ਤਿਆਰੀਆਂ ਨੂੰ ਦਿੱਤਾ ਅੰਤਿਮ ਰੂਪ
ਫਰੀਦਕੋਟ , (ਸੁਭਾਸ਼ ਸ਼ਰਮਾ)। ਟਰੇਡ ਯੂਨੀਅਨ ਕੌਂਸਲ ਫ਼ਰੀਦਕੋਟ ਵੱਲੋਂ 1 ਮਈ ਨੂੰ ਕੌਮਾਂਤਰੀ ਮਜ਼ਦੂਰ ਦਿਹਾੜਾ (International Labor Day) ਫ਼ਰੀਦਕੋਟ ਵਿਖੇ ਮਨਾਉਣ ਲਈ ਮੁਲਾਜ਼ਮ ਤੇ ਮਜ਼ਦੂਰ ਜੱਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਅੱਜ ਇੱਥੇ ਨਛੱਤਰ ਸਿੰਘ ਧਾਲੀਵਾਲ ਭਵਨ ( ਏਟਕ ) ਵਿਖੇ ਕੁਲਵੰਤ ਸਿੰਘ ਚਾਨੀ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿਚ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ , ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ , ਨਰੇਗਾ ਮਜ਼ਦੂਰ ਯੂਨੀਅਨ , ਪੰਜਾਬ ਪੈਨਸ਼ਨਰ ਯੂਨੀਅਨ , ਕੁੱਲ ਹਿੰਦ ਕਿਸਾਨ ਸਭਾ , ਬਾਬਾ ਫ਼ਰੀਦ ਸਕਿਉਰਿਟੀ ਗਾਰਡ ਇੰਪਲਾਈਜ਼ ਯੂਨੀਅਨ , ਪੀ. ਐੱਸ. ਈ ਬੀ. ਇੰਪਲਾਈਜ਼ ਫੈਡਰੇਸ਼ਨ, ਤਰਕਸ਼ੀਲ ਸੁਸਾਇਟੀ ਭਾਰਤ ਅਤੇ ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਦੇ ਆਗੂਆਂ ਨੇ ਭਾਗ ਲਿਆ । ਇਸ ਮੀਟਿੰਗ ਦੌਰਾਨ ਵੱਖ-ਵੱਖ ਆਗੂਆਂ :- ਬਲਦੇਵ ਸਿੰਘ ਸਹਿਦੇਵ , ਹਰਪਾਲ ਸਿੰਘ ਮਚਾਕੀ , ਨਛੱਤਰ ਸਿੰਘ ਭਾਣਾ , ਪ੍ਰਦੀਪ ਸਿੰਘ ਬਰਾੜ ਅਤੇ ਕਾਮਰੇਡ ਗੋਰਾ ਸਿੰਘ ਪਿਪਲੀ ਨੇ ਵਿਚਾਰ ਪ੍ਰਗਟ ਕੀਤੇ ।
ਫ਼ੈਸਲਾ ਕੀਤਾ ਗਿਆ ਕਿ 1 ਮਈ ਨੂੰ ਸਵੇਰੇ 7-30 ਵਜੇ ਸਰਕਾਰੀ ਬ੍ਰਿਜਿੰਦਰਾ ਕਾਲਜ , ਨਹਿਰੀ ਕਲੋਨੀ , ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਬੱਸ ਸਟੈਂਡ ਫਰੀਦਕੋਟ ਵਿਖੇ ਪੀ ਆਰ ਟੀ ਸੀ ਦੇ ਗੇਟ ਸਾਹਮਣੇ ਮਜ਼ਦੂਰਾਂ ਦੇ ਲਾਲ ਝੰਡੇ ਲਹਿਰਾਏ ਜਾਣਗੇ ਤੇ ਇਸ ਉਪਰੰਤ 11 ਵਜੇ ਸਥਾਨਕ ਬੱਸ ਅੱਡੇ ਵਿੱਚ ਸ਼ੈਡ ਹੇਠਾਂ ਸਾਂਝੀ ਰੈਲੀ ਕੀਤੀ ਜਾਵੇਗੀ ਅਤੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਵੇਗਾ । ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੋਮ ਨਾਥ ਅਰੋੜਾ , ਸ਼ਿਵ ਨਾਥ ਦਰਦੀ , ਰਮੇਸ਼ ਢੈਪਈ , ਪ੍ਰਿੰਸੀਪਲ ਸ਼ਿੰਗਾਰਾ ਸਿੰਘ , ਵੀਰ ਸਿੰਘ ਕੰਮੇਆਣਾ , ਗੁਰਦੀਪ ਕੌਰ ਬਰਾੜ ਨਰਸਿੰਗ ਸਿਸਟਰ , ਸੁਖਚੈਨ ਸਿੰਘ ਥਾਂਦੇਵਾਲਾ , ਚਰਨਜੀਤ ਕੌਰ ਪਿਪਲੀ , ਜਗਤਾਰ ਸਿੰਘ ਭਾਣਾ ਸਰਪੰਚ’ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ , ਸੁਖਜਿੰਦਰ ਸਿੰਘ ਤੂੰਬਡ਼ਭੰਨ , ਅਰਜਨ ਸਿੰਘ ਡਰਾਇੰਗ ਮਾਸਟਰ , ਦਵਿੰਦਰ ਸਿੰਘ ਭਾਣਾ , ਹਰਮੀਤ ਸਿੰਘ ਤੇ ਗੁਰਦੀਪ ਸਿੰਘ ਭੋਲਾ ਪੀ .ਆਰ. ਟੀ. ਸੀ. ਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ