ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦਾ ਹੋਇਆ ਆਮ ਇਜਲਾਸ

Teachers Union Punjab, Teachers Union Punjab

ਸੁਰਿੰਦਰ ਕੁਮਾਰ ਪੁਆਰੀ ਸੂਬਾ ਪ੍ਰਧਾਨ , ਗੁਰਪ੍ਰੀਤ ਮਾਡ਼ੀਮੇਘਾ ਜਨਰਲ ਸਕੱਤਰ ਤੇ ਨਵੀਨ ਸੱਚਦੇਵਾ ਵਿੱਤ ਸਕੱਤਰ ਚੁਣੇ ਗਏ

ਲੁਧਿਆਣਾ , (ਸੁਭਾਸ਼ ਸ਼ਰਮਾ) । ਕੇਂਦਰ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ 2020 ਲਾਗੂ ਕਰਕੇ ਸਰਕਾਰੀ ਸਿੱਖਿਆ ਨੂੰ ਹੋਰ ਕਮਜੋਰ ਕਰਨ , ਨਿੱਜੀਕਰਨ ਅਤੇ ਵਪਾਰੀਕਰਨ ਨੂੰ ਬੜ੍ਹਾਵਾ ਦਿੱਤਾ ਹੈ, ਜਦੋਂਕਿ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਲਗਾਤਾਰ 1968 ਦੀ ਸਿੱਖਿਆ ਨੀਤੀ ਲਾਗੂ ਕਰਨ ਤੇ ਸਾਰੀ ਸਿੱਖਿਆ ਸਰਕਾਰੀ ਖੇਤਰ ਵਿੱਚ ਲਿਆਕੇ ‘ ਕਾਮਨ ਸਕੂਲ ਸਿਸਟਮ’ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ” ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ ਨੇ ਪੈਨਸ਼ਨਰ ਭਵਨ ਵਿੱਚ ਜੱਥੇਬੰਦੀ ਦੇ ਸੂਬਾਈ ਆਮ ਇਜਲਾਸ ਦਾ ਉਦਘਾਟਨ ਕਰਦਿਆਂ ਪ੍ਰਗਟ ਕੀਤੇ । ਇਸ ਉਪਰੰਤ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਬਲਕਾਰ ਵਲਟੋਹਾ ਨੇ ਪਿਛਲੇ ਸਮੇਂ ਦੌਰਾਨ ਅਧਿਆਪਕ , ਮੁਲਾਜ਼ਮ ਅਤੇ ਕਿਸਾਨੀ ਸੰਘਰਸ਼ ਵਿੱਚ ਸਦੀਵੀ ਵਿਛੋੜਾ ਦੇ ਗਏ ਸਾਥੀਆਂ ਦੀ ਯਾਦ ਵਿੱਚ ਸ਼ੋਕ ਮਤਾ ਪੇਸ਼ ਕੀਤਾ ਤੇ ਸਾਰੇ ਹਾਜ਼ਰੀਨ ਤੋੰ ਦੋ ਮਿੰਟ ਦਾ ਮੋਨ ਰਖਵਾ ਕੇ ਸ਼ਰਧਾਂਜਲੀ ਭੇਂਟ ਕੀਤੀ । (Teachers Union Punjab)

ਜਨਰਲ ਸਕੱਤਰ ਬਲਕਾਰ ਵਲਟੋਹਾ ਨੇ ਆਪਣੇ ਕਾਰਜਕਾਲ ਦੌਰਾਨ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਹਿੱਤਾਂ ਲਈ ਲੜੇ ਗਏ ਸੰਘਰਸ਼ਾਂ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਪਾਏ ਗਏ ਯੋਗਦਾਨ ਦੀ ਰਿਪੋਰਟ ਪੇਸ਼ ਕੀਤੀ । ਵਿੱਤ ਸਕੱਤਰ ਨਵੀਨ ਸੱਚਦੇਵ ਨੇ ਜੱਥੇਬੰਦੀ ਦੇ ਵਿੱਤੀ ਲੇਖੇ ਜੋਖੇ ਦੀ ਰਿਪੋਰਟ ਪੇਸ਼ ਕੀਤੀ । ਇਨ੍ਹਾਂ ਦੋਵਾਂ ਰਿਪੋਰਟਾਂ ਤੇ ਹੋਈ ਬਹਿਸ ਵਿਚ ਅਧਿਆਪਕ ਆਗੂ ਜਗਮੇਲ ਸਿੰਘ ਪੱਖੋਵਾਲ, ਪ੍ਰੇਮ ਚਾਵਲਾ , ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ , ਪ੍ਰਵੀਨ ਕੁਮਾਰ ਲੁਧਿਆਣਾ , ਰਿਟਾਇਰਡ ਅਧਿਆਪਕ ਆਗੂ ਮਹਿੰਦਰ ਸਿੰਘ ਧਾਲੀਵਾਲ , ਨਰਿੰਦਰ ਨੂਰ , ਟਹਿਲ ਸਿੰਘ ਸਰਾਭਾ , ਸੰਜੀਵ ਕੁਮਾਰ ਲੁਧਿਆਣਾ ਤੇ ਕਈ ਹੋਰ ਬੁਲਾਰਿਆਂ ਨੇ ਭਾਗ ਲਿਆ ਤੇ ਇਨ੍ਹਾਂ ਰਿਪੋਰਟਾਂ ਸਬੰਧੀ ਆਪਣੇ ਸੁਝਾਅ ਪੇਸ਼ ਕੀਤੇ । ਇਸ ਤੋਂ ਬਾਅਦ ਜਨਰਲ ਸਕੱਤਰ ਅਤੇ ਵਿੱਤ ਸਕੱਤਰ ਦੀਆਂ ਰਿਪੋਰਟਾਂ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ।

ਇਸ ਉਪਰੰਤ ਸੂਬਾ ਪ੍ਰਧਾਨ ਸੁਰਿੰਦਰ ਕੁਮਾਰਵ ਪੁਆਰੀ ਨੇ ਆਪਣੀ ਕਾਰਜਕਾਰਨੀ ਕਮੇਟੀ ਦਾ ਅਸਤੀਫ਼ਾ ਪੇਸ਼ ਕੀਤਾ ਜੋ ਸਾਰੇ ਹਾਜ਼ਰੀਨ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ਤੇ ਨਵੀਂ ਕਾਰਜਕਾਰਨੀ ਕਮੇਟੀ ਦਾ ਪੁਨਰਗਠਨ ਕਰਨ ਲਈ ਤੇ ਪੈਨਲ ਪੇਸ਼ ਕਰਨ ਲਈ ਅਧਿਆਪਕ ਆਗੂ ਪ੍ਰੇਮ ਚਾਵਲਾ ਨੂੰ ਅਧਿਕਾਰਤ ਕੀਤਾ ਗਿਆ ।

ਪੇਸ਼ ਕੀਤੇ ਗਏ ਪੈਨਲ ਅਨੁਸਾਰ ਸਾਥੀ ਚਰਨ ਸਿੰਘ ਸਰਾਭਾ ਨੂੰ ਸੂਬਾਈ ਸਰਪ੍ਰਸਤ , ਸੁਰਿੰਦਰ ਕੁਮਾਰ ਪੁਆਰੀ ਸੂਬਾ ਪ੍ਰਧਾਨ , ਸੁਖਜਿੰਦਰ ਸਿੰਘ ਖਾਨਪੁਰ ਤੇ ਪਰਵੀਨ ਕੁਮਾਰ ਲੁਧਿਆਣਾ ਸੀਨੀਅਰ ਮੀਤ ਪ੍ਰਧਾਨ . ਵੀਨਾ ਜੰਮੂ, ਪ੍ਰਿੰ: ਮਨਦੀਪ ਫਾਜ਼ਿਲਕਾ , ਰਕੇਸ਼ ਧਵਨ, ਅੰਮ੍ਰਿਤਸਰ , ਜਗਮੋਹਨ ਸਿੰਘ ਚੌਂਤਾ , ਰਮੇਸ਼ ਅਵਸਥੀ ਗੁਰਦਾਸਪੁਰ , ਮੈਡਮ ਜਸਵੀਰ ਮਾਹੀ ਤੇ ਸੰਜੀਵ ਕੁਮਾਰ ਲੁਧਿਆਣਾ ( ਸਾਰੇ ਮੀਤ ਪ੍ਰਧਾਨ) , ਗੁਰਪ੍ਰੀਤ ਮਾਡ਼ੀ ਮੇਘਾ ਜਨਰਲ ਸਕੱਤਰ, ਬਾਜ ਸਿੰਘ ਭੁੱਲਰ ਐਡੀਸ਼ਨਲ ਜਨਰਲ ਸਕੱਤਰ , ਨਵੀਨ ਸੱਚਦੇਵਾ ਵਿੱਤ ਸਕੱਤਰ , ਟਹਿਲ ਸਿੰਘ ਸਰਾਭਾ ਤੇ ਜਸਪਾਲ ਸੰਧੂ ਪ੍ਰੈੱਸ ਸਕੱਤਰ , ਅਮਨਦੀਪਸਿੰਘ ਜੌਹਲ ਫਿਰੋਜ਼ਪੁਰ ਤੇ ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਸੋਸ਼ਲ ਮੀਡੀਆ ਸਕੱਤਰ , ਕੁਲਦੀਪ ਕੁਮਾਰ ਅੰਮ੍ਰਿਤਸਰ ਤੇ ਬੂਟਾ ਰਾਮ ਮਸਾਣੀ ਸਹਾਇਕ ਵਿੱਤ ਸਕੱਤਰ , ਜਿੰਦਰ ਪਾਇਲਟ ਤੇ ਪਰਮਿੰਦਰਪਾਲ ਸਿੰਘ ਕਾਲੀਆ ਜੱਥੇਬੰਦਕ ਸਕੱਤਰ ਚੁਣੇ ਗਏ ।

ਜੱਥੇਬੰਦੀ ਦੇ ਕੰਮ ਨੂੰ ਹੋਰ ਸੁਚਾਰੂ ਰੂਪ ਨਾਲ ਚਲਾਉਣ ਲਈ ਮਾਝਾ , ਦੋਆਬਾ ਅਤੇ ਮਾਲਵਾ ਦੇ ਜ਼ਿਲ੍ਹਿਆਂ ਲਈ ਸਹਾਇਕ ਜੱਥੇਬੰਦਕ ਸਕੱਤਰ ਚੁਣੇ ਗਏ ਜਿਸ ਅਨੁਸਾਰ ਨਰਿੰਦਰ ਨੂਰ ਤੇ ਅੰਮ੍ਰਿਤਪਾਲ ਸਿੰਘ ਬਾਕੀਪੁਰ ਮਾਝਾ ਜ਼ੋਨ , ਤਿ੍ਰਲੋਚਨ ਸਿੰਘ ਬਲਾਚੌਰ, ਮੰਗਤ ਸਿੰਘ ਜਲੰਧਰ , ਜਗਦੀਸ਼ ਰਾਏ ਰਾਹੋਂ ,ਜੀਵਨ ਲਾਲ ਨਵਾਂਸ਼ਹਿਰ, ਜਗਤਾਰ ਸਿੰਘ ਤਾਜੋਵਾਲ ( ਸਾਰੇ ਦੋਆਬਾ ਜ਼ੋਨ ), ਮੇਘਇੰਦਰ ਸਿੰਘ ਬਰਾੜ ਤੇ ਪਰਮਿੰਦਰ ਸਿੰਘ ਸੋਢੀ ਫਿਰੋਜ਼ਪੁਰ ਮਾਲਵਾ ਜ਼ੋਨ 1 , ਮਨਦੀਪ ਸਰਥਲੀ ਮਾਲਵਾ ਜ਼ੋਨ 2, ਰੁਕਮਣੀ ਦੇਵੀ ਮਾਲਵਾ ਜ਼ੋਨ 3 , ਅਮਨਦੀਪ ਸਿੰਘ ਬੁੱਢਲਾਡਾ ਮਾਲਵਾ ਜ਼ੋਨ 4, ਸ਼ਿੰਦਰਪਾਲ ਸਿੰਘ ਢਿੱਲੋਂ ਮਾਲਵਾ ਜ਼ੋਨ 5 ਦੇ ਸਹਾਇਕ ਜੱਥੇਬੰਦਕ ਸਕੱਤਰ ਚੁਣੇ ਗਏ । ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੂਬਾ ਕਾਰਜਕਾਰਨੀ ਕਮੇਟੀ ਦੇ ਅਹੁਦੇ ਅਨੁਸਾਰ ਮੈਂਬਰ ਹੋਣਗੇ ।

ਇਸ ਤੋਂ ਇਲਾਵਾ ਅਧਿਆਪਕ ਆਗੂ ਜਗਮੇਲ ਸਿੰਘ ਪੱਖੋਵਾਲ , ਪ੍ਰੇਮ ਚਾਵਲਾ , ਬਲਕਾਰ ਵਲਟੋਹਾ , ਕਾਰਜ ਸਿੰਘ ਕੈਰੋਂ ਜੱਥੇਬੰਦੀ ਦੇ ਸੂਬਾਈ ਸਲਾਹਕਾਰ ਅਤੇ ਭਾਰਤ ਭੂਸ਼ਨ ਮੱਟੂ ਆਰ .ਟੀ .ਆਈ. ਸਲਾਹਕਾਰ ਚੁਣੇ ਗਏ । ਲੁਧਿਆਣਾ ਜ਼ਿਲ੍ਹੇ ਦੇ ਆਗੂ ਹਰੀ ਦੇਵ ਵੱਲੋਂ ਪੇਸ਼ ਕੀਤੇ ਗਏ ਇੱਕ ਮਤੇ ਰਾਹੀਂ ਜੱਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਬਲਕਾਰ ਵਲਟੋਹਾ ਵੱਲੋਂ ਪਿਛਲੇ ਸਮੇਂ ਦੌਰਾਨ ਹੋਏ ਸ਼ੰਘਰਸ਼ਾਂ ਵਿੱਚ ਨਿਭਾਏ ਗਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਬਲਕਾਰ ਵਲਟੋਹਾ ਨੂੰ ਵਿਕਟੇਮਾਈਜ਼ ਕਰਕੇ ਪੈਨਸ਼ਨ ਤੇ 20 ਫੀਸਦੀ ਕਟੌਤੀ ਕਰਨ ਸਬੰਧੀ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਦੇ ਨਵੇਂ ਸਿੱਖਿਆ ਮੰਤਰੀ ਮੀਤ ਹੇਅਰ ਤੋਂ ਮੰਗ ਕੀਤੀ ਗਈ ਕਿ ਇਹ ਵਿਕਟੇਮਾਈਜ਼ੇਸ਼ਨ ਦੇ ਹੁਕਮ ਤੁਰੰਤ ਰੱਦ ਕੀਤੇ ਜਾਣ । ਸਾਰੇ ਹਾਜ਼ਰ ਸਾਥੀਆਂ ਵੱਲੋਂ ਸਰਬਸੰਮਤੀ ਨਾਲ ਇਹ ਮਤਾ ਪ੍ਰਵਾਨ ਕੀਤਾ ਗਿਆ ।

ਇਸ ਮੌਕੇ ‘ ਤੇ ਪਾਸ ਕੀਤੇ ਗਏ ਹੋਰ ਮਤਿਆਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਤੋਂ ਮੰਗ ਕੀਤੀ ਗਈ ਕਿ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਅਨੁਸਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਕੀਤੇ ਜਾਣ , ਜਨਵਰੀ 2004 ਤੋਂ ਬਾਅਦ ਭਰਤੀ ਸਾਰੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ ਕੀਤੀ ਜਾਵੇ , ਕਾਂਗਰਸ ਸਰਕਾਰ ਵੱਲੋਂ ਰੈਸ਼ਨਲਾਈਜੇਸ਼ਨ ਦੇ ਨਾਂਅ ’ਤੇ ਪੇਂਡੂ ਭੱਤੇ ਸਮੇਤ ਬੰਦ ਕੀਤੇ ਗਏ 37 ਭੱਤੇ ਤਰੁੰਤ ਬਹਾਲ ਕੀਤੇ ਜਾਣ ਅਤੇ ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਲੀਡਰਸ਼ਿਪ ਨੂੰ ਤੁਰੰਤ ਮੀਟਿੰਗ ਲਈ ਸਮਾਂ ਦਿੱਤਾ ਜਾਵੇ । ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਤੋਂ ਮੰਗ ਕੀਤੀ ਗਈ ਕਿ ਪਿਛਲੇ ਸਮੇਂ ਦੌਰਾਨ ਅਧਿਆਪਕ ਆਗੂਆਂ ਦੀ ਕੀਤੀ ਗਈ ਵਿਕਟੇਮਾਈਜ਼ੇਸ਼ਨ ਸਮੇਤ ਅਧਿਆਪਕਾਂ ਦੀਆਂ ਲਮਕ ਅਵਸਥਾ ਵਿੱਚ ਪਈਆਂ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਸਾਰੇ ਮਸਲੇ ਹੱਲ ਕੀਤੇ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ