ਡੇਰਾ ਸੱਚਾ ਸੌਦਾ ਦੇ ਵਾਤਾਵਰਨ ਸੁਧਾਰ ਯਤਨਾਂ ’ਚ ਕਰ ਰਹੇ ਹਨ ਸਹਿਯੋਗ
ਡੇਰਾ ਸੱਚਾ ਸੌਦਾ ’ਚ ਸਥਾਪਤ ਸਾਲਿਡ ਵੇਸਟ ਤੋਂ ਬਾਇਓਗੈਸ ਉਤਪਾਦਨ ਦਾ ਪਲਾਂਟ ਸਥਾਪਤ ਕਰ ਚੁੱਕੇ ਹਨ ਮਿੱਢਾ
(ਸੱਚ ਕਹੂੰ ਨਿਊਜ਼) ਸ਼ਿਮਲਾ। ਵਾਤਾਵਰਨ ਸੁਰੱਖਿਆ ’ਚ ਬਿਹਤਰੀਨ ਯੋਗਦਾਨ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵਾਤਾਵਰਨ ਇੰਜੀਨਿਅਰ ਰਾਜਪਾਲ ਮਿੱਢਾ ਨੂੰ ਹਿਮਾਚਲ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ ਰਾਜਪਾਲ ਮਿੱਢਾ ਦਾ ਮੰਨਣਾ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਅਨੁਸਾਰ ਮਨੁੱਖੀ ਜ਼ਿੰਦਗੀ ਮਿਲੀ ਹੈ ਤਾਂ ਹੋਰਾਂ ਦੇ ਵੀ ਕੰਮ ਆਵੇ, ਇਸੇ ਸੋਚ ਨਾਲ 21ਵੀਂ ਸੇਂਚੁਰੀ ਇਨਵਾਇਰੋ ਇੰਜੀਨਿਅਰਜ਼ ਪ੍ਰਾਈਵੇਟ ਲਿਮਟਿਡ ਨੇ ਮਿਨਿਸਿਟਰੀ ਆਫ ਰਿਨਊਏਬਿਲ ਐਨਰਜੀ ਗਵਰਨਮੈਂਟ ਆਫ ਇੰਡੀਆ ਨਾਲ ਮਿਲ ਕੇ ਡੇਰਾ ਸੱਚਾ ਸੌਦਾ ਸਰਸਾ ’ਚ 2011 ’ਚ ਵੇਸਟ ਟੂ ਐਨਰਜੀ ਦੇ ਕਾਨਸੈਪਟ ’ਤੇ ਬਾਇਓ ਸੀਐਨਜੀ ਪਲਾਂਟ ਲਾਇਆ, ਜੋ ਕਿ ਅੱਜ ਦੇ ਸਮੇਂ ’ਚ ਸਫਲ ਤੌਰ ’ਤੇ ਚੱਲ ਰਿਹਾ ਹੈ।
ਇਸ ’ਚ ਪੂਰਾ ਸਾਲਿਡ ਵੇਸਟ ਨੂੰ ਬਾਇਓ ਸੀਐਨਜੀ ’ਚ ਬਦਲਿਆ ਜਾਂਦਾ ਹੈ ਜੋ ਐਲਪੀਜੀ ਗੈਸ ਕੂਕਿੰਗ ਦੀ ਥਾਂ ਵਰਤੋਂ ’ਚ ਲਿਆਇਆ ਜਾਂਦਾ ੲੈ ਇਨ੍ਹਾਂ ਦੀ ਪਤਨੀ ਅਨੀਤਾ ਆਈਡਬਲਯੂਯੂਸੀ ਚੰਡੀਗੜ੍ਹ ਦੀ ਵਾਈਸ ਪ੍ਰੈਜੀਡੈਂਟ ਹੈ ਅਤੇ ਇਨਵਾਇਰੋ ਇੰਜੀਨਿਅਰਸ ਪ੍ਰਾਈਵੇਟ ਲਿਮਟਿਡ ਨਾਲ ਮਿਲ ਕੇ ਸਮੇਂ-ਸਮੇਂ ’ਤੇ ਕਈ ਤਰ੍ਹਾਂ ਦੀ ਸਪੈਸ਼ਲ ਐਕਟੀਵਿਟੀਜ਼ ਕਰਦੀ ਰਹਿੰਦੀ ਹੈ, ਜਿਵੇਂ ਕਿ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਲਈ ਮੈਡੀਕਲ ਕੈਂਪ, ਲੰਗਰ ਸੇਵਾ, ਰਾਸ਼ਨ ਸੇਵਾ, ਸਟੇਸ਼ਨ ਮੁਹੱਈਆ ਕਰਵਾਉਣਾ ਆਦਿ ਸ਼ਾਮਲ ਹਨ ਕੋਰੋਨਾ ਦੌਰਾਨ ਵੀ ਕਈ ਜ਼ਰੂਰਤਮੰਦ ਲੋਕਾਂ ਦੀ ਮੱਦਦ ਕੀਤੀ ਸੀ ਇਨ੍ਹਾਂ ਦਾ ਆਪਣਾ ਐਨਜੀਓ ਐਨ ਏ ਕਲਚਰਲ ਸੁਸਾਇਟੀ ਦੇ ਨਾਂਅ ਤੋਂ ਜ਼ਰੂਰਤਮੰਦ ਲੜਕੀਆਂ ਦੀ ਪੜ੍ਹਾਈ ’ਚ ਮੱਦਦ ਕਰ ਰਿਹਾ ਹੈ।
ਰਾਜਪਾਲ ਮਿੱਢਾ ਨੇ ਆਪਣੀ ਪਹਿਲੀ ਨੌਕਰੀ ਟੇ੍ਰਨਿੰਗ ਇੰਜੀਨਿਅਰ ਵਜੋਂ ਕੀਤੀ ਵੱਖ-ਵੱਖ ਖੇਤਰਾਂ ’ਚ 12 ਸਾਲ ਦੇ ਲੰਮੇ ਸੰਘਰਸ਼ ਤੋਂ ਬਾਅਦ ਇਨ੍ਹਾਂ ਨੂੰ ਲੱਗਾ ਕਿ ਹੁਣ ਆਪਣਾ ਖੁਦ ਦਾ ਬਿਜਨਸ ਕਰਨ ਚਾਹੀਦਾ ਹੈ ਇਸ ਤੋਂ ਬਾਅਦ ਸੰਨ 1993 ’ਚ ਅਨੀਤਾ ਨਾਲ ਇਨ੍ਹਾਂ ਦਾ ਵਿਆਹ ਹੋਇਆ ਸਾਲ 2000 ’ਚ ਇਨ੍ਹਾਂ ਨੇ 21ਵੀਂ ਸੇਂਚੁਰੀ ਇਨਵਾਇਰੋ ਇੰਜੀਨਿਅਰਸ ਪ੍ਰਾਈਵੇਟ ਲਿਮਟਿਡ ਦੀ ਸ਼ੁਰੂਆਤ ਕੀਤੀ ਅਤੇ ਕੁਝ ਹੀ ਸਮੇਂ ਬਾਅਦ ਡਾ. ਗਜਰਾਜ ਸਿੰਘ ਨੇ ਆਪਣੇ ਬਿਜਨਸ ਦੇ ਪਾਟਨਰ ਦੇ ਤੌਰ ’ਤੇ ਜੁਆਇਨ ਕੀਤਾ 21ਵੀਂ ਸੇਂਚੁਰੀ ਇਨਵਾਇਰੋ ਇੰਜੀਨਿਅਰਸ ਪ੍ਰਾਈਵੇਟ ਲਿਮਟਿਡ ਖਾਸ ਤੌਰ ’ਤੇ ਘਰਾਂ ਜਾਂ ਫਿਰ ਇੰਡਸਅਰੀ ਤੋਂ ਜਿੰਨਾ ਵੀ ਵੇਸਟ ਵਾਟਰ ਜਾਂ ਹੋਰ ਮੈਟੀਰਿਅਲ ਨਿਕਲਦਾ ਹੈ, ਉਸ ਦਾ ਟ੍ਰੀਟਮੈਂਟ ਕਰਕੇ ਉਸ ਨੂੰ ਸਾਫ ਬਣਾਇਆ ਜਾਂਦਾ ਹੈ, ਤਾਂ ਕਿ ਉਸ ਨੂੰ ਮੁੜ ਤੋਂ ਵਰਤੋਂ ’ਚ ਲਿਆਂਦਾ ਜਾ ਸਕੇ ਅਤੇ ਉਹ ਜਗ੍ਹਾ ਵੀ ਦੂਸ਼ਿਤ ਨਾ ਹੋਵੇ।
21ਵੀਂ ਸਦੀ ਸੇਂਚੁਰੀ ਇਨਵਾਇਰੋ ਇੰਜੀਨਿਅਰਸ ਪ੍ਰਾਈਵੇਟ ਲਿਮਟਿਡ ਨੇ ਵਿਦੇਸ਼ਾਂ ’ਚ ਵੀ ਕਈ ਬਹੁ ਰਾਸ਼ਟਰੀ ਕੰਪਨੀਆਂ ’ਚ ਵੇਸਟ ਵਾਟਰ/ਸਾਲਿਡ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਨੂੰ ਐਗਜੀਕਿਊਟ ਕੀਤਾ ਹੈ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਹੈ ਪੈਨਾਸੀਆ ਬਾਇਓਟੈਕ ਲਾਲਡੂਕੇ ਲਈ ਈਟੀਪੀ ਦਾ ਪਹਿਲਾ ਪ੍ਰੋਜੈਕਟ ਕਰਨ ਤੋਂ ਬਾਅਦ ਇਨ੍ਹਾਂ ਨੇ, ਕੋਲਗੇਟ, ਵਿਪਰੋ, ਗੋਦਰੇਜ, ਸਿਪਲਾ, ਪੀਐਂਡਜੀ, ਯੂਨੀਲਿਵਰ, ਜੇਐਂਡਜੇ, ਗਲੈਨਮਾਰਕ, ਬੀਈਐਲ ਅਤੇ ਇੰਡਸਟਰੀਜ਼ ਦੇ ਨਾਲ ਕੰਮ ਕੀਤਾ ਹੈ ਅੱਜ ਇਹ ਭਾਰਤ ਦੇ ਵੱਖ-ਵੱਖ ਸ਼ਹਿਰਾਂ ’ਚ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਲਾ ਰਹੇ ਹਨ ਅਤੇ ਬੱਦੀ ਤੋਂ ਯੂਐਸਏ ਅਤੇ ਕੈਨੇਡਾ ’ਚ ਐਕਸਪੋਰਟ ਵੀ ਕਰ ਰਹੇ ਹਨ ਇਸ ਤਰ੍ਹਾਂ ਇਨ੍ਹਾਂ ਦੀ ਕੰਪਨੀ ਹਿਮਾਚਲ ਦੇ ਉਦਯੋਗਿਕ ਵਿਕਾਸ ‘ਚ ਅਹਿਮ ਯੋਗਦਾਨ ਦੇ ਰਹੀ ਹੈ ਅਤੇ ਨਾਲ ਹੀ ਭਾਰਤ ਸਮੇਤ ਪੂਰੀ ਦੁਨੀਆ ’ਚ ਵਾਤਾਵਰਨ ਸੁਰੱਖਿਆ ਲਈ ਬਿਹਤਰੀਨ ਕੰਮ ਕਰ ਰਹੀ ਹੈ।
ਪਰਿਵਾਰ ਦਾ ਯੋਗਦਾਨ
ਕੈਰੀਅਰ ਦੀ ਸ਼ੁਰੂਆਤ ’ਚ ਰਾਜਪਾਲ ਮਿੱਢਾ ਨੂੰ ਕਾਫੀ ਸੰਘਰਸ਼ ’ਚੋਂ ਲੰਘਣਾ ਪਿਆ, ਜਿਸ ’ਚ ਪਤਨੀ ਅਨੀਤਾ ਮਿੱਢਾ ਢਾਲ ਬਣ ਕੇ ਖੜ੍ਹੀ ਰਹੀ ਇਨ੍ਹਾਂ ਦੇ ਬੇਟੇ ਸਿਮਰਨ ਮਿੱਢਾ ਵੀ ਵਾਤਾਵਰਨ ਇੰਜੀਨਿਅਰ ਹਨ ਅਤੇ ਆਪਣੇ ਪਿਤਾ ਅਤੇ ਡਾ. ਗਜਰਾਜ ਸਿੰਘ ਨਾਲ ਮਿਲ ਕੇ ਕੰਪਨੀ ਨੂੰ ਨਵੀਆਂ ਉੱਚਾਈਆਂ ’ਤੇ ਲੈ ਕੇ ਜਾ ਰਹੇ ਹਨ। ਬੇਟੀ ਡਾ. ਰੀਆ ਮਿੱਢਾ, ਜਿਨ੍ਹਾਂ ਦੇ ਜਨਮ ਤੋਂ ਬਾਅਦ ਇਹ ਕੰਪਨੀ ਸ਼ੁਰੂ ਹੋਈ, ਉਹ ਅੱਜ ਦੇ ਸਮੇਂ ’ਚ ਕੈਨੇਡਾ ’ਚ ਐਮਡੀਐਸ ਕਰ ਰਹੀ ਹਨ ਇਨ੍ਹਾਂ ਦੀ ਦੂਜੀ ਬੇਟੀ ਨਿਖਾਰ ਮਿੱਢਾ ਐਨਏ ਕਲਚਰਲ ਸੁਸਾਇਟੀ, ਜੋ ਕਿ ਇੱਕ ਐਨਜੀਓ ਹੈ, ਇਸ ਦੀ ਫਾਊਂਡਰ ਪ੍ਰੈਜੀਡੈਂਟ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ