ਸਾਡੇ ਨਾਲ ਸ਼ਾਮਲ

Follow us

25.4 C
Chandigarh
Friday, February 27, 2026
More
    Home Breaking News ਰੂੁਪਨਗਰ ਦੇ ਘਨ...

    ਰੂੁਪਨਗਰ ਦੇ ਘਨੌਲੀ ’ਚ ਬੱਸ ਦੀ ਟੱਕਰ ਨਾਲ ਕਾਰ ਨਹਿਰ ’ਚ ਡਿੱਗੀ, 2 ਔਰਤਾਂ ਤੇ ਬੱਚੇ ਸਮੇਤ 5 ਮੌਤਾਂ

    nahar

     2 ਔਰਤਾਂ ਤੇ ਬੱਚੇ ਸਮੇਤ 5 ਮੌਤਾਂ

    (ਸੱਚ ਕਹੂੰ ਨਿਊਜ਼) ਰੂੁਪਨਗਰ। ਪੰਜਾਬ ਦੇ ਰੂਪਨਗਰ ਵਿੱਚ ਸੋਮਵਾਰ ਨੂੰ ਇੱਕ ਨਿੱਜੀ ਬੱਸ ਦੀ ਟੱਕਰ ਵੱਜਣ ਨਾਲ ਕਾਰ ਭਾਖੜਾ ਨਹਿਰ (Car Canal) ਵਿੱਚ ਡਿੱਗ ਗਈ। ਹਾਦਸੇ ਵਿੱਚ ਦੋ ਔਰਤਾਂ ਅਤੇ ਇੱਕ ਬੱਚੇ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਘਨੌਲੀ ਨੇੜੇ ਅਹਿਮਦਪੁਰ ਪੁਲ ‘ਤੇ ਵਾਪਰਿਆ। (Car Canal )

    ਰੂਪਨਗਰ ਨੇੜੇ ਸਥਿਤ ਪੁਲ ‘ਤੇ ਪ੍ਰਾਈਵੇਟ ਬੱਸ ਨੇ ਓਵਰਟੇਕ ਕਰਦੇ ਸਮੇਂ ਕ੍ਰੇਟਾ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਵੱਜਣ ਕਾਰਨ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਕਾਰ ਰੇਲਿੰਗ ਤੋੜਦੀ ਹੋਈ ਭਾਖੜਾ ਨਹਿਰ ਵਿੱਚ ਜਾ ਡਿੱਗੀ। ਰਾਜਸਥਾਨ ਨੰਬਰ ਦੀ ਕ੍ਰੇਟਾ ਕਾਰ ਨੂੰ ਹਾਈਡਰਾ ਮਸ਼ੀਨ ਦੀ ਮੱਦਦ ਨਾਲ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਕਾਰ ਵਿੱਚੋਂ ਦੋ ਔਰਤਾਂ ਅਤੇ ਇੱਕ ਬੱਚੇ ਸਮੇਤ ਪੰਜ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।

    ਚਸ਼ਮਦੀਦਾਂ ਨੇ ਦੱਸਿਆ ਕਿ ਨਹਿਰ ਵਿੱਚ ਡਿੱਗਣ ਤੋਂ ਬਾਅਦ ਕਾਰ ਸਵਾਰਾਂ ਨੇ ਬਚਾਉਣ ਦੀ ਕੋਸ਼ਿਸ਼ ਕਰਦਿਆਂ ਰੌਲਾ ਪਾਇਆ। ਗੋਤਾਖੋਰਾਂ ਨੇ ਕਾਰ ‘ਚੋਂ ਦੋ ਔਰਤਾਂ, ਦੋ ਪੁਰਸ਼ਾਂ ਅਤੇ ਇਕ ਬੱਚੇ ਦੀਆਂ ਲਾਸ਼ਾਂ ਕੱਢੀਆਂ। ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਆਨੰਦਪੁਰ ਸਾਹਿਬ ਤੋਂ ਆ ਰਹੀ ਸੀ। ਕਾਰ ਨੂੰ ਓਵਰਟੇਕ ਕਰਦੇ ਸਮੇਂ ਪਿੱਛੇ ਤੋਂ ਆ ਰਹੀ ਇੱਕ ਨਿੱਜੀ ਬੱਸ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਨਹਿਰ ’ਚ ਜਾ ਡਿੱਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here