਆਪਣੇ ਗੁਰੂ ਦੇ ਦੱਸੇ ਰਸਤੇ ’ਤੇ ਸੱਚਾਈ ਅਤੇ ਵਿਸ਼ਵਾਸ ਨਾਲ ਚੱਲੇ ਤਾਂ ਉਹ ਵੱਡੀਆਂ ਤੋਂ ਵੱਡੀਆਂ ਪ੍ਰੇਸ਼ਾਨੀਆਂ ਅਤੇ ਮੁਸ਼ਕਲਾਂ ਨੂੰ ਵੀ ਅਸਾਨੀ ਨਾਲ ਪਾਰ ਕਰ ਲੈਂਦਾ ਹੈ ਭਗਵਾਨ, ਦਾਤਾ ਹੈ ਮੰਗਦਾ ਨਹੀਂ, ਉਹ ਆਪਣੇ ਪੀਰ-ਫਕੀਰਾਂ ਦੇ ਜਰੀਏ ਭਗਤਾਂ ਦੀਆਂ ਖਾਲੀ ਝੋਲੀਆਂ ਭਰਦਾ ਰਹਿੰਦਾ ਹੈ ਸੰਤ, ਪੀਰ, ਫਕੀਰ ਦਾ ਮਕਸਦ ਪੂਰੀ ਦੁਨੀਆ ’ਚ ਭਾਈਚਾਰੇ ਦੀ ਸਥਾਪਨਾ ਕਰਕੇ ਤੜਫ਼ਦੀਆਂ ਰੂਹਾਂ ਨੂੰ ਜਿਉਂਦੇ-ਜੀਅ ਗਮ, ਚਿੰਤਾ, ਪ੍ਰੇਸ਼ਾਨੀਆਂ ਤੋਂ ਅਜ਼ਾਦ ਕਰਵਾ ਕੇ ਮੋਕਸ਼-ਮੁਕਤੀ ਦਿਵਾਉਣਾ ਹੁੰਦਾ ਹੈ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਡੇਰਾ ਸ਼ਰਧਾਲੂਆਂ ਨੇ ਦੁਹਰਾਇਆ ‘ਅਨਾਥ ਮਾਤਾ-ਪਿਤਾ ਸੇਵਾ’ ਦਾ ਸੰਕਲਪ
ਨਾਮ-ਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਭੇਜੀ ਗਈ 10ਵੀਂ ਸ਼ਾਹੀ ਚਿੱਠੀ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਈ ਗਈ ਜਿਸ ਨੂੰ ਸੁਣ ਕੇ ਸਾਧ-ਸੰਗਤ ਦੀਆਂ ਅੱਖਾਂ ’ਚੋਂ ਵੈਰਾਗਮਈ ਹੰਝੂ ਵਗਣ ਲੱਗੇ ਚਿੱਠੀ ’ਚ ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੇ ਗਏ 139ਵੇਂ ਮਾਨਵਤਾ ਭਲਾਈ ਕਾਰਜ ‘ਅਨਾਥ ਮਾਤਾ-ਪਿਤਾ ਸੇਵਾ’ ਨੂੰ ਵਧ-ਚੜ੍ਹ ਕੇ ਕਰਨ ਦਾ ਡੇਰਾ ਸ਼ਰਧਾਲੂਆਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਸੰਕਲਪ ਲਿਆ ਸਾਧ-ਸੰਗਤ ਨੇ ਬਿਮਾਰ ਮਰੀਜ਼ਾਂ ਦੀ ਤੰਦਰੁਸਤੀ ਲਈ ਵੀ ਅਰਦਾਸ ਕੀਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.