Benefits Of Yogurt ਦਹੀਂ ਸਿਹਤ ਲਈ ਬਹੁਤ ਗੁਣਕਾਰੀ ਖਾਧ ਪਦਾਰਥ ਮੰਨਿਆ ਜਾਂਦਾ ਹੈ। ਆਯੁਰਵੇਦ ਗ੍ਰੰਥਾਂ, ਚਰਕ ਸਹਿੰਤਾ, ਸੁਸ਼ਰਤ ਸਹਿੰਤਾ ਆਦਿ ‘ਚ ਵੀ ਦਹੀਂ ਨੂੰ ਅੰਮ੍ਰਿਤ ਦੇ ਸਮਾਨ ਦੱਸਿਆ ਗਿਆ ਹੈ ਅੱਜ ਦੇ ਵਿਗਿਆਨ ਨੇ ਵੀ ਦਹੀਂ ਦੀ ਮਹੱਤਤਾ ਨੁੰ ਸਵੀਕਾਰਿਆ ਹੈ ਦੁੱਧ ਨੂੰ ਗਰਮ ਕਰਕੇ ਸਹੀ ਤਾਪਮਾਨ ਰਹਿਣ ‘ਤੇ ਖੱਟੇ ਦੀ ਜਾਗ ਲਾ ਦੇਣ ਤੋਂ ਕੁੱਝ ਘੰਟੇ ਬਾਅਦ ਦਹੀਂ ਜੰਮ ਜਾਂਦਾ ਹੈ।
ਜੰਮਣ ਤੋਂ ਬਾਅਦ ਇਹ ਹੋਰ ਵੀ ਸੁਆਦੀ ਹੋ ਜਾਂਦਾ ਹੈ। ਇਹ ਬਦਲਾਅ ਲੈਕਟਿੱਕ ਐਸਿਡ ਅਤੇ ਬੈਕਟੀਰੀਆ ਦੀ ਮੌਜੂਦਗੀ ਕਾਰਨ ਹੁੰਦਾ ਹੈ। ਇਹ ਬੈਕਟੀਰੀਆ ਦੁੱਧ ‘ਚ ਮੌਜੂਦ ਸ਼ੱਕਰ ਨੂੰ ਲੈਕਟਿੱਕ ਐਸਿਡ ‘ਚ ਬਦਲ ਦਿੰਦਾ ਹੈ ਜਿਸ ਨਾਲ ਇਸਦੀ ਉਪਯੋਗਿਤਾ ਵਧ ਜਾਂਦੀ ਹੈ । Benefits Of Yogurt
ਇਹ ਵੀ ਪੜ੍ਹੋ: ਪਪੀਤਾ ਹੀ ਨਹੀ ਇਸ ਦੇ ਬੀਜ ਵੀ ਹਨ ਕਈ ਬਿਮਾਰੀਆਂ ’ਚ ਗੁਣਕਾਰੀ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
ਡਾ. ਮੈਚਿਨੀਕੌਫ ਦੇ ਮੁਤਾਬਿਕ ਵਧਦੀ ਉਮਰ ਦੇ ਨਾਲ ਪਾਚਣ ਨਲੀਆਂ ‘ਚ ਹਾਨੀਕਾਰਕ ਜੀਵਾਣੂਆਂ ਅਤੇ ਅਲਕਲਾਈਨ ਦੇ ਵਾਧੇ ਤੋਂ ਪੈਦਾ ਹੋਏ ਜ਼ਹਿਰੀਲੇ ਤੱਤ ਲਹੂ ‘ਚ ਮਿਲ ਕੇ ਬੁਢਾਪੇ ਦੇ ਲੱਛਣ ਪੈਦਾ ਕਰ ਦਿੰਦੇ ਹਨ। ਦਹੀਂ ‘ਚ ਮੌਜੂਦ ਲੈਕਟਿੱਕ ਐਸਿਡ ਜੀਵਾਣੂ ਅੰਤੜੀਆਂ ਦੇ ਅਲਕਲਾਈਨ ਨੂੰ ਬਾਹਰ ਕੱਢ ਅੰਤੜੀਆਂ ਦੀ ਕਾਰਜਸ਼ਕਤੀ ਵਧਾ ਕੇ ਲੰਮੀ ਉਮਰ ਪ੍ਰਦਾਨ ਕਰਦੇ ਹਨ ਇਸ ਨਾਲ ਪਾਚਣ ਸ਼ਕਤੀ ਵੀ ਵਧਦੀ ਹੈ । Benefits Of Yogurt
ਦਹੀਂ ਲਹੂ ਦੇ ਅਲਕਲਾਈਨ ਨੂੰ ਵੀ ਘੱਟ ਕਰਨ ‘ਚ ਲਾਹੇਵੰਦ ਹੈ ਅਜਰਬੈਜਾਨ ਅਤੇ ਉਜਬੇਕਿਸਤਾਨ ਦੇ ਲੋਕਾਂ ਦੀ ਲੰਮੀ ਉਮਰ ਹੋਣ ਦਾ ਕਾਰਨ ਇੱਥੋਂ ਦੇ ਡਾਕਟਰਾਂ ਨੇ ਦਹੀਂ ਦਾ ਜਿਆਦਾ ਸੇਵਨ ਕਰਨਾ ਹੀ ਮੰਨਿਆ ਹੈ। ਬੁਲਗਾਰੀਆ ਵਾਸੀਆਂ ਦੇ ਲੰਮੇ ਜੀਵਨ ਦਾ ਰਹੱਸ ਵਿਗਿਆਨਕ ਐਮ. ਗਿੰਗ੍ਰੇਫ ਨੇ ਦਹੀਂ ਦਾ ਸੇਵਨ ਹੀ ਦੱਸਿਆ ਹੈ ਅਮਰੀਕੀ ਵਿਗਿਆਨਕ ਡਾ. ਬਰਨਾਰ ਮੈਕਫੇਡਾਨ ਨੇ ਦਹੀਂ ਨੂੰ ਸਰੀਰ ਨੂੰ ਵਿਕਾਰਮੁਕਤ ਬਣਾਉਣ ਵਾਲੀ ਪ੍ਰਮੁੱਖ ਔਸ਼ਧੀ ਕਿਹਾ ਹੈ ਇਹ ਅੰਤੜੀਆਂ ਦੀ ਗਰਮੀ ਨੂੰ ਸ਼ਾਂਤ ਕਰਦਾ ਹੈ ਅਤੇ ਭੁੱਖ ਨੂੰ ਵਧਾਉਂਦਾ ਹੈ।
ਦਹੀ ਦੇ ਸੇਵਨ ਨਾਲ ਅਨੇਕਾਂ ਬਿਮਾਰੀਆਂ ਦੂਰ ਹੁੰਦੀਆਂ ਹਨ
ਡਾ. ਬਰਨਾਰ ਮੁਤਾਬਕ ਦੁੱਧ ਦੀ ਬਜਾਏ ਦਹੀਂ ‘ਚ ਜਿਆਦਾ ਕੈਲੋਰੀਜ ਹੋਣ ਦੇ ਬਾਵਜੂਦ ਲੈਕਟਿੱਕ ਐਸਿਡ ਦੀ ਮੌਜੂਦਗੀ ਕਾਰਨ ਇਹ ਜਲਦੀ ਪਚਦਾ ਹੈ। ਡਾ. ਐਲੀ ਮੈਚਿਨੀਕੌਫ ਮੁਤਾਬਕ ਦਹੀਂ ਗਰਮੀਆਂ ਦਾ ਅੰਮ੍ਰਿਤ ਹੈ ਦਹੀ ਦੇ ਸੇਵਨ ਨਾਲ ਅਨੇਕਾਂ ਬਿਮਾਰੀਆਂ ਦੂਰ ਹੁੰਦੀਆਂ ਹਨ ਤੇ ਵਿਅਕਤੀ ਲੰਮੀ ਉਮਰ ਭੋਗਦਾ ਹੈ ਪਰ ਗਰਮ, ਜ਼ਿਆਦਾ ਖੱਟਾ, ਘਿਓ ਦੇ ਨਾਲ, ਰਾਤ ਨੂੰ ਅਤੇ ਬਾਰਿਸ਼ ਦੇ ਮੌਸਮ ‘ਚ ਦਹੀਂ ਖਾਣ ਨਾਲ ਦੋਸ਼ ਪੈਦਾ ਹੁੰਦੇ ਹਨ।
ਅਧਰੰਗ (ਲਕਵੇ) ਦੇ ਮਰੀਜ ਅਤੇ ਠੰਢੀ ਪ੍ਰਵਿਰਤੀ ਵਾਲਿਆਂ ਲਈ ਦਹੀਂ ਦਾ ਸੇਵਨ ਵਰਜਿਤ ਮੰਨਿਆ ਜਾਂਦਾ ਹੈ ਅਜਿਹੀ ਹਾਲਤ ‘ਚ ਦਹੀਂ ਦਾ ਸੇਵਨ ਫਾਇਦਾ ਕਰਨ ਦੀ ਥਾਂ ਨੁਕਸਾਨ ਪਹੁਚਾਉਂਦਾ ਹੈ ਦਹੀਂ ਦੇ ਸੇਵਨ ਨਾਲ ਹੇਠ ਲਿਖੇ ਲਾਭ ਹੁੰਦੇ ਹਨ। ਦਹੀਂ ਅੰਤੜੀਆਂ ਦੇ ਅਲਕਲਾਈਨ ਕਣਾਂ ਨੂੰ ਘੱਟ ਕਰਦਾ ਹੈ ਜਿਸ ਨਾਲ ਆਂਤ ਦਾ ਲਚੀਲਾਪਣ ਵਧਦਾ ਹੈ ਤੇ ਪਾਚਣ ਕਿਰਿਆ ਤੇਜ ਹੁੰਦੀ ਹੈ ਭੁੱਖ ਦੀ ਕਮੀ, ਬਦਹਜ਼ਮੀ, ਕਬਜ਼ ਅਤੇ ਗੈਸ ਵਰਗੀਆਂ ਅਲਾਮਤਾਂ ਤੋਂ ਰਾਹਤ ਮਿਲਦੀ ਹੈ।
ਦਹੀ ਖਾਣ ਦੇ ਕੀ ਹਨ ਫਾਇਦੇ (Yogurt Summer)
- ਦਹੀਂ ‘ਚ ਪਾਏ ਜਾਣ ਵਾਲੇ ਜੀਵਾਣੂ ਸਰੀਰ ਦੇ ਅਨੇਕਾਂ ਰੋਗ ਪੈਦਾ ਕਰਨ ਵਾਲੇ ਜੀਵਾਣੂਆਂ ਨੂੰ ਨਸ਼ਟ ਕਰਕੇ ਹਨ ਇਹ ਭੋਜਨ ਨੂੰ ਪੇਟ ਵਿਚ ਸੜਨ ਤੋਂ ਬਚਾਉਂਦੇ ਹਨ ਅਤੇ ਜੀਵਨ ਸ਼ਕਤੀ ਤੇ ਦਿਮਾਗ ਨੂੰ ਬਲ ਪ੍ਰਦਾਨ ਕਰਦੇ ਹਨ।
- ਗਰਮੀ ਦੇ ਇਨ੍ਹਾਂ ਦਿਨਾਂ ‘ਚ ਦਹੀਂ ਦੀ ਲੱਸੀ, ਸ਼ਰਬਤ ਆਦਿ ਦਾ ਸੇਵਨ ਬਹੁਤ ਜਿਆਦਾ ਪੌਸ਼ਟਿਕ ਅਤੇ ਠੰਢਕ ਪ੍ਰਦਾਨ ਕਰਦਾ ਹੈ ਦਹੀਂ ਨੂੰ ਮੂੰਗੀ ਦੀ ਦਾਲ ‘ਚ ਮਿਲਾ ਕੇ ਖਾਣ ਨਾਲ ਸਿਹਤ ਚੰਗੀ ਰਹਿੰਦੀ ਹੈ।
- ਲੈਕਟਿੱਕ ਐਸਿਡ ਦੀ ਕਮੀ ਨਾਲ ਸਰੀਰ ‘ਚ ਢਿੱਲਾਪਣ ਆ ਜਾਂਦਾ ਹੈ ਅਤੇ ਚਿਹਰੇ ‘ਤੇ ਝੁਰੜੀਆਂ ਪੈ ਜਾਂਦੀਆਂ ਹਨ, ਵਾਲ ਸਫੇਦ ਹੋਣ ਲੱਗਦੇ ਹਨ ਤੇ ਸਮੇਂ ਤੋਂ ਪਹਿਲਾਂ ਹੀ ਬੁਢਾਪਾ ਦਸਤਕ ਦੇ ਦਿੰਦਾ ਹੈ ਦਹੀਂ ਲੈਕਟਿੱਕ ਐਸਿਡ ਦਾ ਚੰਗਾ ਸ੍ਰੋਤ ਹੈ ਜਿਸ ਨਾਲ ਇਨ੍ਹਾਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ
- ਜਿਗਰ ਅਤੇ ਅੰਤੜੀਆਂ ਦੇ ਰੋਗ, ਸੰਗ੍ਰਹਿਣੀ, ਭੁੱਖ ਘੱਟ ਲੱਗਣਾ, ਸ਼ੂਗਰ, ਪੇਟ ਦੇ ਕੀੜੇ, ਉਲਟੀ, ਪਤਲੇ ਦਸਤ ਆਦਿ ‘ਚ ਦਹੀਂ ਦੇ ਨਾਲ ਸੇਂਧਾ ਲੂਣ , ਭੁੰਨਿਆ ਪੀਸਿਆ ਜੀਰਾ ਮਿਲਾ ਕੇ ਖਾਣ ਨਾਲ ਬਹੁਤ ਲਾਭ ਮਿਲਦਾ ਹੈ
- ਲਹੂ ‘ਚ ਅਲਕਲਾਈਨ ਦੀ ਮਾਤਰਾ ਵਧਣ ਨਾਲ ਸਰੀਰ ਦੇ ਜੋੜਾਂ ‘ਚ ਸੋਜਿਸ਼ ਆ ਜਾਂਦੀ ਹੈ, ਜਿਸ ਨਾਲ ਗਠੀਆ ਰੋਗ ਵੀ ਹੋ ਸਕਦਾ ਹੈ ਦਹੀਂ ਦਾ ਸੇਵਨ ਲਹੂ ‘ਚੋਂ ਅਲਕਲਾਈਨ ਨੂੰ ਘੱਟ ਕਰਕੇ ਗਠੀਆ ਰੋਗ ਤੋਂ ਬਚਾਉਂਦਾ ਹੈ
- ਅਤੀਸਾਰ, ਬੁਖਾਰ, ਖਾਣੇ ਤੋਂ ਅਰੁਚੀ, ਪਿਸ਼ਾਬ ਸਬੰਧੀ ਰੋਗ ਆਦਿ ਬਿਮਾਰੀਆਂ ‘ਚ ਵੀ ਦਹੀਂ ਦਾ ਸੇਵਨ ਬਹੁਤ ਲਾਭਦਾਇਕ ਹੈ।
- ਦਹੀਂ ‘ਚ ਲੋੜੀਂਦੀ ਚਿਕਨਾਈ ਹੋਣ ‘ਤੇ ਵੀ ਲਹੂ ਨਾਲੀਆਂ ‘ਚ ਕੋਲੈਸਟਰੋਲ ਦੇ ਜੰਮਣ ਦਾ ਖਤਰਾ ਨਹੀਂ ਰਹਿੰਦਾ, ਕਿਉਂਕਿ ਦਹੀਂ ‘ਚ ਲੈਕਟਿੱਕ ਐਸਿਡ, ਜੀਵਾਣੂ ਅਤੇ ਕੈਲਸ਼ੀਅਮ ਦੀ ਜਿਆਦਾ ਮਾਤਰਾ ਹੁੰਦੀ ਹੈ, ਜੋ ਪ੍ਰਟੀਨ ਆਦਿ ਸਖਤ ਪਦਾਰਥਾਂ ਨੂੰ ਜਲਦੀ ਪਚਾ ਦਿੰਦਾ ਹੈ।
- ਲੱਸੀ ਆਦਿ ਦੇ ਰੂਪ ‘ਚ ਦਹੀਂ ਦਾ ਸੇਵਨ ਚਰਬੀ ਨੂੰ ਘਟਾਉਂਦਾ ਹੈ ਅਤੇ ਲਹੂ ਦੇ ਕੋਲੈਸਟਰੋਲ ਨੂੰ ਘਟਾ ਕੇ ਬਿਮਾਰੀਆਂ ਤੋਂ ਬਚਾਉਂਦਾ ਹੈ।
- ਦਹੀਂ ਦਾ ਪਾਣੀ (ਮੱਠਾ) ਬਹੁਤ ਪੌਸ਼ਟਿਕ ਅਤੇ ਪਾਚਣ ਦੇ ਵਿੱਚ ਸਹਾਇਕ ਹੁੰਦਾ ਹੈ, ਇਸਦੇ ਸੇਵਨ ਨਾਲ ਥਕਾਵਟ ਦੂਰ ਹੁੰਦੀ ਹੈ ਤੇ ਅੰਤੜੀਆਂ ਨੂੰ ਪੋਸ਼ਣ ਵੀ ਮਿਲਦਾ ਹੈ।
ਹਰਪ੍ਰੀਤ ਸਿੰਘ ਬਰਾੜ,
ਸਾਬਕਾ ਡੀ.ਓ., 174 ਮਿਲਟਰੀ ਹਸਪਤਾਲ, ਮੇਨ ਏਅਰ ਫੋਰਸ ਰੋਡ, ਬਠਿੰਡਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ