ਲੋੜਵੰਦਾਂ ਨੂੰ ਵੰਡਿਆ ਰਾਸ਼ਨ ਅਤੇ ਪੰਛੀਆਂ ਦੇ ਪਾਣੀ ਲਈ ਰੱਖੇ ਕਟੋਰੇ
(ਡੀ.ਪੀ. ਜਿੰਦਲ) ਭੀਖੀ। ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀ ਜ਼ਰੂਰਤ ਨੂੰ ਵੇਖਦਿਆਂ ਅਤੇ ਤੇਜ਼ ਪੈ ਰਹੀ ਗਰਮੀ ਦੇ ਮੱਦੇਨਜ਼ਰ ਡੇਰਾ ਸ਼ਰਧਾਲੂਆਂ ਵੱਲੋਂ ਲੋੜਵੰਦ 20 ਪਰਿਵਾਰਾਂ ਨੂੰ ਰਾਸ਼ਨ (Distributed Ration) ਦਿੱਤਾ ਗਿਆ ਜਦ ਕਿ ਪੰਛੀਆਂ ਦੀ ਪਿਆਸ ਬੁਝਾਉਣ ਵਾਸਤੇ 50 ਤੋਂ ਵੱਧ ਮਿੱਟੀ ਦੇ ਕਟੋਰੇ ਵੱਖ-ਵੱਖ ਥਾਵਾਂ ’ਤੇ ਰੱਖੇ ਗਏ ਹਨ। ਜਾਣਕਾਰੀ ਦਿੰਦਿਆਂ ਬਲਾਕ ਪੰਦਰ੍ਹਾਂ ਮੈਂਬਰ ਜਿੰਮੇਵਾਰ ਜਗਦੇਵ ਸਿੰਘ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਣਾ ’ਤੇ ਚੱਲਦਿਆਂ ਅਤੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਸਥਾਪਨਾ ਮਹੀਨੇ ਨੂੰ ਮੁੱਖ ਰੱਖਦਿਆਂ ਸਾਧ-ਸੰਗਤ ਵੱਲੋਂ 138 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਗਤੀ ਦਿੱਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਇਸੇ ਤਹਿਤ ਅੱਜ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ 20 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਹੈ ਅਤੇ 50 ਤੋਂ ਵੱਧ ਮਿੱਟੀ ਦੇ ਕਟੋਰੇ ਵੱਖ-ਵੱਖ ਥਾਵਾਂ ’ਤੇ ਰੱਖੇ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਕਟੋਰਿਆਂ ਵਿੱਚ ਸਾਧ-ਸੰਗਤ ਵੱਲੋਂ ਪਾਣੀ ਰੋਜ਼ਾਨਾ ਪਾਇਆ ਜਾਵੇਗਾ ਤਾਂ ਜੋ ਗਰਮੀ ਦੇ ਮੌਸਮ ਦੌਰਾਨ ਪੰਛੀ ਆਪਣੀ ਪਿਆਸ ਬੁਝਾਅ ਸਕਣ। ਜਗਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਸਾਧ-ਸੰਗਤ ਵੱਲੋਂ ਪਹਿਲਾਂ ਵੀ ਆਪੋ ਆਪਣੀਆਂ ਛੱਤਾਂ ਅਤੇ ਢੁਕਵੀਆਂ ਥਾਵਾਂ ’ਤੇ ਪੰਛੀਆਂ ਵਾਸਤੇ ਪਾਣੀ ਅਤੇ ਦਾਣੇ ਪਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ।
ਉਹਨਾਂ ਦੱਸਿਆ ਕਿ ਮਾਨਵਤਾ ਭਲਾਈ ਦੇ ਉਕਤ ਕਾਰਜ ਕਰਨ ਮੌਕੇ ਸ਼ਹਿਰੀ ਭੰਗੀਦਾਸ ਦਰਸ਼ਨ ਸਿੰਘ ਇੰਸਾਂ, ਯੂਥ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਅਮਰ ਸਿੰਘ ਅਤੇ ਪਵਨ ਕੁਮਾਰ, ਜਿਲ੍ਹਾ ਸੁਜਾਨ ਭੈਣ ਮੰਜੂ ਰਾਣੀ ਇੰਸਾਂ, ਮੂਰਤੀ ਦੇਵੀ ਇੰਸਾਂ, ਸੁਜਾਨ ਭੈਣ ਸੰਤੋਸ਼ ਰਾਣੀ ਇੰਸਾਂ, ਮਨਜੀਤ ਸ਼ਰਮਾ ਇੰਸਾਂ ਤੋਂ ਇਲਾਵਾ ਸੇਵਾਦਾਰ ਚਰਨਜੀਤ ਇੰਸਾਂ, ਕੁਲਵਿੰਦਰ ਸਿੰਘ ਇੰਸਾਂ ਅਤੇ ਸੰਸਾਰੀ ਲਾਲ ਇੰਸਾਂ ਵੀ ਹਾਜ਼ਰ ਸਨ। ਇਸ ਮੌਕੇ ਬਲਾਕ ਦੇ ਮਾ. ਗੁਰਚਰਨ ਸਿੰਘ ਇੰਸਾਂ ਅਤੇ ਪ੍ਰੇਮ ਕੁਮਾਰ ਇੰਸਾਂ ਸਮਾਉਂ ਵਾਲੇ ਨੇ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਪ੍ਰਸੰਸਾ ਕਰਦੇ ਹੋਏ ਸਾਧ-ਸੰਗਤ ਦੀ ਹੌਸਲਾ ਅਫਜਾਈ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ