ਪੈਟ ਕਮਿੰਸ ਆਉਂਦੇ ਹੀ ਗੇਂਦਬਾਜਾਂ ’ਤੇ ਢਾਹਿਆ ਕਹਿਰ
ਮੁੰਬਈ। ਆਈ.ਪੀ.ਐੱਲ. ‘ਚ ਬੁੱਧਵਾਰ ਨੂੰ ਕੋਲਕਾਤਾ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਏ ਮੈਚ ‘ਚ ਇਸ ਸੈਸ਼ਨ ਦਾ ਆਪਣਾ ਪਹਿਲਾ ਮੈਚ ਖੇਡ ਰਹੇ ਪੈਟ ਕਮਿੰਸ ਨੇ ਧਮਾਕੇਦਾਰ ਪਾਰੀ ਨਾਲ ਸ਼ੁਰੂਆਤ ਕੀਤੀ। ਉਸ ਨੇ ਸਿਰਫ਼ 15 ਗੇਂਦਾਂ ਵਿੱਚ 56 ਦੌੜਾਂ ਬਣਾਈਆਂ। 16ਵੇਂ ਓਵਰ ਵਿੱਚ ਉਸ ਦੇ ਬੱਲੇ ਤੋਂ 35 ਦੌੜਾਂ ਨਿਕਲੀਆਂ। ਇਸ ਕੰਗਾਰੂ ਖਿਡਾਰੀ ਨੇ ਮੈਚ ‘ਚ 4 ਚੌਕੇ ਅਤੇ 6 ਛੱਕੇ ਲਗਾਏ। ਉਨ੍ਹਾਂ ਦੀ 56 ਦੌੜਾਂ ਦੀ ਪਾਰੀ ‘ਚ 52 ਦੌੜਾਂ ਚੌਕਿਆਂ ਤੇ ਛੱਕਿਆਂ ਦੀ ਮੱਦਦ ਨਾਲ ਆਈਆਂ। ਡੇਨੀਅਲ ਸੈਮਸ ਮੁੰਬਈ ਲਈ ਮੈਚ ਦਾ 16ਵਾਂ ਓਵਰ ਕਰਨ ਆਏ ਤਾਂ ਕਮਿੰਸ ਨੇ ਉਨਾਂ ਨੂੰ ਨਿਸ਼ਾਨਾ ਬਣਾਉਂਦਿਆਂ 35 ਦੌੜਾਂ ਬਣਾਈਆਂ।
ਕਮਿੰਸ ਨੇ ਸਿਰਫ 14 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਬਣਾ ਲਿਆ। ਇਸ ਦੇ ਨਾਲ ਹੀ ਇਸ ਆਸਟ੍ਰੇਲੀਆਈ ਖਿਡਾਰੀ ਨੇ ਕੇਐੱਲ ਰਾਹੁਲ ਦੇ 4 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਰਾਹੁਲ ਨੇ 2018 ਆਈਪੀਐਲ ਵਿੱਚ ਪੰਜਾਬ ਲਈ ਖੇਡਿਆ ਅਤੇ ਦਿੱਲੀ ਦੇ ਖਿਲਾਫ 14 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ। ਇਹ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਸੀ। ਕਮਿੰਸ ਨੇ ਵੀ ਮੁੰਬਈ ਖਿਲਾਫ 14 ਗੇਂਦਾਂ ‘ਚ ਅਰਧ ਸੈਂਕੜੇ ਵਾਲੀ ਪਾਰੀ ਖੇਡੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ