ਚਿਤੌੜਗੜ੍ਹ ‘ਚ ਅਲਸਾਫਾ ਦੇ 3 ਅੱਤਵਾਦੀ ਗ੍ਰਿਫਤਾਰ
ਚਿਤੌੜਗੜ੍ਹ (ਏਜੰਸੀ)। ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲੇ ‘ਚ ਪੁਲਸ ਨੇ ਅੱਤਵਾਦੀ ਸੰਗਠਨ ਅਲਸਾਫਾ ਦੇ ਤਿੰਨ ਅੱਤਵਾਦੀਆਂ (3 Terrorists Arrested) ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਬੰਬ ਬਣਾਉਣ ਦਾ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਦੇ ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਜ਼ਿਲੇ ਦੇ ਨਿੰਬਹੇੜਾ ਸਦਰ ਥਾਣਾ ਪੁਲਿਸ ਨੇ ਬੁੱਧਵਾਰ ਨੂੰ ਨਾਕਾਬੰਦੀ ਦੌਰਾਨ ਮੱਧ ਪ੍ਰਦੇਸ਼ ਤੋਂ ਆ ਰਹੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਬੈਗ ਵਿੱਚੋਂ ਆਰ.ਡੀ.ਐਕਸ ਸਮੱਗਰੀ, ਫਿਊਜ਼ ਤਾਰ ਅਤੇ ਟਾਈਮਰ ਸੈੱਟ ਕਰਨ ਲਈ ਘੜੀ ਦੇ ਨਾਲ ਨਕਦੀ ਬਰਾਮਦ ਕੀਤੀ ਗਈ।
ਕੀ ਗੱਲ ਹੈ:
ਸ਼ੁਰੂਆਤੀ ਪੁੱਛਗਿੱਛ ‘ਚ ਤਿੰਨਾਂ ਨੇ ਆਪਣੀ ਪਛਾਣ ਮੱਧ ਪ੍ਰਦੇਸ਼ ਦੇ ਰਤਲਾਮ ਸ਼ਹਿਰ ਦੇ ਨਿਵਾਸੀ ਵਜੋਂ ਦੱਸੀ ਅਤੇ ਕਿਹਾ ਕਿ ਉਹ ਅੱਤਵਾਦੀ ਸੰਗਠਨ ਅਲਸਫਾ ਨਾਲ ਜੁੜੇ ਹੋਏ ਹਨ ਅਤੇ ਉਹ ਜੈਪੁਰ ‘ਚ ਕਿਸੇ ਨੂੰ ਸਮੱਗਰੀ ਸੌਂਪਣ ਵਾਲੇ ਸਨ। ਕਿਸਨੂੰ ਸੌਂਪਦੇ ਉਸਨੂੰ ਉਹ ਨਹੀਂ ਜਾਣਦੇ ਪਰ ਉਸ ਦੇ ਆਕਾਵਾਂ ਦਾ ਨਿਸ਼ਾਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਅਤੇ ਭੀੜ-ਭੜੱਕੇ ਵਾਲੇ ਇਲਾਕੇ ਦੱਸੇ ਜਾ ਰਹੇ ਹਨ। ਪੁਲਿਸ ਨੇ ਅਫੀਮ ਦੀ ਤਸਕਰੀ ਦੇ ਸ਼ੱਕ ਦੇ ਆਧਾਰ ‘ਤੇ ਇਨ੍ਹਾਂ ਲੋਕਾਂ ਨੂੰ ਰੋਕ ਕੇ ਤਲਾਸ਼ੀ ਲਈ, ਪਰ ਇਹ ਅੱਤਵਾਦੀ ਹੋਣ ਦਾ ਪਤਾ ਲੱਗਣ ‘ਤੇ ਸੂਬੇ ਦੀ ਏ.ਟੀ.ਐਸ ਸਮੇਤ ਕੇਂਦਰੀ ਏਜੰਸੀਆਂ ਨੂੰ ਸੂਚਿਤ ਕੀਤਾ ਗਿਆ, ਜੋ ਦੇਰ ਰਾਤ ਤੋਂ ਹੀ ਨਿੰਭੜਾ ‘ਚ ਇਕੱਠੇ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ