…ਜਦੋਂ ਸਤਿਗੁਰੂ ਜੀ ਨੇ ਜੀਵ ਨੂੰ ਪਹਿਲਾਂ ਹੀ ਆਖ਼ਰੀ ਸਮੇਂ ਬਾਰੇ ਦੱਸਿਆ

guru ji

…ਜਦੋਂ ਸਤਿਗੁਰੂ ਜੀ ਨੇ ਜੀਵ ਨੂੰ ਪਹਿਲਾਂ ਹੀ ਆਖ਼ਰੀ ਸਮੇਂ ਬਾਰੇ ਦੱਸਿਆ

ਜਗਦੀਸ਼ ਕੁਮਾਰ ਇੰਸਾਂ ਦੱਸਦੇ ਹਨ ਉਨ੍ਹਾਂ ਦੀ ਧਰਮ ਪਤਨੀ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪਹਿਲਾਂ ਹੀ ਮੌਤ ਦਾ ਅਹਿਸਾਸ ਕਰਵਾ ਦਿੱਤਾ ਸੀ ਜਗਦੀਸ਼ ਕੁਮਾਰ ਦੱਸਦੇ ਹਨ ਕਿ ਉਹਨਾਂ ਧਰਮ ਪਤਨੀ ਫੂਲਪਤੀ ਦੇਵੀ ਇੰਸਾਂ ਤੇ ਉਹ ਡੇਰਾ ਸੱਚਾ ਸੌਦਾ, ਸਰਸਾ ਦਰਬਾਰ ’ਚ ਸੇਵਾ ਕਰਦੇ ਸਨ ਦੋਵਾਂ ਦਾ ਇਕੱਠਿਆਂ ਡੇਰਾ ਸੱਚਾ ਸੌਦਾ ਆਉਣਾ-ਜਾਣਾ ਹੁੰਦਾ ਸੀ।

ਫੂਲਪਤੀ ਦੇਵੀ ਇੰਸਾਂ ਕਈ ਸਾਲਾਂ ਤੋਂ ਲੰਗਰ ਘਰ ’ਚ ਸੇਵਾ ਕਰਦੀ ਆ ਰਹੀ ਸੀ। ਇਹੀ ਨਹੀਂ, ਉਸ ਨੇ ਆਪਣੇ ਆਖਰੀ ਸਮੇਂ ’ਚ ਵੀ 29 ਸਤੰਬਰ ਤੋਂ 6 ਅਕਤੂਬਰ 2015 ਤੱਕ ਨਵੇਂ ਧਾਮ ’ਚ ਸੇਵਾ ਕੀਤੀ ਅਗਲੇ ਦਿਨ 7 ਅਕਤੂਬਰ ਦੀ ਸ਼ਾਮ ਨੂੰ ਸ਼ਾਹ ਮਸਤਾਨਾ ਜੀ ਧਾਮ ਤੋਂ ਉਹ ਦੋਵੇਂ ਘਰ ਲਈ ਰਵਾਨਾ ਹੋਏ। ਉਸ ਦੌਰਾਨ ਫੂਲਪਤੀ ਨੇ ਆਪਣੇ ਨਾਲ ਸੇਵਾ ਕਰਨ ਵਾਲੀਆਂ ਭੈਣਾਂ ਨੂੰ ਦੱਸਿਆ ਕਿ ਇਹ ਮੇਰੀ ਆਖਰੀ ਸੇਵਾ ਹੈ ਸਤਿਗੁਰੂ ਜੀ ਨੇ ਉਨ੍ਹਾਂ ਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਉਸ ਦਾ ਆਖਰੀ ਸਮਾਂ ਨਜ਼ਦੀਕ ਹੈ ਘਰ ਆਉਣ ਤੋਂ ਬਾਅਦ ਫੂਲਪਤੀ ਨੇ ਆਪਣੇ ਮਾਤਾ-ਪਿਤਾ ਨੂੰ ਮਿਲਣ ਦੀ ਇੱਛਾ ਜਾਹਿਰ ਕੀਤੀ, ਜਿਸ ਤੋਂ ਬਾਅਦ ਅਸੀਂ 17 ਅਕਤੂਬਰ ਨੂੰ ਪਿੰਡ ਹਥਵਾਲਾ ਚਲੇ ਗਏ ਤਿੰਨ ਦਿਨ ਉੱਥੇ ਰਹਿਣ ਤੋਂ ਬਾਅਦ 20 ਅਕਤੂਬਰ ਨੂੰ ਫਿਰ ਵਾਪਸ ਪਿੰਡ ਸਿਵਾਹਾ ਆ ਗਏ ਘਰ ਪਹੁੰਚਦੇ ਹੀ ਫੂਲਪਤੀ ਨੇ ਕਿਹਾ ਕਿ ਮੈਂ ਜੋ ਫੋਟੋ ਬਣਵਾਈ ਸੀ, ਉਹ ਮੰਗਵਾ ਲਓ ਦਰਅਸਲ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਫੋਟੋਗ੍ਰਾਫਰ ਤੋਂ ਫੋਟੋ ਬਣਵਾਈ ਸੀ ਅਸੀਂ ਫੋਟੋਗ੍ਰਾਫਰ ਕਰਮਬੀਰ ਪਿੰਡ ਬਰਾੜ ਖੇੜਾ, ਜ਼ਿਲ੍ਹਾ ਜੀਂਦ ਨੂੰ ਫੋਨ ਕਰਕੇ ਫੋਟੋ ਲਿਆਉਣ ਲਈ ਕਹਿ ਦਿੱਤਾ।

ਫੂਲਪਤੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਹੋਇਆਂ ਦੇਹਾਂਤ ਮਗਰੋਂ ਸਰੀਰ ਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਅਤੇ ਇਸ ਸਬੰਧ ’ਚ ਫਾਰਮ ਵੀ ਭਰਿਆ ਹੋਇਆ ਸੀ। 22 ਅਕਤੂਬਰ ਦੀ ਰਾਤ ਨੂੰ 12 ਵਜੇ ਅਚਾਨਕ ਉਸ ਨੂੰ ਸਤਿਗੁਰੂ ਦੀ ਰਹਿਮਤ ਨਾਲ ਸਰੀਰਦਾਨ ਬਾਰੇ ਖਿਆਲ ਆਇਆ। ਇਸ ਦੌਰਾਨ ਫੂਲਪਤੀ ਨੇ ਮੈਨੂੰ ਸਰੀਰਦਾਨ ਦਾ ਫਾਰਮ ਲਿਆਉਣ ਲਈ ਆਖਿਆ ਮੈਂ ਉਸ ਨੂੰ ਜਦੋਂ ਫਾਰਮ ਲਿਆ ਕੇ ਦਿੱਤਾ ਤਾਂ ਉਸ ਨੇ ਕਿਹਾ ਕਿ ਵੇਖੋ, ਮੈਂ ਇਹ ਸਰੀਰਦਾਨ ਦਾ ਫਰਮ ਭਰਿਆ ਹੋਇਆ ਹੈ, ਮੇਰਾ ਸਰੀਰਦਾਨ ਕਰ ਦਿਓ ਮੇਰੇ ਦੇਹਾਂਤ ਮਗਰੋਂ ਬਲਾਕ ਜੁਲਾਣਾ ਫੋਨ ਕਰ ਦਿਓ ਤਾਂ ਕਿ ਸੇਵਾਦਾਰ ਮ੍ਰਿਤਕ ਦੇਹ ਨੂੰ ਸਮੇਂ ’ਤੇ ਦਾਨ ਕਰ ਸਕਣ।

ਇਨ੍ਹਾਂ ਵਿਚਾਰਾਂ ਵਿੱਚ ਅਗਲੀ ਸਵੇਰ ਫੂਲਪਤੀ ਨੇ ਦੁਨਿਆਵੀ ਲੈਣ-ਦੇਣ ਦਾ ਹਿਸਾਬ ਕਰ ਦਿੱਤਾ। ਰਾਜੂ ਦੀ ਵਹੁਟੀ ਨੂੰ 70 ਰੁਪਏ ਦੇਣ ਦੀ ਗੱਲ ਕਹਿੰਦੇ ਹੋਏ ਉਸ ਨੇ ਦੱਸਿਆ ਕਿ ਸੂਟ ਸਿਵਾਉਣ ਲਈ ਟੇੇਲਰ ਸ਼ੀਲਾ ਨੂੰ 950 ਰੁਪਏ ਦੇਣੇ ਹਨ ਹਾਲਾਂਕਿ ਉਨ੍ਹਾਂ ਦੀ ਸਿਹਤ ਠੀਕ ਸੀ ਪਰ ਉਨ੍ਹਾਂ ਨੂੰ ਅਹਿਸਾਸ ਹੋ ਚੁੱਕਾ ਸੀ ਕਿ ਹੁਣ ਬੱਸ ਇਸ ਦੁਨੀਆ ਤੋਂ ਜਾਣ ਦੀ ਤਿਆਰੀ ਹੈ।

24 ਅਕਤੂਬਰ ਨੂੰ ਫੂਲਪਤੀ ਸਾਰੇ ਪਰਿਵਾਰ ਨੂੰ ਮਿਲੀ ਸ਼ਾਮ ਨੂੰ 9 ਵਜੇ ਜਦੋਂ ਵੱਡਾ ਬੇਟਾ ਸੁਰਿੰਦਰ ਘਰ ਆਇਆ ਤਾਂ ਉਸ ਨੇ ਕਿਹਾ ਕਿ ਮਾਂ ਜੀ, ਤੁਹਾਡੀ ਅਵਾਜ ਕੁਝ ਬਦਲੀ ਜਿਹੀ ਲੱਗ ਰਹੀ ਹੈ, ਕੱਲ੍ਹ ਤੁਹਾਨੂੰ ਰੋਹਤਕ ਪੀਜੀਆਈ ਚੈੱਕਅਪ ਕਰਵਾਉਣ ਲਈ ਲੈ ਚੱਲਾਂਗੇ ਉਦੋਂ ਉਹ ਕਹਿਣ ਲੱਗੀ ਕਿ ਮੇਰਾ ਤਾਂ ਟਾਈਮ ਆ ਗਿਆ ਹੈ, ਮੈਨੂੰ ਕਿਤੇ ਵੀ ਲੈ ਕੇ ਜਾਣ ਦੀ ਜਰੂਰਤ ਨਹੀਂ ਹੈ, ਮੇਰਾ ਸਭ ਲੈਣ-ਦੇਣ ਮੁਕੰਮਲ ਹੋ ਗਿਆ ਜੋ ਦੋ ਲੈਣ-ਦੇਣ ਰਹਿ ਗਏ ਹਨ ਉਸ ਬਾਰੇ ਮੈਂ ਜਗਦੀਸ਼ ਕੁਮਾਰ ਨੂੰ ਦੱਸ ਦਿੱਤਾ ਹੈ। ਉਸੇ ਰਾਤ ਤਕਰੀਬਨ 1:30 ਵਜੇ ਫੂਲਪਤੀ ਨੇ ਪੀਣ ਲਈ ਗਰਮ ਪਾਣੀ ਮੰਗਿਆ, ਪਾਣੀ ਪੀ ਕੇ ਬਾਹਰ ਕੁਰਸੀ ’ਤੇ ਬੈਠ ਗਈ ਉਸ ਦੌਰਾਨ ਅਸੀਂ ਦੋਵੇਂ ਪਤੀ-ਪਤਨੀ ’ਕੱਠੇ ਹੀ ਬੈਠੇ ਸੀ ਫੂੁਲਪਤੀ ਕਹਿਣ ਲੱਗੀ ਕਿ ਅਜਿਹਾ ਲੱਗ ਰਿਹਾ ਹੈ ਜਿਵੇਂ ਮੇਰੇ ਗੋਡਿਆਂ ਦੀ ਜਾਨ ਹੀ ਨਿੱਕਲ ਰਹੀ ਹੈ।

ਗੱਲਾਂ ਕਰਦੇ-ਕਰਦੇ ਹੀ ਅਸੀਂ ਦੋਵਾਂ ਨੇ ਚਾਹ ਪੀਤੀ ਕੁਝ ਦੇਰ ਬਾਅਦ ਹੀ ਬੇਟਾ ਸੁਰਿੰਦਰ ਸਾਡੇ ਕੋਲ ਆ ਗਿਆ ਤੇ ਕਹਿਣ ਲੱਗਾ, ‘‘ਮਾਂ ਜੀ ਤਿਆਰ ਹੋ ਜਾਓ, ਸਵੇਰ ਵਾਲੀ ਗੱਡੀ ’ਤੇ ਰੋਹਤਕ ਜਾਵਾਂਗੇ, ਮੈਂ ਵੀ ਨਹਾ ਕੇ ਤਿਆਰ ਹੋ ਜਾਂਦਾ ਹਾਂ’ ਫੂਲਪਤੀ ਕਹਿਣ ਲੱਗੀ, ‘‘ਬੇਟਾ ਤੂੰ ਜ਼ਿੱਦ ਕਰ ਰਿਹਾ ਹੈਂ, ਮੈਨੂੰ ਕਿਤੇ ਵੀ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈ ਮੇਰਾ ਆਖਰੀ ਸਮਾਂ ਆ ਚੁੱਕਾ ਹੈ’’ ਇੰਨੇ ਵਿੱਚ ਮੈਂ ਥੋੜ੍ਹੀ ਦੇਰ ਟਹਿਲਣ ਦਾ ਬਹਾਨਾ ਜਿਹਾ ਬਣਾ ਕੇ ਘੁੰਮਣ ਚਲਾ ਗਿਆ। ਤਕਰੀਬਨ 3:55 ਵਜੇ ਜਦੋਂ ਮੈਂ ਵਾਪਸ ਆ ਕੇ ਦੇਖਿਆ ਤਾਂ ਫੂਲਪਤੀ ਇੰਸਾਂ ਮੰਜੇ ’ਤੇ ਅਰਾਮ ਨਾਲ ਲੇਟੀ ਹੋਈ ਸੀ ਉਹ ਆਪਣੇ ਮਾਲਕ ਸਤਿਗੁਰੂ ਜੀ ਦੀ ਗੋਦ ’ਚ ਜਾ ਸਮਾਈ ਸੀ। ਪੂਜਨੀਕ ਗੁਰੂ ਜੀ ਦੇ ਚਰਨਾਂ ’ਚ ਅਰਦਾਸ ਹੈ ਕਿ ਪਰਿਵਾਰ ਦਾ ਸਤਿਗੁਰੂ ਦੇ ਪ੍ਰਤੀ ਅਜਿਹਾ ਪ੍ਰੇਮ ਹਮੇਸ਼ਾ ਹੀ ਬਣਿਆ ਰਹੇ ਜੀ!

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ