ਤੂੜੀ ਨਾਲ ਭਰੇ ਓਵਰਲੋਡ ਟਰੈਕਰਟ-ਟਰਾਲੀਆਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ

tractor-trolleys

ਸੈਂਕੜੇ ਕੁਇੰਟਲ ਤੂੜੀ ਭਰ ਕੇ ਸੜਕਾਂ ’ਤੇ ਦੌੜਦੇ ਹਨ ਟਰੈਕਟਰ-ਟਰਾਲੀ

(ਸੱਚ ਕਹੂੰ ਨਿਊਜ਼) ਓਢਾਂ। ਜੇਕਰ ਕੋਈ ਬਾਈਕ ਸਵਾਰ ਬਿਨਾ ਹੈਲਮੇਟ ਜਾਂ ਕੋਈ ਗੱਡੀ ਸਵਾਰ ਬਿਨਾ ਸੀਟ ਬੈਲਟ ਦੇ ਨਜ਼ਰ ਆਉਂਦਾ ਹੈ ਤਾਂ ਪੁਲਿਸ ਉਸ ਦਾ ਇਹ ਕਹਿ ਕੇ ਚਲਾਨ ਕੱਟ ਦਿੰੰਦੀ ਹੈ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਪਰ ਇਸ ਨੂੰ ਕੀ ਕਹੀਏ ਇੱਥੇ ਤਾਂ ਨਾ ਸਿਰਫ ਆਵਾਜਾਈ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਸਗੋਂ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ।

ਇਨ੍ਹਾਂ ਦਿਨਾਂ ਤੂੜੀ ਨਾਲ ਓਵਰਲੋਡ ਟਰੈਕਟਰ-ਟਰਾਲੀਆਂ ਸ਼ਰੇਆਮ ਸੜਕਾਂ ’ਤੇ ਦੌੜਦੀਆਂ ਨਜ਼ਰ ਆ ਰਹੀਆਂ ਹਨ। ਇਹ ਟਰੈਕਟਰ-ਟਰਾਲੀਆਂ ਜਿੱਥੇ ਆਵਾਜਾਈ ਨਿਯਮਾਂ ਦੀਆਂ ਧੱਜੀਆਂ ਉ੍ੱਡਾ ਰਹੀਆਂ ਹਨ ਉੱਥੇ ਹਾਦਸੇ ਦਾ ਕਾਰਨ ਵੀ ਬਣ ਰਹੀਆਂ ਹਨ। ਇਨ੍ਹਾਂ ਟਰੈਕਟਰ-ਟਰਾਲੀਆਂ ’ਚ ਟਰੱਕ ਨਾਲੋਂ ਵੀ ਵੱਧ ਤੂੜੀ ਭਰੀ ਜਾਂਦੀ ਹੈ। ਜਦੋਂ ਇਹ ਟਰੈਕਟਰ-ਟਰਾਲੀਆਂ ਸੜਕਾਂ ’ਤੇ ਦੌੜਦੀਆਂ ਹਨ ਤਾਂ ਹੋਰਨਾਂ ਵਾਹਨਾਂ ਨੂੰ ਸਾਈਡ ਨਹੀਂ ਮਿਲ ਪਾਉਂਦੀ। ਜਦੋਂ ਇਹ ਵਾਹਨ ਸੜਕਾਂ ’ਤੇ ਪਲਟਦੇ ਹਨ ਤੇ ਹੋਰਨਾਂ ਵਾਹਨਾਂ ਲਈ ਹਾਦਸੇ ਦਾ ਕਾਰਨ ਬਣਦੇ ਹਨ। ਜਿਸ ਕਾਰਨ ਪੂਰਾ-ਪੂਰਾ ਦਿਨ ਆਵਾਜਾਈ ਠੱਪ ਹੋ ਜਾਂਦੀ ਹੈ ਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਤੋਂ ਇਲਾਵਾ ਇਨ੍ਹਾਂ ਟਰੈਕਰਟਰ-ਟਰਾਲੀਆਂ (Overloaded Tractor Trolleys ) ਦੇ ਡਰਾਈਵਰਾਂ ਨੂੰ ਪਿੱਛੋਂ ਆਉਣ ਵਾਲੇ ਵਾਹਨ ਵੀ ਦਿਖਾਈ ਨਹੀਂ ਦਿੰਦੇ। ਜਿਸ ਦੇ ਚੱਲਦਿਆਂ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਸੋਮਵਾਰ ਨੂੰ ਕੌਮੀ ਰਾਜਮਾਰਗ ਨੰਬਰ ’ਤੇ ਡੱਬਵਾਲੀ ਦੇ ਨੇੜੇ ਤੂੜੀ ਨਾਲ ਭਰੀ ਟਰੈਕਟਰ-ਟਰਾਲੀ ਵਿਚਾਲੇ ਹਾਈਵੇ ’ਤੇ ਪਲਟ ਗਈ। ਜਿਸ ਦੇ ਚੱਲਦਿਆਂ ਹਾਈਵੇ ਦੀ ਇੱਕ ਸਾਈਡ ਕਈ ਘੰਟਿਆਂ ਤੱਕ ਪ੍ਰਭਾਵਿਤ ਰਹੀ। ਹੈਰਾਨੀਜਨਕ ਗੱਲ ਇਹ ਹੈ ਕਿ ਨਾ ਤਾਂ ਇਨ੍ਹਾਂ ’ਤੇ ਵਾਤਾਵਰਨ ਵਿਭਾਗ ਕੋਈ ਲਗਾਮ ਕੱਸ ਰਿਹਾ ਤੇ ਨਾ ਹੀ ਪੁਲਿਸ ਪ੍ਰਸ਼ਾਸ਼ਨ। ਜਿਸ ਦੇ ਚੱਲਦਿਆਂ ਲੋਕਾਂ ਦੀਆਂ ਕੀਮਤ ਜਾਨਾਂ ਦਾਅ ’ਤੇ ਲੱਗੀਆਂ ਹਨ।

ਅਜਿਹੇ ਵਾਹਨਾਂ ਦੇ ਖਿਲਾਫ ਆਵਾਜਾਈ ਤੇ ਆਰੀਟੀਓ ਵਿਭਾਗ ਕਾਰਵਾਈ ਕਰਦੇ ਹਨ। ਅਸੀਂ ਕੁਝ ਟਰੈਕਟਰ-ਟਰਾਲੀਆਂ ਨੂੰ ਇੰਪਾਊਂਡ ਵੀ ਕੀਤਾ ਹੈ। ਦੂਜਾ ਇਹ ਕਿ ਗਊਸ਼ਾਲਾਵਾਂ ’ਚ ਤੂੜੀ ਜਾਣ ਕਾਰਨ ਗਊਸ਼ਾਲਾਂ ਅਧਿਕਾਰੀਆਂ ਦੀ ਰਿਕਵੈਸਟ ਮੰਨ ਕੇ ਇਨ੍ਹਾਂ ਟਰੈਕਰਟਰ-ਟਰਾਲੀਆਂ ’ਤੇ ਥੋੜ੍ਹੀ ਨਰਮੀ ਵਰਤੀ ਜਾ ਰਹੀ ਹੈ। ਪਰ ਗਊਸ਼ਾਲਾ ਤੋਂ ਇਲਾਵਾ ਜੋ ਸਰ੍ਹੋਂ ਦੀ ਜਾ ਹੋਰ ਤੂੜੀ ਇੱਟਾਂ ਦੇ ਭੱਠਿਆਂ ਜਾਂ ਹੋਰ ਥਾਵਾਂ ’ਤੇ ਜਾ ਰਹੀ ਹੈ ਅਜਿਹੇ ਵਾਹਨਾਂ ’ਤੇ ਅਸੀਂ ਕਾਰਵਾਈ ਕਰ ਰਹੇ ਹਨ। ਆਵਾਜਾਈ ਨਿਯਮਾਂ ਦਾ ਉਲੰਘਣਾ ਕਿਸੇ ਨੂੰ ਨਹੀਂ ਕਰਨ ਦਿੱਤੀ ਜਾਵੇਗੀ। ਅਜਿਹੇ ਟਰੈਕਟਰ-ਟਰਾਲੀਆਂ ਨੂੰ ਇੰਪਾਊਂਡ ਕੀਤਾ ਜਾ ਰਿਹਾ ਹੈ।

ਬਹਾਦਰ ਸਿੰਘ, ਇੰਸਪੈਕਟਰ (ਜ਼ਿਲ੍ਹਾ ਟਰੈਫਿਕ ਇੰਚਾਰਜ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ