ਗੁਰੂ ਭਗਤੀ। ਦੇਸ਼-ਵਿਦੇਸ਼ ਦੀ ਸਾਧ-ਸੰਗਤਾਂ ਨੇ 3 ਕਰੋੜ, 94 ਲੱਖ, 71 ਹਜ਼ਾਰ 485 ਘੰਟੇ ਕੀਤਾ ਸਿਮਰਨ

simran

ਅਖੰਡ ਸਿਮਰਨ ਵਿੱਚ ਪਾਣੀਪਤ ਦਾ ਬਲਾਕ ਕਾਬੜੀ ਪਹਿਲੇ ਸਥਾਨ ’ਤੇ ਰਿਹਾ

  • 7120 ਸੇਵਾਦਾਰਾਂ ਨੇ 19 ਲੱਖ 81 ਹਜ਼ਾਰ 817 ਘੰਟੇ ਕੀਤਾ ਰਾਮ-ਨਾਮ ਦਾ ਜਾਪ
  • ਟਾਪ-10 ’ਚ ਹਰਿਆਣਾ ਦੇ 8 ਬਲਾਕ ਅਤੇ ਪੰਜਾਬ ਦੇ 2 ਬਲਾਕ ਸ਼ਾਮਲ

(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਖੰਡ ਸਿਮਰਨ (Meditation) ਮੁਕਾਬਲੇ ’ਚ ਇਸ ਵਾਰ 1 ਮਾਰਚ ਤੋਂ 31 ਮਾਰਚ 2022 ਤੱਕ ਦੇਸ਼-ਵਿਦੇਸ਼ ਦੇ 539 ਬਲਾਕਾਂ ਦੇ 4,87822 ਡੇਰਾ ਸ਼ਰਧਾਲੂਆਂ ਨੇ 3 ਕਰੋੜ, 94 ਲੱਖ, 71 ਹਜ਼ਾਰ 485 ਘੰਟੇ ਰਾਮ-ਨਾਮ ਦਾ ਜਾਪ ਕੀਤਾ। ਟਾਪ-10 ਦੀ ਗੱਲ ਕਰੀਏ ਤਾਂ ਇਸ ਵਾਰ ਹਰਿਆਣਾ ਦੇ 8 ਤੇ ਪੰਜਾਬ ਦੇ 2 ਬਲਾਕਾਂ ਨੇ ਆਪਣੀ ਜਗ੍ਹਾ ਬਣਾਈ ਹੈ। ਜਦੋਂਕਿ ਪੂਰੇ ਵਿਸ਼ਵ ’ਚ ਹਰਿਆਣਾ ਦਾ ਕਾਬੜੀ ਬਲਾਕ ਮੋਹਰੀ ਰਿਹਾ। ਬਲਾਕ ਦੇ 7120 ਡੇਰਾ ਸ਼ਰਧਾਲੂਆਂ ਨੇ 19,81,817 ਸਿਮਰਨ (Meditation) ਕੀਤਾ। ਦੂਜੇ ਸਥਾਨ ’ਤੇ ਵੀ ਹਰਿਆਣਾ ਦਾ ਬਲਾਕ ਕੁਰੂਕਸ਼ੇਤਰ ਰਿਹਾ। ਜਿੱਥੇ 6849 ਡੇਰਾ ਸ਼ਰਧਾਲੂਆਂ ਨੇ 10 ਲੱਖ 43 ਹਜ਼ਾਰ 669 ਘੰਟੇ ਸਿਮਰਨ ਕੀਤਾ।

ਜਦੋਂਕਿ ਬਲਾਕ ਜ਼ਿਲ੍ਹਾ ਕਰਨਾਲ ਦੇ ਬਲਾਕ ਕੁੰਜਪੁਰਾ ਦੇ 4725 ਸੇਵਾਦਾਰਾਂ ਨੇ 9 ਲੱਖ 17 ਹਜ਼ਾਰ 671 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ। ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਰੇ ਵਿਸ਼ਵ ’ਚ 138 ਮਾਨਵਤਾ ਭਲਾਈ ਕਾਰਜਾਂ ਦੇ ਨਾਲ ਸ੍ਰਿਸ਼ਟੀ ਦੀ ਭਲਾਈ ਤੇ ਦੇਸ਼ ਨੂੰ ਕੋਰੋਨਾ ਸੰਕਟ ਤੋਂ ਬਚਾਉਣ ਲਈ ਅਖੰਡ ਸਿਮਰਨ ਕਰਕੇ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ। ਤਾਂ ਕਿ ਭਾਰਤ ਦੇਸ਼ ਫਿਰ ਤੋਂ ਖੁਸ਼ਹਾਲੀ ਦੇ ਮਾਰਗ ਵੱਲ ਵਧੇ।

ਵਿਦੇਸ਼ਾਂ ਦੀ ਸਾਧ-ਸੰਗਤ ਨੇ 29,759 ਘੰਟੇ ਜਪਿਆ ਰਾਮ-ਨਾਮ

ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਅਨੌਖੇ ਸਿਮਰਨ ਪ੍ਰੇਮ ਮੁਕਾਬਲੇ ’ਚ ਵਿਦੇਸ਼ਾਂ ਦੀ ਸਾਧ-ਸੰਗਤ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੀ ਹੈ। ਇਸ ਸਬੰਧੀ ਮੇਲਬੌਰਨ , ਨਿਊਜ਼ੀਲੈਂਡ, ਇਟਲੀ, ਕੈਨੇਡਾ, ਬ੍ਰਿਸਬੇਨ, ਇੰਗਲੈਂਡ, ਯੂਏਈ, ਕੈਨਬੇਰਾ, ਕੁਵੈਤ, ਸਿਡਨੀ, ਬਿਜਿੰਗ ’ਚ 782 ਸੇਵਾਦਾਰਾਂ ਨੇ 29,759 ਘੰਟੇ ਰਾਮ-ਨਾਮ ਦਾ ਜਾਪ ਕੀਤਾ।

ਪੂਰੇ ਦੇਸ਼ ’ਚ ਟਾਪ-10 ਬਲਾਕ

ਬਲਾਕ ਮੈਂਬਰ ਸਿਮਰਨ (ਘੰਟਿਆਂ ’ਚ)
ਕਾਬੜੀ 7120 19,81,817
ਕੁਰੂਕਸ਼ੇਤਰ 6849 10,43,669
ਕੁੰਜਪੁਰਾ 4725 9,17,671
ਅਸੰਧ 8594 8,60,942
ਪਿਹੋਵਾ 5439 8,29,808
ਪਟਿਆਲਾ 3055 6,79,803
ਲੁਧਿਆਣਾ 4556 6,77,463
ਨੰਗਲਖੇੜੀ 3449 6,67,865
ਕੰਬੋਪੁਰਾ 12623 6,56,456
ਪਿਪਲੀ-ਥਾਣੇਸਰ 2854 6,46,918

ਪੂਰੇ ਦੇਸ਼ ’ਚ ਟਾਪ-5 ਸੂਬੇ

ਸੂਬੇ ਸੇਵਾਦਾਰ ਘੰਟੇ ਬਲਾਕ
ਹਰਿਆਣਾ 193191 1,59,60,756 119
ਉੱਤਰ ਪ੍ਰਦੇਸ਼ 68328 1,25,84,205 66
ਪੰਜਾਬ 137731 89,55,597 132
ਉਤਰਾਖੰਡ 10133 8,21,443 19
ਦਿੱਲੀ 7521 5,24,520 29

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ