ਦਿੱਲੀ ਦੇ ਸਕੂਲ ਵੇਖ ਕੇ ਭਗਵੰਤ ਮਾਨ ਗਦ ਗਦ ਹੋਏ, ਕਿਹਾ, ਅਮਰੀਕਾ-ਕੈਨੇਡਾ ਵਰਗੀਆਂ ਸਹੂਲਤਾਂ

delhi sachool

ਪੰਜਾਬ ’ਚ ਵੀ ਛੇਤੀ ਬਣਾਏ ਜਾਣਗੇ ਏਦਾਂ ਦੇ ਸਕੂਲ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ( Delhi Bhagwant Mann) ਦੇ ਦੋ ਰੋਜ਼ਾ ਦੌਰੇ ’ਤੇ ਹਨ। ਦਿੱਲੀ ’ਚ ਮੁੱਖ ਮੰਤਰੀ ਨੇ ਦਿੱਲੀ ਦੇ ਸਕੂਲਾਂ ਦਾ ਦੌਰਾ ਕੀਤਾ। ਦਿੱਲੀ ਦੇ ਸਕੂਲ ਵੇਖਣ ਤੋਂ ਬਾਅਦ ਭਗੰਵਤ ਮਾਨ ਗਦ ਗਦ ਹੋ ਗਏ। ਇਸ ਦੌਰਾਨ ਉਨ੍ਹਾਂ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨਾਲ ਰਹੇ। ਮੁੱਖ ਮੰਤਰੀ ਮਾਨ ਨੇ ਦਿੱਲੀ ਦੇ ਅਫਸਰਾਂ ਨਾਲ ਵੀ ਸਿੱਖਿਆ ਨਾਲ ਜੁੜੇ ਕੰਮਕਾਜ ਸਬੰਧੀ ਚਰਚਾ ਕੀਤੀ। ਮੁੱਖ ਮੰਤਰੀ ਨਾਲ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਜ਼ੂਦ ਹਨ।

ਮੁੱਖ ਮੰਤਰੀ ਮਾਨ ਦਿੱਲੀ ਦੇ ਸਰਕਾਰੀ ਸਕੂਲ ਵੇਖਣ ਪਹੁੰਚੇ ਜਿੱਥੇ ਉਨ੍ਹਾਂ ਨੇ ਸਕੂਲੀ ਬੱਚਿਆਂ ਨਾਲ ਗੱਲਬਾਤ ਕੀਤੀ। ਮਾਨ ਨੇ ਕਿਹਾ ਕਿ ਇਹ ਐਜੂਕੇਸ਼ਨ ਦਾ ਨੈਕਸਟ ਲੇਵਲ ਹੈ। ਜਿਸ ਦੇ ਬਾਰੇ ’ਚ ਵੱਡੇ-ਵੱਡੇ ਸਕੂਲ ਸੋਚ ਨਹੀਂ ਸਕਦੇ, ਉੱਥੇ ਦਿੱਲੀ ’ਚ ਲਾਗੂ ਕਰ ਦਿੱਤਾ ਹੈ। ਡਿਜੀਟਲ ਪੜ੍ਹਾਈ ਚੱਲ ਰਹੀ ਹੈ। ਬਹੁਤ ਸਾਰੇ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲ ’ਚ ਪੜ੍ਹ ਰਹੇ ਹਨ। ਮੁੱਖ ਮੰਤਰੀ ਦਿੱਲੀ ਦੇ ਸਕੂਲ ਵੇਖਣ ਤੋਂ ਬਾਅਦ ਗਦਗਦ ਨਜ਼ਰ ਆਏ । ਉਨ੍ਹਾਂ ਕਿਹਾ ਕਿ ਮੈਂ ਇਸ ਤਰ੍ਹਾਂ ਦੇ ਸਕੂਲ ਅਮਰੀਕਾ ਤੇ ਕੈਨੇਡਾ ’ਚ ਵੇਖੇ ਹਨ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਅੱਜ ਸਕੂਲਾਂ ਸਬੰਧੀ ਸਾਰੀ ਜਾਣਕਾਰੀ ਲੈ ਲਈ ਹੈ। ਪੰਜਾਬ ਵਿੱਚ ਵੀ ਬਹੁਤ ਛੇਤੀ ਡਿਜੀਟਲ ਸਕੂਲ ਸਥਾਪਿਤ ਕੀਤੇ ਜਾਣਗੇ। ਸਾਡੇ ਸਕੂਲਾਂ ਕੋਲ ਕਾਫੀ ਜ਼ਮੀਨ ਹੈ, ਅਸੀਂ ਉੱਥੇ ਵੀ ਬੁਨਿਆਦੀ ਢਾਂਚਾ ਵਿਕਸਿਤ ਕਰਾਂਗੇ। ਅਸੀਂ ਨੌਜਵਾਨਾਂ ਨੂੰ ਨੌਕਰੀ ਭਾਲਣ ਵਾਲੇ ਨਹੀਂ ਸਗੋਂ ਨੌਕਰੀ ਪ੍ਰਦਾਨ ਕਰਨ ਵਾਲੇ ਬਣਾਵਾਂਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ