ਨਕਲੀ ਪੁਲਿਸ ਵਾਲਾ ਆਇਆ ਅਸਲੀ ਪੁਲਿਸ ਦੇ ਅੜਿੱਕੇ

Fake Policeman Sachkahoon

ਆਈਪੀਐਸ ਅਫ਼ਸਰ ਬਣਕੇ ਕਈ ਪੁਲਿਸ ਮੁਲਾਜ਼ਮਾਂ ਤੇ ਅਫ਼ਸਰਾਂ ਨਾਲ ਮਾਰ ਚੁੱਕੈ ਠੱਗੀ

(ਸੁਖਜੀਤ ਮਾਨ) ਬਠਿੰਡਾ। ਚੋਰਾਂ ਅਤੇ ਠੱਗਾਂ ਤੋਂ ਸਾਵਧਾਨ ਰਹਿਣ ਦਾ ਹੋਕਾ ਦੇਣ ਵਾਲੀ ਪੁਲਿਸ ਦੇ ਕਈ ਅਫ਼ਸਰ ਤੇ ਮੁਲਾਜ਼ਮ ਖੁਦ ਲੁੱਟੇ ਗਏ ਲੁੱਟਣ ਵਾਲਾ ਕੋਈ ਕਾਲਾ ਕੱਛਾ ਗਿਰੋਹ ਨਹੀਂ ਸਗੋਂ ਪੁਲਿਸ ਦੀ ਖਾਕੀ ਵਰਦੀ ’ਚ ਹੀ ਆਉਂਦਾ ਸੀ ਤੇ ਆਰਾਮ ਨਾਲ ਠੱਗੀ ਮਾਰਕੇ ਅੱਗੇ ਤੁਰ ਜਾਂਦਾ ਸੀ ਪੁਲਿਸ ਨੂੰ ਸ਼ੱਕ ਹੋਇਆ ਤਾਂ ‘ਨਕਲੀ ਸਾਹਿਬ’ ਨੂੰ ਸੇਵਾ ਪਾਣੀ ਦੇ ਬਹਾਨੇ ਬੁਲਾ ਕੇ ਕਾਬੂ ਕਰ ਲਿਆ। ਸੀਆਈਏ ਸਟਾਫ ਦੇ ਇੰਸਪੈਕਟਰ ਤਰਜਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਉਰਫ ਜੱਸੀ ਵੱਡੇ ਪੁਲਿਸ ਅਫ਼ਸਰਾਂ ਕੋਲ ਬਤੌਰ ਲਾਂਗਰੀ ਬਠਿੰਡਾ, ਮਾਨਸਾ, ਚੰਡੀਗੜ੍ਹ ਵਿਖੇ ਕੰਮ ਕਰ ਚੁੱਕਿਆ ਹੈ ਅਤੇ ਉਹ ਪੁਲਿਸ ਦੇ ਪਹਿਰਾਵੇ ਅਤੇ ਲੋਕਾਂ ਨਾਲ ਗੱਲਬਾਤ ਕਰਨ ਲਈ ਪ੍ਰਤੀ ਪੂਰੀ ਤਰ੍ਹਾਂ ਦਿਮਾਗੀ ਤੌਰ ’ਤੇ ਤਿਆਰ ਸੀ।

ਉਨ੍ਹਾਂ ਦੱਸਿਆ ਕਿ ਇਸੇ ਕਰਕੇ ਉਹ ਪਿਛਲੇ ਡੇਢ ਸਾਲ ਤੋਂ ਨਕਲੀ ਆਈਪੀਐਸ ਅਫਸਰ ਜਸਵਿੰਦਰ ਸਿੰਘ ਬਣ ਕੇ ਪੁਲਿਸ ਮੁਲਾਜ਼ਮਾਂ ਅਤੇ ਅਫਸਰਾਂ ਨਾਲ ਹੀ ਠੱਗੀਆਂ ਮਾਰ ਚੁੱਕਿਆ ਹੈ। ਨਕਲੀ ਆਈਪੀਐੱਸ ਅਫਸਰ ਜਿਸ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ ਜੱਸੀ ਵਾਸੀ ਰਾਏਪੁਰ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ, ਨੂੰ ਪੁਲਿਸ ਚੌਕੀ ਸੀਂਗੋ ਦੇ ਇੰਚਾਰਜ ਤੋਂ ਵੰਗਾਰ ਲੈਣ ਮੌਕੇ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ’ਤੇ ਸ਼ੱਕ ਪੈਣ ’ਤੇ ਵੰਗਾਰ ਲੈਣ ਲਈ ਤਲਵੰਡੀ ਬੁਲਾ ਕੇ ਕਾਬੂ ਕੀਤਾ ਗਿਆ ਹੈ ਗਿ੍ਰਫ਼ਤਾਰ ਵਿਅਕਤੀ ਤੋਂ ਇੱਕ ਪੁਲਿਸ ਦੀ ਵਰਦੀ ਵੀ ਬਰਾਮਦ ਕੀਤੀ ਗਈ ਹੈ। ਨਕਲੀ ਆਈਪੀਐਸ ਅਫਸਰ ਖਿਲਾਫ ਥਾਣਾ ਤਲਵੰਡੀ ਸਾਬੋ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਗਿ੍ਰਫ਼ਤਾਰ ਵਿਅਕਤੀ ਨੂੰ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਉਸਨੇ ਨਕਲੀ ਆਈਪੀਐਸ ਅਫਸਰ ਬਣਕੇ ਕਿਹੜੇ-ਕਿਹੜੇ ਮੁਲਾਜਮਾਂ, ਪੁਲਿਸ ਅਫਸਰਾਂ ਜਾਂ ਲੋਕਾਂ ਨਾਲ ਧੋਖਾਧੜੀ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ