ਚੰਡੀਗੜ੍ਹ  ਧਰਨੇ ਦੌਰਾਨ ਨਵਜੋਤ ਸਿੱਧੂ ਤੇ ਯੂਥ ਕਾਂਗਰਸ ਪ੍ਰਧਾਨ ਢਿੱਲੋਂ ਆਪਸੀ ’ਚ ਖਹਿਬੜੇ

sidhu

ਚੰਡੀਗੜ੍ਹ  ਧਰਨੇ ਦੌਰਾਨ ਨਵਜੋਤ ਸਿੱਧੂ (Navjot Sidhu ) ਤੇ ਯੂਥ ਕਾਂਗਰਸ ਪ੍ਰਧਾਨ ਢਿੱਲੋਂ ਆਪਸੀ ’ਚ ਖਹਿਬੜੇ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਕਾਂਗਰਸ ’ਚ ਕਲੇਸ਼ ਮੁੱਕਣ ਦਾ ਨਾਂਅ ਨਹੀਂ ਲੈ ਰਿਹਾ। ਕਾਂਗਰਸ ’ਚ ਸਭ ਤੋਂ ਵੱਧ ਕਲੇਸ਼ ਦੀ ਜੜ੍ਹ ਸਿੱਧੂ (Navjot Sidhu) ਨੂੰ ਮੰਨਿਆ ਜਾ ਰਿਹਾ। ਇੱਕ ਵਾਰ ਫਿਰ ਪੰਜਾਬ ਕਾਂਗਰਸ ’ਚ ਕਲੇਸ਼ ਵੱਧ ਗਿਆ ਹੈ ਇਹ ਕਲੇਸ਼ ਵੀ ਸਿੱਧੂ ਕਾਰਨ ਵਧਿਆ ਹੈ। ਦਰਅਸਲ ਹੋੋਇਆ ਇੰਜ ਕਿ ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ ‘ਚ ਮਹਿੰਗਾਈ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਨਵਜੋਤ ਸਿੱਧੂ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਆਪਸ ’ਚ ਖਹਿਬੜਦੇ ਨਜ਼ਰ ਆਏ। ਦੋਵਾਂ ਆਗੂਆਂ ਦਰਮਿਆਨ ਜੰਮ ਕੇ ਬਹਿਸ ਹੋਈ।

ਸਿੱਧੂ ਵੱਲੋਂ ਆਪਣੇ ਆਪ ਨੂੰ ਇਮਾਨਦਾਰ ਅਤੇ ਕੁਝ ਕਾਂਗਰਸੀਆਂ ਨੂੰ ਭ੍ਰਿਸ਼ਟ ਦੱਸਣ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ ਸੀ। ਦੋਵਾਂ ਵਿਚਾਲੇ ਤਕਰਾਰ ਇੰਨੀ ਵਧ ਗਈ ਕਿ ਦੋਵਾਂ ਦੇ ਸਮਰਥਕਾਂ ਨੇ ਇਕ-ਦੂਜੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਹ ਦੇਖ ਕੇ ਬਾਕੀ ਆਗੂ ਉਥੋਂ ਖਿਸਕ ਗਏ। ਇਸ ਤੋਂ ਬਾਅਦ ਕਾਂਗਰਸ ਦਾ ਪ੍ਰਦਰਸ਼ਨ ਖਤਮ ਹੋ ਗਿਆ।

ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਇਮਾਨਦਾਰ ਹਨ ਪਰ ਕਾਂਗਰਸ ‘ਚ ਕੁਝ ਭ੍ਰਿਸ਼ਟ ਆਗੂ ਹਨ। ਇਹ ਸੁਣ ਕੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਗੁੱਸੇ ‘ਚ ਆ ਗਏ ਤੇ ਸਿੱਧੂ ’ਤੇ ਭੜਕ ਗਏ। ਉਨ੍ਹਾਂ ਸਿੱਧੂ ਨੂੰ ਕਿਹਾ ਕਿ ਜਿਹੜੇ ਲੋਕ ਭ੍ਰਿਸ਼ਟ ਹਨ, ਸਿੱਧੂ ਉਨ੍ਹਾਂ ਦਾ ਨਾਂਅ ਲੈਣ। ਢਿੱਲੋਂ ਨੇ ਇੱਥੋਂ ਤੱਕ ਕਿਹਾ ਕਿ ਸਿੱਧੂ ਨੂੰ ਡਰਾਮਾ ਨਹੀਂ ਕਰਨਾ ਚਾਹੀਦਾ। ਇਸ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਬਹਿਸ ਹੋਈ। ਜਿਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਆਪਣੇ ਆਗੂਆਂ ਦੇ ਸਮਰਥਨ ‘ਚ ਨਾਅਰੇਬਾਜ਼ੀ ਕੀਤੀ।

ਬਰਿੰਦਰ ਢਿੱਲੋਂ ਨੇ ਕਿਹਾ ਕਿ ਮੇਰਾ ਇਤਰਾਜ਼ ਹੈ ਕਿ ਜੇਕਰ ਮਹਿੰਗਾਈ ਦੀ ਗੱਲ ਹੈ ਤਾਂ ਧਰਨੇ ‘ਤੇ ਬੈਠ ਕੇ ਗੱਲ ਕੀਤੀ ਜਾਵੇ। ਨਵਜੋਤ ਸਿੱਧੂ ਨੇ ਕਿਹਾ ਕਿ ਮੈਂ ਇਮਾਨਦਾਰ ਹਾਂ ਪਰ ਕੁਝ ਲੋਕ ਬੇਈਮਾਨ ਹਨ। ਜਿਸ ’ਤੇ ਢਿੱਲੋਂ ਨੇ ਕਿਹਾ ਕਿ ਉਹ ਡਰਾਮੇਬਾਜ਼ੀ ਨਾ ਕਰਨ ਤੇ ਸਿੱਧਾ ਨਾਂਅ ਲੈਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ