ਯੂਥ ਵੀਰਾਂਗਣਾਵਾਂ ਨੇ ਲੋੜਵੰਦ ਪਰਿਵਾਰ ਨੂੰ ਜ਼ਰੂਰਤ ਦਾ ਸਮਾਨ ਦਿੱਤਾ
(ਵਿਜੈ ਸਿੰਗਲਾ) ਭਵਾਨੀਗੜ੍ਹ। ਯੂਥ ਵੀਰਾਂਗਣਾਏਂ ਰਜਿ: ਦੀ ਇਕਾਈ ਭਵਾਨੀਗੜ੍ਹ ਵੱਲੋਂ ਮਾਨਵਤਾ ਭਲਾਈ (Welfare Work) ਦੇ ਅਨੇਕਾਂ ਹੀ ਕੰਮ ਕੀਤੇ ਜਾ ਰਹੇ ਹਨ। ਇਸੇ ਲੜੀ ਨੂੰ ਅੱਗੇ ਤੋਰਦਿਆਂ ਸੰਸਥਾ ਵੱਲੋਂ ਇਕ ਅਤਿ ਲੋੜਵੰਦ ਪਰਿਵਾਰ ਨੂੰ ਜ਼ਰੂਰਤ ਦਾ ਸਮਾਨ ਦੇ ਕੇ ਉਸ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਉਸ ਦੀ ਮੱਦਦ ਕੀਤੀ ਗਈ। ਇਸ ਮੌਕੇ ਸੰਸਥਾ ਦੀ ਮੈਂਬਰ ਕੋਮਲ ਰਾਣੀ ਨੇ ਦੱਸਿਆ ਕਿ ਨੇੜੇ ਪਿੰਡ ਕਾਕੜਾ ਦੀ ਭੈਣ ਸਰਬਜੀਤ ਕੌਰ ਦੇ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਸੀ ਜਿਸ ਤਹਿਤ ਯੂਥ ਵੀਰਾਂਗਣਾਵਾਂ ਨੂੰ ਇਸ ਬਾਰੇ ਪਤਾ ਲੱਗਣ ’ਤੇ ਤੁਰੰਤ ਜ਼ਰੂਰਤ ਦਾ ਸਾਰਾ ਸਮਾਨ ਜਿਵੇਂ ਕਿ ਰਾਸ਼ਨ, ਕੱਪੜੇ ’ਤੇ ਇਸਦੀ ਬੇਟੀ ਸੁਖਜੀਤ ਨੂੰ ਪੜ੍ਹਣ ਲਈ ਸਟੇਸ਼ਟਰੀ ਵੀ ਦਿੱਤੀ ਗਈ। Welfare Work
ਉਕਤ ਸੰਸਥਾ ਵੱਲੋਂ ਸਮੇਂ ਸਮੇਂ ’ਤੇ ਸਮਾਜ ਵਿੱਚ ਅਨੇਕਾਂ ਹੀ ਮਾਨਵਤਾ ਭਲਾਈ (Welfare Work) ਦੇ ਕੰਮ ਕੀਤੇ ਜਾ ਰਹੇ ਹਨ ਜਿਵੇਂ ਕਿ ਸਮਾਜਿਕ ਬੁਰਾਈਆਂ ਭਰੂਣ ਹੱਤਿਆ, ਨਸ਼ੇ ਆਦਿ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਸ਼ਹਿਰਾਂ ਵਿੱਚ ਰੈਲੀਆਂ ਕੱਢੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਮੁਫ਼ਤ ਸਿਲਾਈ ਸੈਂਟਰ ਖੋਲ੍ਹਣਾ, ਗਰੀਬ ਪਰਿਵਾਰ ਦੇ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਪੜਾੳ੍ਹਣਾ, ਲੋੜਵੰਦਾਂ ਨੂੰ ਰਾਸ਼ਨ ਦੇਣਾ, ਗਰੀਬਾਂ ਨੂੰ ਮਕਾਨ ਬਣਾ ਕੇ ਦੇਣਾ, ਖੂਨਦਾਨ ਕਰਨਾ, ਬੱਚਿਆਂ ’ਤੇ ਬਜ਼ੁਰਗਾਂ ਨੂੰ ਸਰਦੀ ਤੋਂ ਬਚਾਅ ਲਈ ਕੱਪੜੇ ਬੂਟ ਆਦਿ ਵੰਡਣਾ ਸ਼ਾਮਿਲ ਹੈ। ਇਸ ਮੌਕੇ ਕਿਰਨਾ ਰਾਣੀ, ਸੰਜਣਾ ਗਰਗ, ਜੋਤੀ ਰਾਣੀ, ਪੂਜਾ ਰਾਣੀ ਤੋਂ ਇਲਾਵਾ ਸੰਸਥਾ ਦੀਆਂ ਹੋਰ ਵੀ ਮੈਂਬਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ