ਪ੍ਰਸੰਨਤਾ ਤੇ ਸੰਤੁਸ਼ਟੀ
ਪ੍ਰਸਿੱਧ ਰਾਜਾ ਅਸ਼ਵਘੋਸ਼ ਦਾ ਸੰਸਾਰ ਤੇ ਦੁਨੀਆਦਾਰੀ ਤੋਂ ਮਨ ਮੁੜ ਗਿਆ ਉਹ ਘਰ-ਪਰਿਵਾਰ ਛੱਡ ਕੇ ਸ਼ਾਂਤੀ ਦੀ ਭਾਲ ’ਚ ਭਟਕਣ ਲੱਗਾ ਕਈ ਦਿਨਾਂ ਦਾ ਭੁੱਖਾ-ਪਿਆਸਾ ਅਸ਼ਵਘੋਸ਼ ਇੱਕ ਦਿਨ ਇੱਕ ਕਿਸਾਨ ਦੇ ਖੇਤ ’ਚ ਪੁੱਜਾ ਉਸ ਨੇ ਵੇਖਿਆ ਕਿ ਉਹ ਕਿਸਾਨ ਬੜਾ ਹੀ ਖੁਸ਼, ਤੰਦਰੁਸਤ ਤੇ ਸੰਤੁਸ਼ਟ ਲੱਗ ਰਿਹਾ ਸੀ ਰਾਜੇ ਨੇ ਕਿਸਾਨ ਤੋਂ ਪੁੱਛਿਆ, ‘‘ਦੋਸਤ ਤੇਰੀ ਇਸ ਪ੍ਰਸੰਨਤਾ ਤੇ ਸੰਤੁਸ਼ਟੀ ਦਾ ਰਾਜ਼ ਕੀ ਹੈ?’’ ਕਿਸਾਨ ਨੇ ਜਵਾਬ ਦਿੱਤਾ ਕਿ ਹਰ ਥਾਂ ਈਸ਼ਵਰ ਦੇ ਦਰਸ਼ਨ ਤੇ ਮਿਹਨਤ ਹੀ ਮੇਰੀ ਖੁਸ਼ੀ ਤੇ ਸੰਤੁਸ਼ਟੀ ਦਾ ਕਾਰਨ ਹੈ ਅਸ਼ਵਘੋਸ਼ ਨੇ ਕਿਹਾ, ‘‘ਕਿਸ ਤਰ੍ਹਾਂ, ਮੈਂ ਸਮਝਿਆ ਨਹੀਂ!’’ ਕਿਸਾਨ ਨੇ ਕਿਹਾ, ‘‘ਠੀਕ ਹੈ, ਪਹਿਲਾਂ ਤੁੰ ਕੁਝ ਖਾ-ਪੀ ਲੈ, ਕਈ ਦਿਨਾਂ ਤੋਂ ਭੁੱਖਾ ਲੱਗ ਰਿਹਾ ਹੈਂ’’ ਕਿਸਾਨ ਨੇ ਘਰੋਂ ਆਈਆਂ ਰੋਟੀਆਂ ਦੋ ਹਿੱਸਿਆਂ ’ਚ ਵੰਡੀਆਂ ਦੋਵਾਂ ਨੇ ਚਟਣੀ ਨਾਲ ਰੋਟੀਆਂ ਖਾਧੀਆਂ ਫਿਰ ਕਿਸਾਨ ਨੇ ਉਸ ਨੂੰ ਖੇਤ ’ਚ ਹਲ ਚਲਾਉਣ ਲਈ ਕਿਹਾ ਥੋੜ੍ਹੀ ਦੇਰ ’ਚ ਹੀ ਮਿਹਨਤ ਨਾਲ ਥੱਕਿਆ ਹੋਇਆ ਤੇ ਕਈ ਦਿਨਾਂ ਬਾਦ ਮਿਲੇ ਭੋਜਨ ਦੀ ਤਿ੍ਰਪਤੀ ਕਾਰਨ ਰਾਜੇ ਨੂੰ ਨੀਂਦ ਆਉਣ ਲੱਗੀ ਕਿਸਾਨ ਨੇ ਅੰਬ ਦੇ ਦਰੱਖਤ ਹੇਠਾਂ ਉਸ ਨੂੰ ਸੌਣ ਲਈ ਕਿਹਾ ਜਦੋਂ ਰਾਜਾ ਸੌਂ ਕੇ ਉੱਠਿਆ, ਤਾਂ ਜੋ ਸ਼ਾਂਤੀ ਤੇ ਹੌਲੇਪਣ ਦਾ ਅਹਿਸਾਸ ਹੋਇਆ ਉਹ ਮਹਿਲ ਦੀਆਂ ਤਮਾਮ ਸੁਖ-ਸਹੂਲਤਾਂ ’ਚ ਨਹੀਂ ਮਿਲਿਆ ਸੀ ਰਾਜੇ ਨੂੰ ਆਪਣੇ ਸਵਾਲ ਦਾ ਜਵਾਬ ਖੁਦ ਹੀ ਮਿਲ ਗਿਆ ਜਿਸ ਦੀ ਭਾਲ ’ਚ ਰਾਜਾ ਦਰ-ਦਰ ਭਟਕ ਰਿਹਾ ਸੀ, ਸ਼ਾਂਤੀ ਦਾ ਰਹੱਸ ਰਾਜੇ ਨੂੰ ਮਿਲ ਗਿਆ ਕਿ ਈਸ਼ਵਰ ’ਚ ਅਟੁੱਟ ਸ਼ਰਧਾ ਤੇ ਮਿਹਨਤ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ