ਅੱਗੇ ਵਧ ਰਹੀ ਅਰਥਵਿਵਸਥਾ

GST

ਅੱਗੇ ਵਧ ਰਹੀ ਅਰਥਵਿਵਸਥਾ

ਚਾਲੂ ਵਿੱਤੀ ਵਰ੍ਹੇ 2022-23 ਦੇ ਪਹਿਲੇ ਮਹੀਨੇ ’ਚ ਵਸਤੂ ਅਤੇ ਸੇਵਾ ਕਰ (ਜੀਐਸਟੀ) ਵਸੂਲੀ 1.68 ਲੱਖ ਕਰੋੜ ਰੁਪਏ ਹੋਇਆ, ਜੋ ਜੁਲਾਈ, 2017 ’ਚ ਇਸ ਟੈਕਸ ਪ੍ਰਣਾਲੀ ਦੇ ਲਾਗੂ ਹੋਣ ਦੇ ਬਾਅਦ ਤੋਂ ਸਭ ਤੋਂ ਜ਼ਿਆਦਾ ਮਹੀਨੇਵਾਰ ਵਸੂਲੀ ਹੈ। ਇਹ ਅੰਕੜਾ ਅਪਰੈਲ, 2021 ਦੇ ਮੁਕਾਬਲੇ 20 ਫੀਸਦੀ ਅਤੇ ਇਸ ਸਾਲ ਮਾਰਚ ’ਚ ਲਗਭਗ 18 ਫੀਸਦੀ ਜ਼ਿਆਦਾ ਹੈ ਪਿਛਲੇ ਸਾਲ ਦੇ ਹਿਸਾਬ ਨਾਲ ਦੇਖੀਏ, ਤਾਂ ਬੀਤੀ ਅਪਰੈਲ ’ਚ ਦਰਾਮਦ ਵਸਤੂਆਂ ਤੋਂ 30 ਫੀਸਦੀ ਅਤੇ ਘਰੇਲੂ ਲੈਣ-ਦੇਣ (ਇਸ ਵਿਚ ਦਰਾਮਦ ਸੇਵਾਵਾਂ ਵੀ ਸ਼ਾਮਲ ਹਨ) ਤੋਂ 17 ਫੀਸਦੀ ਜ਼ਿਆਦਾ ਮਾਲੀਆ ਹਾਸਲ ਹੋਇਆ ਹੈ। ਇਹ ਟੈਕਸ ਮਾਰਚ ਦੀ ਵਿੱਕਰੀ ਦੇ ਆਧਾਰ ’ਤੇ ਹੋਇਆ ਹੈ। ਇਸ ਦਾ ਇੱਕ ਅਰਥ ਤਾਂ ਇਹ ਹੈ ਕਿ ਸਿੱਕਾ-ਪਸਾਰ ਕਾਰਨ ਮੰਗ ’ਚ ਕਮੀ ਦੇ ਬਾਵਜੂਦ ਕਾਰੋਬਾਰੀ ਗਤੀਵਿਧੀਆਂ ਵਧ ਰਹੀਆਂ ਹਨ ।

ਇਸ ਨਾਲ ਦੂਜਾ ਸੰਕੇਤ ਇਹ ਮਿਲਦਾ ਹੈ ਕਿ ਕਾਰੋਬਾਰੀਆਂ ’ਚ ਟੈਕਸ ਦੇਣ ਦਾ ਰੁਝਾਨ ਵਧ ਰਿਹਾ ਹੈ ਜ਼ਿਕਰਯੋਗ ਹੈ ਕਿ ਸਹੀ ਟੈਕਸ ਵਸੂਲੀ ਲਈ ਕਈ ਕਦਮ ਚੁੱਕੇ ਗਏ ਹਨ, ਜਿਵੇਂ ਲੋਕਾਂ ਨੂੰ ਸਮੇਂ ’ਤੇ ਟੈਕਸ ਦੇਣ ਲਈ ਉਤਸ਼ਾਹਿਤ ਕਰਨਾ, ਟੈਕਸ ਪ੍ਰਣਾਲੀ ਨੂੰ ਸਰਲ ਅਤੇ ਪ੍ਰਭਾਵੀ ਬਣਾਉਣਾ ਅਤੇ ਪੂਰਾ ਟੈਕਸ ਨਾ ਅਦਾ ਕਰਨ ਵਾਲਿਆਂ ਦੇ ਖਿਲਾਫ਼ ਕਾਰਵਾਈ ਕਰਨਾ ਇਨ੍ਹਾਂ ਯਤਨਾਂ ’ਚ ਡਾਟਾ ਵਿਸ਼ਲੇਸ਼ਣ ਅਤੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਬੜਾ ਕਾਰਗਰ ਸਾਬਤ ਹੋਇਆ ਹੈ । ਇਸ ਪ੍ਰਾਪਤੀ ’ਤੇ ਟਿੱਪਣੀ ਕਰਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਜਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਭਰੋਸਾ ਪ੍ਰਗਟਾਇਆ ਕਿ ਅਰਥਵਿਵਸਥਾ ਲਗਾਤਾਰ ਬਿਹਤਰੀ ਵੱਲ ਵਧ ਰਹੀ ਹੈ। ਇਸ ’ਚ ਇੱਕ ਪਹਿਲੂ ਇਹ ਵੀ ਹੈ ਕਿ ਵੱਖ-ਵੱਖ ਰਾਜਾਂ ’ਚ ਮਾਲੀਆ ਵਸੂਲੀ ’ਚ ਵੱਡੀ ਨਾਬਰਾਬਰੀ ਹੈ । ਪਿਛਲੇ ਸਾਲ ਅਪਰੈਲ ਦੇ ਮੁਕਾਬਲੇ ਇਸ ਸਾਲ ਅਪਰੈਲ ’ਚ ਮਣੀਪੁਰ ’ਚ 33 ਫੀਸਦੀ ਅਤੇ ਬਿਹਾਰ ’ਚ 2 ਫੀਸਦੀ ਘੱਟ ਜੀਐਸਟੀ ਵਸੂਲੀ ਹੋਈ ਹੈ, ਜਦੋਂ ਕਿ ਅਰੁਣਾਚਲ ਪ੍ਰਦੇਸ਼ ’ਚ 90, ਉੱਤਰਾਖੰਡ ’ਚ 33, ਨਾਗਾਲੈਂਡ ’ਚ 32 , ਓਡੀਸ਼ਾ ’ਚ 28 ਅਤੇ ਮਹਾਂਰਾਸ਼ਟਰ ’ਚ 25 ਫੀਸਦੀ ਦਾ ਵਾਧਾ ਹੋਇਆ ਹੈ ਇਨ੍ਹਾਂ ’ਚ ਆਯਾਤਿਤ ਵਸਤੂਆਂ ਤੋਂ ਪ੍ਰਾਪਤ ਮਾਲੀਆ ਸ਼ਾਮਲ ਨਹੀਂ ਹੈ।

ਇਹ ਅੰਕੜੇ ਸੁਧਾਰ ਦੇ ਨਤੀਜਿਆਂ ਵੱਲ ਸੰਕੇਤ ਕਰਦੇ ਹਨ ਜੋ ਰਾਜ ਘੱਟ ਟੈਕਸ ਹਾਸਲ ਕਰ ਰਹੇ ਹਨ, ਉਨ੍ਹਾਂ ਦੇ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ’ਤੇ ਮੁਕਾਬਲਤਨ ਜਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਖਬਰਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਕੁਝ ਵਸਤੂਆਂ ’ਤੇ ਲੱਗਣ ਵਾਲੇ ਸੈੱਸ ਨੂੰ ਜੀਐਸਟੀ ’ਚ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਕਿ ਰਾਜਾਂ ਦੇ ਮਾਲੀਏ ਦੀ ਕਮੀ ਦੀ ਭਰਪਾਈ ਹੋ ਸਕੇ ਅਜਿਹਾ ਕਰਨਾ ਸ਼ਲਾਘਾਯੋਗ ਹੈ, ਪਰ ਆਖ਼ਰਕਾਰ ਮਾਲੀਏ ’ਚ ਵਾਧਾ ਆਰਥਿਕ ਵਿਕਾਸ ਨਾਲ ਹੀ ਸੰਭਵ ਹੋ ਸਕਦਾ ਹੈ ਜੇਕਰ ਜੀਐਸਟੀ ’ਚ ਲਗਾਤਾਰ ਵਾਧੇ ਨੂੰ ਬੀਤੇ ਵਿੱਤੀ ਵਰ੍ਹੇ ’ਚ ਪ੍ਰਤੱਖ ਅਤੇ ਅਪ੍ਰਤੱਖ ਟੈਕਸਾਂ ਦੇ ਸੰਗ੍ਰਹਿਣ ਦੇ ਅੰਕੜਿਆਂ ਨਾਲ ਰੱਖ ਕੇ ਦੇਖੀਏ, ਤਾਂ ਇੱਕ ਉਤਸ਼ਾਹਜਨਕ ਤਸਵੀਰ ਉੱਭਰਦੀ ਹੈ ਵਿੱਤੀ ਵਰ੍ਹੇ 2021-22 ’ਚ ਪ੍ਰਤੱਖ ਟੈਕਸਾਂ ’ਚ 49 ਅਤੇ ਅਪ੍ਰਤੱਖ ਟੈਕਸਾਂ ’ਚ 20 ਫੀਸਦੀ ਦਾ ਵਾਧਾ ਹੋਇਆ ਸੀ ਅਤੇ ਕੁੱਲ ਟੈਕਸ ਸੰਗ੍ਰਹਿਣ 27.07 ਲੱਖ ਕਰੋੜ ਰੁਪਏ ਦਾ ਹੋਇਆ ਸੀ । ਇਹ ਨਾ ਸਿਰਫ਼ ਬਜਟ ਅਨੁਮਾਨਾਂ ਤੋਂ ਜਿਆਦਾ ਸੀ ਸਪੱਸ਼ਟ ਹੈ ਕਿ ਘਰੇਲੂ ਅਤੇ ਸੰਸਾਰਕ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਭਾਰਤੀ ਅਰਥਵਿਵਸਥਾ ਤਰੱਕੀ ਦੇ ਰਾਹ ’ਤੇ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ