ਜ਼ਰੂਰਤਮੰਦ ਬੱਚਿਆ ਨੂੰ ਸਕੂਲੀ ਬੈਗ ਵੰਡ ਕਿ ਮਨਾਇਆ ਬੇਟੀ ਦਾ ਜਨਮ ਦਿਨ

hap[y birthday

ਮਾਨਵਤਾ ਭਲਾਈ ਕਾਰਜ ਕਰਨ ਦੀ ਪ੍ਰੇਰਨਾ ਸਾਨੂੰ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਕੋਲੋਂ ਮਿਲੀ : ਸਿੰਮੀ ਲੁਟਾਵਾ

  • ਲੁਟਾਵਾ ਪਰਿਵਾਰ ਵੱਲੋਂ ਕੀਤਾ ਕਾਰਜ ਸ਼ਲਾਘਾਯੋਗ : ਹੈੱਡ ਟੀਚਰ ਸੁਰਿੰਦਰ ਕੌਰ

(ਅਨਿਲ ਲੁਟਾਵਾ) ਅਮਲੋਹ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਅੱਜ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਆਪਣੀ ਬੇਟੀ ਚੇਤਨਾ ਲੁਟਾਵਾ ਜੋ ਕਿ ਕੈਨੇਡਾ ਵਿੱਚ ਆਪਣੀ ਪੜ੍ਹਾਈ ਕਰ ਰਹੀ ਹੈ ਦੇ ਜਨਮ ਦਿਨ ਦੀ ਖ਼ੁਸ਼ੀ ’ਚ ਸਰਕਾਰੀ ਐਲੀਮੈਂਟਰੀ ਸਕੂਲ ਬੀੜ ਅਮਲੋਹ ਦੇ ਪ੍ਰੀ-ਨਰਸਰੀ ਤੋਂ ਲੈ ਕੇ ਪੰਜਵੀਂ ਕਲਾਸ ਦੇ 85 ਬੱਚਿਆਂ ਨੂੰ ਸਕੂਲ ਬੈਗ ਵੰਡ ਕਿ ਆਪਣੇ ਬੇਟੀ ਦਾ ਜਨਮ ਦਿਨ ਮਨਾਇਆ। ਜ਼ਿਕਰਯੋਗ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ 138 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਡੇਰਾ ਸ਼ਰਧਾਲੂ ਵੀ ਉਨ੍ਹਾਂ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਤਹਿਤ ਆਪਣੀ ਖ਼ੁਸ਼ੀ ਨੂੰ ਜ਼ਰੂਰਤਮੰਦਾਂ ਨਾਲ ਸਾਂਝੀ ਕਰਦਿਆਂ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਕਰਨ ਨੂੰ ਪਹਿਲ ਦਿੰਦੇ ਹਨ।

amloha

ਕੀ ਕਹਿਣਾ ਸਕੂਲ ਹੈੱਡ ਟੀਚਰ ਸੁਰਿੰਦਰ ਕੌਰ ਦਾ :

ਇਸ ਸਬੰਧੀ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਅੱਜ ਲੁਟਾਵਾ ਪਰਿਵਾਰ ਵੱਲੋਂ ਆਪਣੀ ਬੇਟੀ ਦੇ ਜਨਮਦਿਨ ਮੌਕੇ ਕੀਤਾ ਇਹ ਕਾਰਜ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਸਕੂਲ ਵਿੱਚ ਗ਼ਰੀਬ ਅਤੇ ਜ਼ਰੂਰਤਮੰਦ ਬੱਚੇ ਪੜ੍ਹਦੇ ਹਨ ਉਨ੍ਹਾਂ ਹੋਰ ਲੋਕਾਂ ਨੂੰ ਵੀ ਪੜ੍ਹਾਈ ਸਬੰਧੀ ਅਤੇ ਸਕੂਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਇਨ੍ਹਾਂ ਬੱਚਿਆ ਦੀ ਪੜ੍ਹਾਈ ਤੇ ਹੋਰ ਧਿਆਨ ਦਿੱਤਾ ਜਾ ਸਕੇ।

ਕੀ ਕਹਿਣਾ ਹੈ ਸਿੰਮੀ ਲੁਟਾਵਾ ਦਾ

ਇਸ ਸਬੰਧੀ ਗੱਲਬਾਤ ਕਰਨ ਤੇ ਸਿੰਮੀ ਲੁਟਾਵਾ ਨੇ ਦੱਸਿਆ ਕਿ ਉਹ ਡੇਰਾ ਸੱਚਾ ਸੌਦਾ ਦੇ ਪਿਛਲੇ 22 ਸਾਲਾ ਤੋਂ ਸ਼ਰਧਾਲੂ ਹਨ ਅਤੇ ਅੱਜ ਉਨ੍ਹਾਂ ਵੱਲੋਂ 85 ਸਕੂਲੀ ਬੱਚਿਆਂ ਨੂੰ ਸਕੂਲ ਬੈਗ ਦੇ ਕੇ ਆਪਣੀ ਬੇਟੀ ਦਾ ਜਨਮ ਦਿਨ ਮਨਾਇਆ ਗਿਆ ਹੈ। ਉਹ ਸ਼ੁਕਰਗੁਜ਼ਾਰ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਜਿਨ੍ਹਾਂ ਦੀ ਪ੍ਰੇਰਨਾ ’ਅਸ਼ੀਰਵਾਦ ਸਦਕਾ ਉਹ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ ਅੱਜ ਦੇ ਮਾਨਵਤਾ ਭਲਾਈ ਦੇ ਕਾਰਜ ਕਰਨ ਨਾਲ ਜਿੱਥੇ ਉਨ੍ਹਾਂ ਨੂੰ ਅਥਾਹ ਖ਼ੁਸ਼ੀ ਮਿਲੀ ਹੈ ਉੱਥੇ ਹੀ ਆਤਮਿਕ ਸ਼ਾਂਤੀ ਦਾ ਵੀ ਅਹਿਸਾਸ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ