ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ

MSG
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ | MSG

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਰਾਮ ਦਾ ਨਾਮ ਜਪਣ ਨਾਲ ਆਤਮਾ ਬਲਵਾਨ ਹੁੰਦੀ ਹੈ ਤੇ ਮਨ ਦਬਦਾ ਚਲਿਆ ਜਾਂਦਾ ਹੈ ਜੇਕਰ ਤੁਸੀਂ ਸਿਮਰਨ ਕਰਨ ਦਾ ਨਿਯਮ ਨਹੀਂ ਰੱਖਦੇ, ਸਵੇਰੇ-ਸ਼ਾਮ ਮਾਲਕ ਨੂੰ ਨਿਯਮ ਅਨੁਸਾਰ ਯਾਦ ਨਹੀਂ ਕਰਦੇ ਤਾਂ ਤੁਹਾਡੇ ਮਨ ਦੇ ਵਿਚਾਰ ਤੁਹਾਡੇ ’ਤੇ ਹਮੇਸ਼ਾ ਹਾਵੀ ਰਹਿਣਗੇ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਦੇ ਅੰਦਰ ਜੋ ਬੁਰੇ ਵਿਚਾਰ ਆਉਦੇ ਹਨ ਉਹ ਸਾਰੇ ਮਨ ਦੀ ਦੇਣ ਹਨ ਤੇ ਜੋ ਚੰਗੇ ਵਿਚਾਰ ਆਉਦੇ ਹਨ, ਉਹ ਆਤਮਿਕ ਵਿਚਾਰ ਹਨ ਬੁਰੇ ਵਿਚਾਰਾਂ ਨਾਲ ਇਨਸਾਨ ਦੇ ਸਰੀਰ ’ਤੇ ਹਰ ਤਰ੍ਹਾਂ ਦਾ ਅਸਰ ਹੁੰਦਾ ਹੈ ਸਰੀਰਕ ਸ਼ਕਤੀ ਦਾ ਨਾਸ਼ ਹੁੰਦਾ ਹੈ, ਦਿਮਾਗ ਦੇ ਸੋਚਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ ਤੇ ਬੁਰੇ ਵਿਚਾਰਾਂ ਦਾ ਤਾਣਾ-ਬਾਣਾ ਬੁਣਦੇ ਰਹਿਣ ਨਾਲ ਇਨਸਾਨ ਦਾ ਆਤਮਬਲ ਘੱਟ ਹੁੰਦਾ ਜਾਂਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਸਿਮਰਨ ਦਾ ਨਿਯਮ ਬਣਾਉਣਾ ਚਾਹੀਦਾ ਹੈ ਜਿਵੇਂ ਕਿ ਤੁਸੀਂ ਸਵੇਰੇ ਤਿਆਰ ਹੁੰਦੇ ਹੋ, ਨਾਸ਼ਤਾ ਲੈਂਦੇ ਹੋ, ਪੜ੍ਹਨ ਜਾਂਦੇ ਹੋ, ਦਫ਼ਤਰ ਜਾਂਦੇ ਹੋ, ਖੇਤੀਬਾੜੀ ਆਦਿ ਤੁਸੀਂ ਆਪਣੇ ਕੰਮ-ਧੰਦੇ ’ਤੇ ਜਾਂਦੇ ਹੋ ਇਸੇ ਤਰ੍ਹਾਂ ਸਵੇਰੇ ਉੱਠ ਕੇ ਹੱਥ-ਮੂੰਹ ਧੋ ਲਓ, ਤਾਂਕਿ ਨੀਂਦ ਉੱਡ ਜਾਵੇ ਜੇਕਰ ਤੁਹਾਨੂੰ ਇਹ ਮੁਸ਼ਕਲ ਲਗਦਾ ਹੈ ਤਾਂ ਚਲੋ, ਲੇਟੇ-ਲੇਟੇ ਹੀ ਸਿਮਰਨ ਕਰ ਲਓ ਕਿਉਕਿ ਇਹ ਸਿਮਰਨ ਬਿਲਕੁਲ ਹੀ ਨਾ ਕਰਨ ਤੋਂ ਲੱਖਾਂ ਗੁਣਾਂ ਬਿਹਤਰ ਹੈ।

ਆਤਮਬਲ ਅਤੀ ਜ਼ਰੂਰੀ | MSG

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਤੁਸੀਂ ਲਗਾਤਾਰ ਦੋ ਮਹੀਨੇ ਸਵੇਰੇ ਸ਼ਾਮ 15-15 ਮਿੰਟ ਸਿਮਰਨ ਕਰਕੇ ਦੇਖ ਲਓ, ਜੇਕਰ 1-1 ਘੰਟਾ ਕਰੋ ਤਾਂ ਕਹਿਣਾ ਹੀ ਕੀ ਫਿਰ ਤਾਂ ਅਸੀਂ ਵੀ ਗਾਰੰਟੀ ਦੇ ਸਕਦੇ ਹਾਂ ਕਿ 100 ਫੀਸਦੀ ਤੁਹਾਡੇ ਅੰਦਰ ਮਾਲਕ ਦੇ ਨਜ਼ਾਰੇ ਆਉਣਗੇ ਹੀ ਆਉਣਗੇ ਜੇਕਰ ਦੋ ਮਹੀਨਿਆਂ ਦੇ ਘੰਟਿਆਂ ਨੂੰ ਜੋੜੀਏ ਤਾਂ ਸਿਰਫ਼ 5 ਦਿਨ ਰਾਤ ਬਣਦੇ ਹਨ ਤਾਂ ਕਿੰਨਾ ਸੌਖਾ ਹੈ ਕਿ ਤੁਸੀਂ ਆਪਣੇ ਅੰਦਰ ਦੇ ਆਤਮਬਲ ਨੂੰ ਕਿਵੇਂ ਜਗਾ ਸਕਦੇ ਹੋ ਤੇ ਦੁਨੀਆਂ ਦੇ ਹਰ ਖੇਤਰ ’ਚ ਆਤਮਬਲ ਅਤੀ ਜ਼ਰੂਰੀ ਹੈ ਜਿਨ੍ਹਾਂ ਦੇ ਅੰਦਰ ਆਤਮਵਿਸ਼ਵਾਸ ਨਹੀਂ ਹੁੰਦਾ, ਉਹ ਜ਼ਰਾ ਜਿੰਨੀ ਗੱਲ ’ਤੇ ਘਬਰਾ ਜਾਂਦੇ ਹਨ ਤੇ ਜੇਕਰ ਆਤਮਵਿਸ਼ਵਾਸ ਹੋਵੇ ਤਾਂ ਛਾਤੀ ਦਾ ਜ਼ਖ਼ਮ ਵੀ ਲੋਕ ਹੱਸਦੇ-ਹੱਸਦੇ ਸਹਿਣ ਕਰ ਲੈਂਦੇ ਹਨ ਆਤਮਵਿਸ਼ਵਾਸ ਦੇ ਵਧਣ ਨਾਲ ਤੁਹਾਨੂੰ ਹਰ ਚੰਗੇ-ਨੇਕ ਕੰਮ ’ਚ ਤਰੱਕੀ ਮਿਲਦੀ ਜਾਵੇਗੀ।

ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ | MSG

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਸੰਸਾਰ ਦਾ ਮੰਨਣਾ ਹੈ ਕਿ ਇਨਸਾਨ ਆਪਣੇ ਦਿਮਾਗ ਨੂੰ 15-20 ਫੀਸਦੀ ਤੱਕ ਹੀ ਵਰਤੋਂ ’ਚ ਲਿਆਉਦਾ ਹੈ, ਜੋ ਕਿ ਰੂਹਾਨੀਅਤ ਦੇ ਨਜ਼ਰੀਏ ਤੋਂ ਵੀ ਸੱਚ ਹੈ ਜੋ ਲੋਕ ਰਿਸਰਚ ਕਰਦੇ ਹਨ, ਸਾਰਾ-ਸਾਰਾ ਦਿਨ ਜਾਂ 18-20 ਘੰਟੇ ਕੰਮ ਕਰਦੇ ਹਨ, ਉਹ 15-20 ਫੀਸਦੀ ਤੇ ਆਮ ਇਨਸਾਨ 10-15 ਫੀਸਦੀ ਹੀ ਆਪਣੇ ਦਿਮਾਗ ਦੀ ਵਰਤੋਂ ਕਰਦੇ ਹਨ ਸੁਪਰ ਕੰਪਿਊਟਰ ਇਸੇ ਦਿਮਾਗ ਤੋਂ ਨਿਕਲਿਆ ਹੋਇਆ ਛੋਟਾ ਜਿਹਾ ਅੰਸ਼ ਹੈ ਵਿਗਿਆਨੀਆਂ ਨੇ ਵੀ ਅੱਜ ਮੰਨਿਆ ਹੈ ਕਿ ਜੇਕਰ ਤੁਸੀਂ ਆਤਮਬਲ ਚਾਹੰੁਦੇ ਹੋ ਤਾਂ ਸੁਬ੍ਹਾ-ਸਵੇਰੇ 2 ਤੋਂ 5 ਵਜੇ ਦਰਮਿਆਨ ਇੱਕ ਘੰਟਾ ਧਿਆਨ ’ਚ ਜਾਓ ਉਸ ਨਾਲ ਤੁਹਾਡਾ ਆਤਮਬਲ ਵਧੇਗਾ, ਉਸ ਆਤਮਬਲ ਨਾਲ ਦਿਮਾਗ ਦੀ ਜ਼ਿਆਦਾ ਵਰਤੋਂ ਨਾਲ ਤੁਸੀਂ ਪਰੇਸ਼ਾਨੀਆਂ ਤੋਂ ਅਜ਼ਾਦ ਹੁੰਦੇ ਜਾਵੋਗੇ ਇਸ ਲਈ ਆਤਮਬਲ ਜਗਾਉਣਾ ਬਹੁਤ ਹੀ ਜ਼ਰੂਰੀ ਹੈ ਤੇ ਇਸ ਕਲਿਯੁਗ ’ਚ ਤਾਂ ਹੋਰ ਵੀ ਜ਼ਿਆਦਾ ਜ਼ਰੂਰੀ ਹੈ।

ਪਜੂਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਤੁਸੀਂ ਜਿਸ ਕਿਸੇ ਨਾਲ ਵੀ ਗੱਲ ਕਰਦੇ ਹੋ, ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕਿਸ ਰੰਗ ’ਚ ਰੰਗਿਆ ਹੋਇਆ ਹੈ ਕੋਈ ਭਰੋਸਾ ਨਹੀਂ ਹੁੰਦਾ ਕਿਉਕਿ ਅੱਜ ਲੋਕ ਦੋਗਲੇ, ਤੀਗੁਲੇ, ਪਤਾ ਨਹੀਂ ਕਿੰਨੇ ਗੁਲੇ ਹਨ ਕੋਈ ਸ਼ਬਦ ਹੀ ਨਹੀਂ ਮਿਲਦੇ ਉਨ੍ਹਾਂ ਲਈ ਜਦੋਂ ਕਿ ਇਨਸਾਨ ਜੇਕਰ ਵਫ਼ਾ ਕਰੇ, ਤਾਂ ਰਾਮ ਵੀ ਉਨ੍ਹਾਂ ਦੇ ਨਾਲ ਬੇਹੱਦ ਵਫ਼ਾ ਕਰਦੇ ਹਨ ਅੱਜ ਰਿਸ਼ਤਿਆਂ ’ਚ ਦਰਾੜ ਹੈ ਸਿਮਰਨ, ਭਗਤੀ-ਇਬਾਦਤ ਨਾ ਹੋਣ ਦੀ ਵਜ੍ਹਾ ਨਾਲ ਆਤਮਿਕ ਕਮਜ਼ੋਰੀਆਂ ਹਨ ਥੋੜ੍ਹੀ ਜਿਹੀ ਕਿਸੇ ਨੂੰ ਗੱਲ ਕਹਿ ਦਿਓ ਤਾਂ ਗ਼ਲਾ ਵੱਢਣ ਨੂੰ ਆਉਦਾ ਹੈ ਅਜਿਹੇ ਯੁਗ ’ਚ ਇਹ ਬੜੀ ਜ਼ਰੂਰੀ ਗੱਲ ਹੈ ਕਿ ਚਾਹੇ ਤੁਸੀਂ ਥੋੜ੍ਹਾ ਸਮਾਂ ਹੀ ਦਿਓ ਪਰ ਮਾਲਕ ਦੀ ਯਾਦ ’ਚ ਜ਼ਰੂਰ ਸਮਾਂ ਦਿਆ ਕਰੋ ਤੁਹਾਡੇ ਬਿਜਨੈੱਸ,ਵਪਾਰ ’ਚ ਵੀ ਫ਼ਾਇਦਾ ਹੋਵੇ, ਤੁਸੀਂ ਇਹ ਸੋਚ ਕੇ ਹੀ ਜਾਪ ਕਰ ਲਿਆ ਕਰੋ ਤੁਸੀਂ ਕੰਮ ’ਚ ਜ਼ਿਆਦਾ ਦਿਮਾਗ ਲਗਾ ਸਕੋਗੇ, ਜ਼ਿਆਦਾ ਤਰੱਕੀ ਆਵੇਗੀ

ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ | MSG

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਦੇ ਅੰਦਰ ਆਤਮਬਲ ਆਉਣ ਨਾਲ ਉਸ ਦਾ ਸਰੀਰ ਹੋਰ ਮਜ਼ਬੂਤ, ਤੇ ਕਿਸੇ ਵੀ ਖੇਤਰ ’ਚ ਕੋਈ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ ਤੁਹਾਨੂੰ ਕੋਈ ਬਿਮਾਰੀ, ਪਰੇਸ਼ਾਨੀ ਹੋ ਜਾਂਦੀ ਹੈ ਤੇ ਤੁਸੀਂ ਕਿਸੇ ਨਾਲ ਉਸ ਨੂੰ ਸ਼ੇਅਰ ਨਹੀਂ ਕਰ ਸਕਦੇ ਪਰ ਜੇਕਰ ਤੁਸੀਂ ਰਾਮ-ਨਾਮ ਦਾ ਜਾਪ ਕਰੋ ਤਾਂ ਅਸੀਂ ਤੁਹਾਨੂੰ ਗਾਰੰਟੀ ਦਿੰਦੇ ਹਾਂ ਕਿ ਤੁਸੀਂ ਆਪਣੀਆਂ ਉਨ੍ਹਾਂ ਕਮਜ਼ੋਰੀਆਂ ਨੂੰ ਅੰਦਰੋਂ ਖ਼ਤਮ ਕਰ ਦੇਵੇਗੇ

ਇਹ ਮਨੋਵਿਗਿਆਨ ਵੀ ਮੰਨਦੀ ਹੈ ਕਿ ਆਦਮੀ ਜੇਕਰ ਆਪਣੀ ਨਿਗਾਹ ਤੋਂ ਗਿਰ ਸਕਦਾ ਹੈ ਤਾਂ ਆਪਣੀ ਨਿਗਾਹ ਤੋਂ ਉੱਪਰ ਵੀ ਬਹੁਤ ਉੱਠ ਸਕਦਾ ਹੈ ਤੇ ਜੋ ਆਪਣੀ ਨਿਗਾਹ ’ਚ ਉੱਠ ਜਾਂਦੇ ਹਨ, ਉਹ ਦੁਨੀਆਂ ’ਚ ਕਦੇ ਅਸਫ਼ਲ ਨਹੀਂ ਹੁੰਦੇ ਤੇ ਜੋ ਆਪਣੀ ਨਿਗਾਹ ਤੋਂ ਗਿਰ ਜਾਂਦੇ ਹਨ, ਉਹ ਸਫ਼ਲਤਾ ਦੇ ਕੋਲ ਹੁੰਦੇ ਹੋਏ ਵੀ ਸਫ਼ਲ ਨਹੀਂ ਹੁੰਦੇ ਇਸ ਦਾ ਇੱਕੋ-ਇੱਕ ਉਪਾਅ ਆਤਮਬਲ ਨੂੰ ਜਗਾਉਣਾ ਹੈ ਤੇ ਆਤਮਬਲ ਸਿਮਰਨ ਨਾਲ ਆਉਦਾ ਹੈ ਸਿਮਰਨ ਕਰਨ ’ਚ ਇੰਨੇ ਫ਼ਾਇਦੇ ਹਨ ਕਿ ਸਾਰੇ ਗਿਣਾਏ ਨਹੀਂ ਜਾ ਸਕਦੇ ਤੁਸੀਂ ਸਿਮਰਨ ਕਰਕੇ ਦੇਖੋ, ਅਭਿਆਸ ਕਰੋ ਤਾਂ ਤੁਹਾਨੂੰ ਪਤਾ ਜ਼ਰੂਰ ਲੱਗ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ