Result PSTET : ਨਤੀਜਾ ਚੈਕ ਕਰਨ ਲਈ ਵੈਬਸਾਈਟ ’ਤੇ ਜਾਓ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਤਵਾਰ ਨੂੰ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (PSTET) 2021-22 ਦਾ ਨਤੀਜਾ ਜਾਰੀ ਕੀਤਾ ਹੈ। ਨਤੀਜੇ ਵੇਖਣ ਲਈ ਵੈਬਸਾਈਟ pstet.pseb.ac.in ’ਤੇ ਜਾਓ ਤੇ ਆਪਣਾ ਨਤੀਜਾ ਵੇਖੋ। ਜਿਕਰਯੋਗ ਹੈ ਕਿ ਇਹ ਨਤੀਜਾ ਜਨਵਰੀ ’ਚ ਐਲਾਨਿਆ ਜਾਣਾ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਇਸ ਨੂੰ ਅੱਜ ਜਾਰੀ ਕੀਤੀ ਗਿਆ ਹੈ।
ਇੰਜ ਕਰੋ ਵੈਬਸਾਈਟ ’ਤੇ ਨਤੀਜਾ ਚੈਕ
- ਸਭ ਤੋਂ ਪਹਿਲਾਂ ਵੈਬਸਾਈਟ pstet.pseb.ac.in ’ਤੇ ਜਾਓ।
- ਹੋਮਪੇਜ ’ਤੇ PSTET ਨਤੀਜਾ 2021-22 ਲਿੰਕ ’ਤੇ ਕਲਿੱਕ ਕਰੋ।
- ਫਿਰ ਲੋਗਇਨ ਕਰਨ ਲਈ ਐਪਲੀਕੇਸ਼ਨ ਨੰਬਰ, ਪਾਸਵਰਡ, ਰੋਲ ਨੰਬਰ ਤੇ ਜਨਮ ਮਿਤੀ ਦਾਖਲ ਕਰੋ। ਇਸ ਤੋਂ ਬਾਅਦ ਸਕਰੀਨ ’ਤੇ PSTET ਦਸੰਬਰ ਨਤੀਜਾ 2021 ਤੁਹਾਡੀ ਸਕਰੀਨ ਤੇ ਵਿਖਾਈ ਦੇਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ