ਅਜਮੇਰ ਜ਼ਿਲ੍ਹੇ ਦੇ ਬੇਵਰ ਹਸਪਤਾਲ ਵਿੱਚ ਦੋ ਨਵਜੰਮੇ ਬੱਚਿਆਂ ਦੀ ਮੌਤ
ਅਜਮੇਰ (ਏਜੰਸੀ)। ਰਾਜਸਥਾਨ ਵਿੱਚ ਅਜਮੇਰ ਜ਼ਿਲੇ ਦੇ ਬੇਵਰ ਸਥਿਤ ਸਰਕਾਰੀ ਅੰਮ੍ਰਿਤਕੌਰ ਹਸਪਤਾਲ ਦੇ ਇਨਫੈਂਟ ਵਾਰਡ ‘ਚ ਦੋ ਨਵਜੰਮੇ ਬੱਚਿਆਂ ਦੀ ਮੌਤ (Two Newborns Died) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਨਵਜੰਮੇ ਬੱਚਿਆਂ ਦੀ ਸੋਮਵਾਰ ਰਾਤ ਨੂੰ ਮੌਤ ਹੋ ਗਈ। ਮੌਤ ਦਾ ਕਾਰਨ ਹੀਟ ਵਾਰਮਰ ‘ਚ ਤਕਨੀਕੀ ਨੁਕਸ ਦੱਸਿਆ ਜਾ ਰਿਹਾ ਹੈ। ਬੇਵਰ ਦੇ ਉਪਮੰਡਲ ਅਧਿਕਾਰੀ ਰਾਹੁਲ ਜੈਨ ਨੇ ਅੱਜ ਦੱਸਿਆ ਕਿ ਇਨਫੈਂਟ ਵਾਰਡ ਵਿੱਚ ਦਾਖਲ ਹੋਰ ਬੱਚਿਆਂ ਦੀ ਸਿਹਤ ਜਾਂਚ ਕੀਤੀ ਗਈ ਹੈ ਅਤੇ ਸਾਰੇ ਬੱਚੇ ਨਾਰਮਲ ਹਨ। ਵਾਰਡ ਵਿੱਚ ਲੱਗੇ ਹੀਟ ਵਾਰਮਰ ਦੇ ਸੈਂਸਰ ਦੇ ਫੱਟਣ ਕਾਰਨ ਦੋ ਨਵਜੰਮੇ ਬੱਚਿਆਂ, ਜਿਨ੍ਹਾਂ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ, ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਵਾਰਡ ‘ਚ ਬੱਚੇ ਜ਼ਿਆਦਾ ਹੋਣ ਕਾਰਨ ਦੋ ਬੱਚੇ ਇਕੱਠੇ ਰੱਖੇ ਹੋਏ ਸਨ ਅਤੇ ਜਦੋਂ ਕੋਈ ਤਕਨੀਕੀ ਖਰਾਬੀ ਆ ਗਈ ਅਤੇ ਵਾਰਮਰ ਦਾ ਸੈਂਸਰ ਫੱਟ ਗਿਆ ਤਾਂ ਗਰਮੀ ਵਧਣ ਕਾਰਨ ਦੋਵੇਂ ਬੱਚੇ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਵਾਰਡ ਵਿੱਚ ਹਫੜਾ-ਦਫੜੀ ਮੱਚ ਗਈ। ਇਨਫੈਂਟ ਵਾਰਡ ਦੀ ਇਸ ਨਰਸਰੀ ਵਿੱਚ ਵੀ ਸਾਧਨਾਂ ਦੀ ਘਾਟ ਦੱਸੀ ਜਾ ਰਹੀ ਹੈ। ਹਸਪਤਾਲ ਦੇ ਪੀਐਮਓ ਡਾ: ਐੱਸ. ਚੌਹਾਨ ਹਾਦਸੇ ਦੀ ਜਾਂਚ ਦੀ ਗੱਲ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ