ਸੁਰੱਖਿਆ ਨੂੰ ਲੈ ਕੇ ਬਣਾਏ ਜਾਣਗੇ ਨਵੇਂ ਦਿਸ਼ਾ-ਨਿਰਦੇਸ਼ : ਬੈਟਰੀਆਂ ਦੀ ਜਾਂਚ ਅਤੇ ਪ੍ਰਬੰਧਨ ਲਈ ਬਦਲਣਗੇ ਨਿਯਮ
(ਸੱਚ ਕਹੂੰ ਨਿਊਜ) ਮੁੰਬਈ। ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਪਾਉਣ ਲਈ ਲੋਕ ਹੁਣ ਜ਼ਿਆਦਾਤਰ ਇਲੈਕਟ੍ਰੀਕਲ ਵਾਹਨ ਖਰੀਦ ਰਹੇ ਹਨ। ਇਨ੍ਹਾਂ ਵਾਹਨਾਂ ਦੀ ਗਿਣਤੀ ਵੀ ਦੁਨੀਆ ਭਰ ’ਚ ਤੇਜ਼ੀ ਨਾਲ ਵੱਧ ਰਹੀ ਹੈ ਤੇ ਸਰਕਾਰ ਵੀ ਇਨ੍ਹਾਂ ਵਾਹਨਾਂ ਨੂੰ ਵਧੇਰੇ ਉਤਸ਼ਾਹ ਦੇ ਰਹੀ ਹੈ। ਪਰ ਇਨ੍ਹਾਂ ਦਿਨੀਂ ਇਲੈਕਟ੍ਰੀਕਲ ਵਾਹਨਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਵਧੇਰ ਵਾਪਰ ਰਹੀਆਂ ਹਨ। ਜਿਸ ਤੋਂ ਸਰਕਾਰ ਵੀ ਚਿੰਤਤ ਨਜ਼ਰ ਆ ਰਹੇ ਹੀ ਤੇ ਛੇਤੀ ਹੀ ਸਰਕਾਰ ਇਨ੍ਹਾਂ ਇਲੈਕਟ੍ਰੀਕਲ ਵਾਹਨਾਂ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਤੈਅ ਕਰੇਗੀ। ਇਸ ਨੂੰ ਦੇਖਦੇ ਹੋਏ ਸਰਕਾਰ ਟੈਸਟਿੰਗ ਸਬੰਧੀ ਨਵੇਂ ਨਿਯਮ ਬਣਾਉਣ ’ਤੇ ਕੰਮ ਕਰ ਰਹੀ ਹੈ। ਇਸ ਵਹੀਕਲ ’ਚ ਵਰਤੀ ਜਾਣ ਵਾਲੀ ਬੈਟਰੀ, ਬੈਟਰੀ ਮੈਨੇਜਮੈਂਟ ਤੇ ਸੈਲ ਸਬੰਧੀ ਨਿਯਮਾਂ ’ਚ ਬਦਲਾਅ ਕੀਤੇ ਜਾਣਗੇ।
ਸਰਕਾਰ ਜਿਨ੍ਹਾਂ ਇਲੈਕਟ੍ਰੀਕਲ ਵਾਹਨ ਕੰਪਨੀਆਂ ਦੇ ਸਕੂਟਰ ’ਚ ਅੱਗ ਲੱਗੀ ਹੈ ਉਨ੍ਹਾਂ ਨਾਲ ਗੱਲਬਾਤ ਕਰ ਰਹੀ ਹੈ। ਕੁਝ ਮੰਨੀਆਂ-ਪ੍ਰਮੰਨੀਆਂ ਦੇ ਕੰਪਨੀਆਂ ਦੇ ਵਹੀਕਲਾਂ ’ਚ ਭਵਿੱਖ ’ਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ। ਸੂਤਰਾਂ ਅਨੁਸਾਰ ਸਰਕਾਰ ਛੇਤੀ ਹੀ ਈਵੀ ਮੈਨਿਊਫੈਕਚਰ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਨਿਰਦੇਸ਼ ਜਾਰੀ ਕਰ ਸਕਦੀ ਹੈ।
3 ਹਫਤਿਆਂ ‘ਚ 6 ਇਲੈਕਟ੍ਰਿਕ ਵਾਹਨਾਂ ਨੂੰ ਲੱਗੀ ਹੈ ਅੱਗ
ਜਿਕਰਯੋਗ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿੰਨ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਇਲੈਕਟ੍ਰਿਕ ਵਾਹਨਾਂ ਵਿੱਚ ਅੱਗ ਲੱਗਣ ਦੀਆਂ ਘੱਟੋ-ਘੱਟ 6 ਘਟਨਾਵਾਂ ਸਾਹਮਣੇ ਆਈਆਂ ਹਨ। ਹਾਲਾਂਕਿ ਇਨ੍ਹਾਂ ਘਟਨਾਵਾਂ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਵਿੱਤੀ ਨੁਕਸਾਨ ਕਾਫੀ ਹੋਇਆ ਹੈ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਲੋਕ ਖਰੀਦ ਰਹੇ ਹਨ ਇਲੈਕਟ੍ਰੀਕਲ ਵਾਹਨ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੱਧ ਜਾਣ ਕਾਰਨ ਲੋਕ ਦਾ ਰੁਝਾਨ ਇਲੈਕਟ੍ਰੀਕਲ ਵਾਹਨਾਂ ਵੱਲ ਹੋ ਗਿਆ ਹੈ। ਤੇਲ ਦੀਆਂ ਕੀਮਤਾਂ ਇੰਨੀਆਂ ਜ਼ਿਆਦੀਆਂ ਹੋ ਗਈਆਂ ਹਨ ਕਿ ਹਰ ਵਿਅਕਤੀ ਤੇਲ ਨਹੀਂ ਪੁਆ ਸਕਦਾ। ਇਲੈਕਟ੍ਰੀਕਲ ਵਾਹਨਾਂ ਦਾ ਤੇਲ ਵਾਲੇ ਵਾਹਨਾਂ ਦੇ ਮੁਕਾਬਲੇ ਖਰਚਾ ਬਹੁਤ ਘੱਟ ਹੈ। ਇਹ ਵਾਹਨਾਂ ਦਾ ਫਾਇਦਾ ਇਹ ਵੀ ਹੈ ਕਿ ਇਹ ਪ੍ਰਦੂਸ਼ਣ ਬਿਲਕੁਲ ਨਹੀਂ ਕਰਦੇ। ਇਸ ਲਈ ਸਰਕਾਰ ਵੀ ਇਲੈਕਟ੍ਰੀਕਲ ਵਾਹਨਾਂ ’ਤੇ ਵਧੇਰੇ ਧਿਆਨ ਦੇ ਰਹੀ ਤੇ ਆਉਣ ਵਾਲੇ ਸਮੇਂ ’ਚ ਇਲੈਕਟ੍ਰੀਕਲ ਵਾਹਨਾਂ ਦੀ ਗਿਣਤੀ ਹੋਰ ਵੀ ਤੇਜ਼ੀ ਨਾਲ ਵਧੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ