ਸਿਆਸਤ ਤੇ ਪੁਲਿਸ ਦਾ ਤਮਾਸ਼ਾ
ਦਿੱਲੀ ਦੇ ਸਿਆਸੀ ਆਗੂ ਤਜਿੰਦਰ ਬੱਗਾ ਦੀ ਪੰਜਾਬ ਪੁਲਿਸ ਵੱਲੋਂ ਗਿ੍ਰਫਤਾਰੀ ਤੋਂ ਬਾਅਦ ਦਿੱਲੀ ਤੇ ਹਰਿਆਣਾ ਪੁਲਿਸ ਵੀ ਇਸ ਮਾਮਲੇ ’ਚ ਚਰਚਾ ’ਚ ਆਈ ਹੈ ਸ਼ਾਇਦ ਹੀ ਕਦੇ ਇੰਨੀ ਗਿਣਤੀ ਦੇ ਰਾਜਾਂ ਦੀ ਪੁਲਿਸ ਇੱਕ ਮਾਮਲੇ ’ਤੇ ਇੰਨੀ ਤੇਜ਼ੀ ਤੇ ਜੋਸ਼ ਨਾਲ ਉਲਝੀ ਹੋਵੇ ਅਜਿਹਾ ਲੱਗ ਰਿਹਾ ਹੈ ਜਿਵੇਂ ਪੰਜਾਬ ਤੇ ਦਿੱਲੀ ਦਾ ਸਭ ਤੋਂ ਵੱਡਾ ਮੁੱਦਾ ਜਤਿੰਦਰ ਬੱਗਾ ਦੀ ਗਿ੍ਰਫ਼ਤਾਰੀ ਹੈ ਬੱਗੇ ਦਾ ਗਿ੍ਰਫ਼ਤਾਰ ਹੋਣਾ ਜਾਂ ਉਸ ਦੀ ਗਿ੍ਰਫ਼ਤਾਰੀ ਰੋਕਣਾ ਰੋਜ਼ਾਨਾ ਲੁੱਟੇ ਜਾ ਰਹੇ ਪੈਟਰੋਲ ਪੰਪਾਂ, ਬੈਂਕ ਡਕੈਤੀਆਂ, ਗੈਂਗਸਟਰਾਂ ਦੀ ਹਿੰਸਾ ਤੋਂ ਕਿਤੇ ਵੱਡਾ ਹੋ ਗਿਆ ਹੈ।
ਜੇਕਰ ਬੱਗਾ ਫੜਿਆ ਗਿਆ ਜਾਂ ਫੜਿਆ ਨਾ ਗਿਆ ਤਾਂ ਇਹ ਦੇਸ਼ ਦੀ ਬਹੁਤ ਵੱਡੀ ਪ੍ਰਾਪਤੀ ਹੋਵੇਗੀ, ਸ਼ਾਇਦ ਦੇਸ਼ ਬਹੁਤ ਤਰੱਕੀ ਕਰ ਜਾਵੇਗਾ ਬੜੀ ਹੈਰਾਨੀ ਹੈ ਕਿ ਸ਼ਹਿਰਾਂ ’ਚ ਰੋਜ਼ਾਨਾ ਆਮ ਲੋਕਾਂ ਤੋਂ ਝਪਟਮਾਰ ਮੋਬਾਇਨ ਫੋਨ ਖੋਹ ਕੇ ਲੈ ਜਾਂਦੇ ਹਨ ਜਿਨ੍ਹਾਂ ਦੀ ਰਿਪੋਰਟ ਦਰਜ ਕਰਵਾਉਣ ਲਈ ਆਮ ਆਦਮੀ ਨੂੰ ਪਤਾ ਨਹੀਂ ਥਾਣੇ ’ਚ ਕਿੰਨੇ ਗੇੜੇ ਮਾਰਨੇ ਪੈਂਦੇ ਹਨ ਕਈ ਵਾਰ ਤਾਂ ਸਿਆਸੀ ਪਹੁੰਚ ਵੀ ਕਰਨੀ ਪੈਂਦੀ ਹੈ ਪਰ ਜਦੋਂ ਮਾਮਲਾ ਸਿਆਸੀ ਖਿੱਚੋਤਾਣ ਦਾ ਹੋਵੇ ਤਾਂ ਪੁਲਿਸ ਤੁਰੰਤ ਹਰਕਤ ’ਚ ਆਉਂਦੀ ਹੈ ਤੇ ਆਪਣੇ ਉਪਰਲਿਆਂ ਦੇ ਹੁਕਮ ਨੂੰ ਅੰਜ਼ਾਮ ਦਿੰਦੀ ਹੈ ਅਜਿਹੀ ਖਿੱਚੋਤਾਣ ’ਚ ਕਾਨੂੰਨ, ਨਿਯਮ ਕਿਸੇ ਨੂੰ ਯਾਦ ਨਹੀਂ ਹੁੰਦੇ ਆਪਣੇ ਹੀ ਬਣਾਏ ਕਾਨੂੰਨ ਦਾ ਅਪਮਾਨ ਕੀਤਾ ਜਾਂਦਾ ਹੈ।
ਨਿਯਮ ਤਾਂ ਸਿਰਫ਼ ਆਮ ਆਦਮੀ ਲਈ ਰਹਿ ਜਾਂਦਾ ਹੈ ਇਸ ਮਾਮਲੇ ’ਚ ਪਿਛਲੇ ਸਾਲਾਂ ’ਚ ਪੰਜਾਬ ’ਚ ਇੱਕ ਅਨੋਖੀ ਘਟਨਾ ਸਾਹਮਣੇ ਆਈ ਜਦੋਂ ਇੱਕ ਕਤਲ ਹੋਏ ਵਿਅਕਤੀ ਦੀ ਲਾਸ਼ ਸੁੰਨਸਾਨ ਥਾਂ ’ਤੇ ਮਿਲੀ ਇੱਕ ਜਿਲ੍ਹੇ ਦੀ ਪੁਲਿਸ ਪਹੁੰਚੀ ਤਾਂ ਅਫ਼ਸਰਾਂ ਨੇ ਬੜੀ ਬਾਰੀਕੀ ਨਾਲ ਤਫ਼ਤੀਸ਼ ਕੀਤੀ ਤੇ ਕਿਹਾ ਕਿ ਬੰਦੇ ਦੀ ਮੌਤ ਸਿਰ ਦੀ ਸੱਟ ਨਾਲ ਹੋਈ ਹੈ ਪਰ ਸਿਰ ਦੂਜੇ ਜ਼ਿਲ੍ਹੇ ਦੀ ਜ਼ਮੀਨ ’ਚ ਹੈ ਸਰੀਰ ਦਾ ਬਾਕੀ ਹਿੱਸਾ ਪਹੁੰਚੀ ਪੁਲਿਸ ਦੇ ਜ਼ਿਲ੍ਹੇ ’ਚ ਪੈਂਦਾ ਸੀ ਪੁਲਿਸ ਅਫ਼ਸਰਾਂ ਨੇ ਪਟਵਾਰੀ ਸੱਦ ਕੇ ਇਸ ’ਚ ਰਿਪੋਰਟ ਤਿਆਰ ਕਰਵਾਈ ਕਿ ਸਿਰ ਕਿਸ ਜਿਲ੍ਹੇ ਦੀ ਜ਼ਮੀਨ ’ਚ ਹੈ ਇਸ ਸਾਰੀ ਮੱਥਾਪੱਚੀ ’ਚ ਪੁਲਿਸ ਨੇ ਸਾਰਾ ਦਿਨ ਲੰਘਾ ਦਿੱਤਾ ਪੁਲਿਸ ਨੇ ਕਾਨੂੰਨੀ ਪੇਚਾਂ ਨੂੰ ਪੂਰੀ ਤਰ੍ਹਾਂ ਫਰੋਲਿਆ ਹੁਣ ਤਜਿੰਦਰ ਬੱਗਾ ਕਿੱਥੋਂ ਗਿ੍ਰਫ਼ਤਾਰ ਹੋਇਆ ਕਿਵੇਂ ਹੋਇਆ, ਕਿੱਥੇ ਜਾਏਗਾ ਇੱਕ ਡਰਾਮਾ ਬਣ ਗਿਆ ਹੈ।
ਕਿਸੇ ਵੀ ਸੂਬੇ ਦੀ ਪੁਲਿਸ ਅਜਿਹੀ ਨਹੀਂ ਜਿਸ ਨੂੰ ਕਾਨੂੰਨ ਦਾ ਨਾ ਪਤਾ ਹੋਵੇ ਕਿ ਗਿ੍ਰਫ਼ਤਾਰੀ ਕਿਵੇਂ ਜਾਇਜ਼ ਹੁੰਦੀ ਹੈ ਤੇ ਕਿਵੇਂ ਨਜਾਇਜ਼ ਫ਼ਿਰ ਵੀ ਸਿਆਸੀ ਲੋਕਾਂ ਵੱਲੋਂ ਆਪਣਾ ਨੱਕ ਬਚਾਉਣ ਲਈ ਕਾਨੂੰਨ ਨਾਲ ਧੱਕੇ ਦੀ ਜ਼ੋਰਅਜ਼ਮਾਈ ਜਾਰੀ ਹੈ ਆਖ਼ਰ ਸੱਚਾ ਕੌਣ ਝੂਠਾ ਕੌਣ ਇਸ ਵੀ ਸਾਹਮਣੇ ਆ ਜਾਵੇਗਾ ਪਰ ਇਹ ਘਟਨਾ ਪੁਲਿਸ ਦੇ ਸਿਆਸੀਕਰਨ ਦੀ ਇੱਕ ਵੱਡੀ ਮਾੜੀ ਮਿਸਾਲ ਜ਼ਰੂਰ ਬਣ ਗਈ ਹੈ ਇਹ ਮਾਮਲਾ ਸਿਆਸੀ ਆਗੂਆਂ ਦੀ ਤੰਗ ਤੇ ਮਤਲਬੀ ਸੋਚ ਦਾ ਨਤੀਜਾ ਹੈ ਦੇਸ਼ ਨੂੰ ਅੱਗੇ ਲਿਜਾਣਾ ਹੈ ਤਾਂ ਇਹਨਾਂ ਨਕਾਰਾਤਮਕ ਚੀਜ਼ਾਂ ਨੂੰ ਛੱਡਣਾ ਪਵੇਗਾ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ