ਇਜ਼ਰਾਈਲ ਦੇ ਤੇਲ ਅਵੀਵ ਵਿੱਚ ਗੋਲੀਬਾਰੀ ਨਾਲ ਦੋ ਦੀ ਮੌਤ, ਅੱਠ ਜ਼ਖਮੀ
ਯੇਰੂਸ਼ਲਮ । ਇਜ਼ਰਾਈਲ ਦੇ ਤੱਟੀ ਸ਼ਹਿਰ ਤੇਲ ਅਵੀਵ ‘ਚ ਵੀਰਵਾਰ ਰਾਤ ਨੂੰ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਇਜ਼ਰਾਇਲੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਤੇਲ ਅਵੀਵ ਦੇ ਇਚੀਲੋਵ ਹਸਪਤਾਲ ਨੇ ਇੱਥੇ ਜਾਰੀ ਇਕ ਬਿਆਨ ਵਿਚ ਹਸਪਤਾਲ ਵਿਚ ਲਿਆਉਣ ਤੋਂ ਬਾਅਦ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਪੁਲਿਸ ਬੁਲਾਰੇ ਐਲੀ ਲੇਵੀ ਨੇ ਕਿਹਾ ਕਿ ਡਿਜੇਂਗੌਫ ਸਟਰੀਟ ‘ਤੇ ਕਈ ਥਾਵਾਂ ‘ਤੇ ਹੋਈ ਗੋਲੀਬਾਰੀ ਦੀ ਘਟਨਾ ਇੱਕ “ਅੱਤਵਾਦੀ ਹਮਲਾ” ਸੀ। ਇਹ ਤੇਲ ਅਵੀਵ ਦੀਆਂ ਸਭ ਤੋਂ ਵਿਅਸਤ ਸੜਕਾਂ ਵਿੱਚੋਂ ਇੱਕ ਹੈ। ਇੱਥੇ ਵੱਡੀ ਗਿਣਤੀ ਵਿੱਚ ਕੈਫੇ ਅਤੇ ਬਾਰ ਹਨ। ਪੁਲਿਸ ਦਾ ਮੰਨਣਾ ਹੈ ਕਿ ਬੰਦੂਕਧਾਰੀ ਅਜੇ ਵੀ ਫਰਾਰ ਹੈ ਅਤੇ ਸੀਮਾ ਪੁਲਿਸ ਬਲਾਂ ਸਮੇਤ ਸੈਂਕੜੇ ਪੁਲਿਸ ਕਰਮਚਾਰੀਆਂ ਨੇ ਪੂਰੇ ਸ਼ਹਿਰ ਵਿੱਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਉਹਨਾਂ ਨੇ ਤੇਲ ਅਵੀਵ ਸ਼ਹਿਰ ਦੇ ਵਸਨੀਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਬਾਹਰ ਖੜ੍ਹੇ ਹੋਣ ਤੋਂ ਬਚਣ ਦੀ ਅਪੀਲ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ