ਅਣਥੱਕ ਸੇਵਾਦਾਰ ਗੁਰਦੇਵ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ
(ਸੱਚ ਕਹੂੰ ਨਿਊਜ਼/ਸੁਨੀਲ ਵਰਮਾ) ਸਰਸਾ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜਿਉਂਦੇ ਜੀਅ ਜਿੱਥੇ ਖੂਨਦਾਨ ਸਮੇਤ 138 ਮਾਨਵਤਾ ਭਲਾਈ ਦੇ ਕਾਰਜਾਂ ’ਚ ਮੋਹਰੀ ਰਹਿੰਦੇ ਹਨ ਉਥੇ ਦੇਹਾਂਤ ਉਪਰੰਤ ਸਰੀਰਦਾਨ ਅਤੇ ਨੇਤਰਦਾਨ ਕਰਕੇ ਮਹਾਨ ਕਾਰਜ ਕਰ ਰਹੇ ਹਨ। ਇਸ ਲੜੀ ’ਚ ਅਮਰ ਸੇਵਾ ਤਹਿਤ ਸ਼ਾਹ ਸਤਿਨਾਮ ਜੀ ਨਗਰ ਨਿਵਾਸੀ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ 78 ਸਾਲਾ ਗੁਰਦੇਵ ਸਿੰਘ ਇੰਸਾਂ ਦਾ ਨਾਂਅ ਵੀ ਸਰੀਰਦਾਨੀਆਂ ਦੀ ਸੂਚੀ ’ਚ ਸ਼ਾਮਲ ਹੋ ਗਿਆ ਹੈ। ਮੈਡੀਕਲ ਰਿਸਰਚ ਕਾਰਜਾਂ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਸਥਿਤ ਵਰੁਣ ਅਰਜੁਨ ਮੈਡੀਕਲ ਕਾਲਜ ਐਂਡ ਹਸਪਤਾਲ ’ਚ ਦਾਨ ਕੀਤੀ ਗਈ। Body Donation
ਇਸ ਮੌਕੇ ਸੱਚਖੰਡ ਵਾਸੀ ਨੂੰ ਸ਼ਰਧਾਂਜਲੀ ਦੇਣ ਲਈ ਸ਼ਹਿਰ ਦੀ ਕਈ ਸਮਾਜਿਕ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਤੋਂ ਇਲਾਵਾ ਹਰਿਆਣਾ, ਪੰਜਾਬ, ਰਾਜਸਥਾਨ ਸਮੇਤ ਕਈ ਸੂਬਿਆਂ ਅਤੇ ਸਥਾਨਕ ਬਲਾਕਾਂ ਤੋਂ ਵੱਡੀ ਗਿਣਤੀ ’ਚ ਡੇਰਾ ਸ਼ਰਧਾਲੂ, ਉਨ੍ਹਾਂ ਦੇ ਰਿਸ਼ਤੇਦਾਰ, ਸਾਕ-ਸਬੰਧੀ ਮੌਜੂੂਦ ਰਹੇ। ਦਰਅਸਲ ਸ਼ਾਹ ਸਤਿਨਾਮ ਜੀ ਨਗਰ ਨਿਵਾਸੀ ਗੁਰਦੇਵ ਸਿੰਘ ਇੰਸਾਂ ਐਤਵਾਰ ਸਵੇਰੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ। ਉਨ੍ਹਾਂ ਨੇ ਜਿਉਂਦੇ ਜੀਅ ਦੇਹਾਂਤ ਉਪਰੰਤ ਸਰੀਰਦਾਨ (Body Donation) ਕਰਨ ਦਾ ਪ੍ਰਣ ਲਿਆ ਹੋਇਆ ਸੀ ਜਿਸ ਤਹਿਤ ਸੱਖਖੰਡ ਵਾਸੀ ਦੇ ਪਰਿਵਾਰਾਂ ਨੇ ਉਨ੍ਹਾਂ ਦੀ ਆਖਰੀ ਇੱਛਾ ਪੂਰੀ ਕਰਦਿਆਂ ਸ਼ਾਹ ਸਤਿਨਾਮ ਜੀ ਨਗਰ ਦੇ ਜਿੰਮੇਵਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਵਰੁਣ ਅਰਜੁਨ ਮੈਡੀਕਲ ਕਾਲਜ ਅਤੇ ਹਸਪਤਾਲ ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) ਨੂੰ ਦਾਨ ਕਰ ਦਿੱਤਾ।
ਇਸ ਤੋਂ ਪਹਿਲਾਂ ਸੱਚਖੰਡ ਵਾਸੀ ਦੇ ਸ਼ਾਹ ਸਤਿਨਾਮ ਜੀ ਨਗਰ ਸਥਿਤ ਰਿਹਾਇਸ਼ ’ਤੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਅਤੇ ਅਰਦਾਸ ਦਾ ਸ਼ਬਦ ਬੋਲਿਆ ਗਿਆ ਜਿਸ ਤੋਂ ਬਾਅਦ ਫੁੱਲਾਂ ਨਾਲ ਸਜੀ ਐਂਬੂਲੈਂਸ ’ਚ ਸੱਚਖੰਡ ਗੁਰਦੇਵ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਰੱਖੀ ਗਈ ਅਤੇ ਘਰ ਤੋਂ ਸ਼ਾਹ ਮਸਤਾਨਾ ਜੀ ਧਾਮ ਤੱਕ ਉਨ੍ਹਾਂ ਦੀ ਆਖਰੀ ਯਾਤਰਾ ਕੱਢੀ ਗਈ। ਇਸ ਦੌਰਾਨ ਹਾਜ਼ਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਵੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਅਤੇ ਸਾਧ-ਸੰਗਤ ਨੇ ‘ਸੱਚਖੰਡ ਵਾਸੀ ਸਰੀਰਦਾਨੀ ਗੁਰਦੇਵ ਸਿੰਘ ਇੰਸਾਂ ਅਮਰ ਰਹੇ, ਅਮਰ ਰਹੇ ਦੇ ਨਾਅਰੇ ਲਾ ਅਤੇ ਸ਼ਾਹ ਮਸਤਾਨਾ ਜੀ ਧਾਮ ਤੋਂ ਐਂਬੂਲੈਂਸ ਨੂੰ ਮੈਡੀਕਲ ਕਾਲਜ ਲਈ ਸੇਜਲ ਅੱਖਾਂ ਨਾਲ ਰਵਾਨਾ ਕਰ ਦਿੱਤਾ ਗਿਆ। ਇਸ ਦੌਰਾਨ ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ, ਸ਼ਾਹ ਸਤਿਨਾਮ ਜੀ ਨਗਰ, ਸ਼ਾਹ ਸਤਨਾਮ ਜੀ ਪੁਰਾ, ਸਰਸਾ ਸਮੇਤ ਵੱਖ-ਵੱਖ ਬਲਾਕਾਂ ਦੀ ਸਾਧ-ਸੰਗਤ, ਸੰਮਤੀਆਂ ਦੇ ਸੇਵਾਦਾਰ ਅਤੇ ਅਨੇਕਾ ਰਿਸ਼ਤੇਦਾਰ ਮੈਂਬਰਾਂ ਨੇ ਸਰੀਰਦਾਨੀ ਨੂੰ ਸ਼ਰਧਾਂਜਲੀ ਦਿੱਤੀ
ਮਾਨਵਤਾ ਭਲਾਈ ਕਾਰਜਾਂ ’ਚ ਅੱਗੇ ਰਹੇ
ਸਰੀਰਦਾਨੀ ਗੁਰਦੇਵ ਸਿੰਘ ਇੰਸਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦਾਨ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਗੁਰਦੇਵ ਸਿੰਘ ਇੰਸਾਂ ਹਮੇਸ਼ਾ ਮਾਨਵਤਾ ਭਲਾਈ ਦੇ ਕਾਰਜਾਂ ’ਚ ਅੱਗੇ ਰਹਿੰਦੇ ਸੀ, ਉਨ੍ਹਾਂ ਨਾਲ ਹੀ ਉਨ੍ਹਾਂ ਨੇ ਅਨੇਕਾਂ ਲੋਕਾਂ ਨੂੰ ਡੇਰਾ ਸੱਚਾ ਸੌਦਾ ਦਰਬਾਰ ਨਾਲ ਜੋੜਿਆ ਉਹ ਆਪਣੇ ਪਿੱਛੇ ਪਤਨੀ, ਦੋਹਤੀ, ਦੋ ਬੇਟਿਆਂ ਸਮੇਤ ਪੂਰਾ ਪਰਿਵਾਰ ਛੱਡ ਗਏ।
ਨੂੰਹਾਂ ਨੇ ਦਿੱਤਾ ਅਰਥੀ ਨੂੰ ਮੋਢਾ
ਸੱਚਖੰਡਵਾਸੀ ਗੁਰਦੇਵ ਸਿੰਘ ਇੰਸਾਂ ਦੀ ਅੰਤਿਮ ਵਿਦਾਈ ਦੇ ਸਮੇਂ ਡੇਰਾ ਸੱਚਾ ਸੌਦਾ ਦੀ ਬੇਟੀ-ਬੇਟਾ ਇੱਕ ਸਮਾਨ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਸੱਚਖੰਡਵਾਸੀ ਦੀ ਨੂੰਹ ਅਰਸ਼ਦੀਪ, ਗੁਰਪ੍ਰੀਤ ਕੌਰ, ਪੁੱਤਰ ਜਗਦੇਵ ਸਿੰਘ, ਜਗਦੀਸ਼ ਸਿੰਘ ਨੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦੇ ਕੇ ਸਮਾਜ ਨੂੰ ਮਜ਼ਬੂਤ ਸਨੇਹਾ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ