ਖਾਤੇ ’ਚ ਆਏ ਢਾਈ ਲੱਖ ਰੁਪਏ ਮੋੜ ਕੇ ਚਿਰਾਗ ਨੇ ਵਿਖਾਈ ਇਮਾਨਦਾਰੀ
(ਸੱਚ ਕਹੂੰ ਨਿਊਜ਼) ਫਤਿਆਬਾਦ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾ ਰਹੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸਾਧ-ਸੰਗਤ ਹਮੇਸ਼ਾਂ ਮਾਨਵਤਾ ਭਲਾਈ ਦੇ ਕੰਮਾਂ ’ਚ ਮੋਹਰੀ ਰਹਿੰਦੀ ਹੈ। ਇਸੇ ਕੜੀ ਤਹਿਤ ਬੈਂਕ ’ਚ ਆਏ ਢਾਈ ਲੱਖ ਰੁਪਏ ਵਾਪਸ ਮੋੜ ਕੇ ਡੇਰਾ ਸ਼ਰਧਾਲੂ ਚਿਰਾਗ ਨੇ ਕਲਿਯੁਗ ’ਚ ਵੀ ਇਮਾਨਦਾਰੀ (Showed Honesty) ਨੂੰ ਜਿੰਦਾ ਰੱਖਿਆ।
ਜਾਣਕਾਰੀ ਅਨੁਸਾਰ ਟੋਹਾਣਾ ਦੇ ਚਿਰਾਗ ਕਾਮਰਾ ਨੇ ਇੱਕ ਕਿਸਾਨ ਦੇ ਢਾਈ ਲੱਖ ਰੁਪਏ ਮੋੜ ਕੇ ਇਮਾਨਾਦਰੀ ਦਾ ਸਬੂਤ ਦਿੰਦਿਆਂ ਚਿਰਾਗ ਕਾਮਰਾ ਨਿਵਾਸੀ ਟੋਹਾਣਾ ਦੇ ਐਚਡੀਐਫਸੀ ਬੈਂਕ ਖਾਤੇ ’ਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗਲਤੀ ਨਾਲ ਢਾਈ ਲੱਖ ਰੁਪਏ ਆਰਟੀਜੀਐਸ ਰਾਹੀਂ ਭੇਜ ਦਿੱਤੇ। ਜਿਸ ਨੂੰ ਵੇਖ ਕੇ ਚਿਰਾਗ ਹੈਰਾਨ ਹੋ ਗਿਆ ਕਿ ਉਸ ਦੇ ਖਾਤੇ ’ਚ ਇੰਨੇ ਪੈਸੇ ਕਿਸ ਨੇ ਪਾ ਦਿੱਤੇ। ਉਸ ਨੇ ਤੁਰੰਤ ਬੈਂਕ ਮੈਨੇਜਰ ਨਿਸ਼ਾਤ ਜੈਨ ਨੂੰ ਇਸ ਸਬੰਧੀ ਸੂਚਿਤ ਕੀਤਾ। ਜਾਖਲ ਤੋਂ ਇੱਕ ਕਿਸਾਨ ਲਖਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਸ਼ਕਰਪੁਰਾ ਅਕਾਊਂਟ ਦਾ ਪਤਾ ਕਰਦਿਆਂ ਜਦੋਂ ਟੋਹਾਣਾ ਦੇ ਬੈਂਕ ’ਚ ਪਹੁੰਚਿਆ ਤਾਂ ਮੈਨੇਜਰ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਚਿਰਾਗ ਨੂੰ ਸੱਦ ਕੇ ਸਾਰੀ ਕਾਰਵਾਈ ਕਰਦਿਆਂ ਕਿਸਾਨ ਦੇ ਢਾਈ ਲੱਖ ਰੁਪਏ ਉਸ ਨੂੰ ਮੋੜ ਦਿੱਤੇ। ਆਪਣੇ ਲੱਖਾਂ ਰੁਪਏ ਵਾਪਸ ਮੋੜ ਕੇ ਕਿਸਾਨ ਲਖਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨੇ ਚਿਰਾਗ ਦਾ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ