ਬਠਿੰਡਾ ਤੇ ਬਰਨਾਲਾ ਤੋਂ ਬਾਅਦ ਇਨ੍ਹਾਂ 6 ਹੋਰ ਸ਼ਹਿਰਾਂ ‘ਚ ਚੱਲੇਗੀ ਹੀਟ ਵੇਵ, ਵਧਣਗੀਆਂ ਲੋਕਾਂ ਦੀਆਂ ਮੁਸ਼ਕਿਲਾਂ
ਲੁਧਿਆਣਾ। ਗਰਮੀ ਦਾ ਕਹਿਰ ਅਪ੍ਰੈਲ ਵਿਚ ਵੀ ਜਾਰੀ ਹੈ। ਕਈ ਜ਼ਿਲ੍ਹਿਆਂ ਵਿੱਚ ਪਾਰਾ ਆਮ ਨਾਲੋਂ ਪੰਜ ਤੋਂ ਛੇ ਡਿਗਰੀ ਵੱਧ ਚੱਲ ਰਿਹਾ ਹੈ। ਗਰਮੀ ਅਤੇ ਸੇਕ ਕਾਰਨ ਲੋਕ ਬੇਚੈਨ ਹਨ। 11 ਵਜੇ ਤੋਂ ਬਾਅਦ ਸੜਕਾਂ ‘ਤੇ ਸੰਨਾਟਾ ਛਾ ਜਾਂਦਾ ਹੈ। ਇੰਡੀਆ ਮੈਟਰੋਲੋਜੀਕਲ ਸੈਂਟਰ ਚੰਡੀਗੜ੍ਹ ਅਨੁਸਾਰ ਬਠਿੰਡਾ ਤੇ ਬਰਨਾਲਾ ਤੋਂ ਬਾਅਦ ਪੰਜਾਬ ਦੇ ਛੇ ਹੋਰ ਸ਼ਹਿਰਾਂ ਵਿੱਚ ਗਰਮੀ ਆਪਣਾ ਭਿਆਨਕ ਰੂਪ ਦਿਖਾਏਗੀ।
ਕੇਂਦਰ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਅਨੁਸਾਰ ਹੁਣ ਤੱਕ ਸਿਰਫ਼ ਬਠਿੰਡਾ ਤੇ ਬਰਨਾਲਾ ਵਿੱਚ ਹੀਟ ਵੇਵ ਚੱਲ ਰਹੀ ਸੀ ਪਰ ਹੁਣ ਫਿਰੋਜ਼ਪੁਰ, ਫ਼ਾਜ਼ਿਲਕਾ, ਮੁਕਤਸਰ, ਮੋਗਾ, ਮਾਨਸਾ ਤੇ ਪਟਿਆਲਾ ਵਿੱਚ ਵੀ ਹੀਟ ਵੇਵ ਚੱਲੇਗੀ। ਜਿਸ ਕਾਰਨ ਘਰਾਂ ਤੋਂ ਬਾਹਰ ਕੰਮ ਕਰਨ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਵਧਣਗੀਆਂ। ਡਾ: ਮਨਮੋਹਨ ਅਨੁਸਾਰ 14 ਅਪ੍ਰੈਲ ਤੱਕ ਮੌਸਮ ਖੁਸ਼ਕ ਰਹੇਗਾ। ਜਿਸ ਕਾਰਨ ਦਿਨ ਅਤੇ ਰਾਤ ਦਾ ਤਾਪਮਾਨ ਵਧੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ