ਅਸੀਂ ਕਿਸੇ ਧਰਮ ਦੀ ਨਿੰਦਾ, ਬੁਰਾਈ ਜਾਂ ਬੇਅਦਬੀ ਤਾਂ ਦੂਰ ਇਸ ਦੀ ਕਲਪਨਾ ਵੀ ਨਹੀਂ ਕਰ ਸਕਦੇ: ਪੂਜਨੀਕ ਗੁਰੂ ਜੀ

Anmol-Vachan-by-Saint-Dr.-MSG

ਪੂਜਨੀਕ ਗੁਰੂ ਜੀ ਨੇ ਸ਼ਾਹੀ ਪੱਤਰ ’ਚ ਯੂਕਰੇਨ ਅਤੇ ਰੂਸ ਵਿਚਕਾਰ ਯੁੱਧ ਰੋਕਣ ਅਤੇ ਸ਼ਾਂਤੀ ਲਈ ਵੀ ਕਰਵਾਈ ਅਰਦਾਸ

  • ਰੋਹਤਕ ’ਚ ਹੋਵੋਗਾ ਸਫਾਈ ਮਹਾਂ ਅਭਿਆਨ

ਸਰਸਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ‘ਚ ਐਤਵਾਰ ਨੂੰ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮੌਕਾ ਸੀ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਹੋਈ ਨਾਮ ਚਰਚਾ ਦਾ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹੀ ਪੱਤਰ ਵੀ ਭੇਜਿਆ, ਜਿਸ ਨੂੰ ਸਾਧ-ਸੰਗਤ ਵਿੱਚ ਪੜ੍ਹ ਕੇ ਸੁਣਾਇਆ ਗਿਆ। ਪੂਜਨੀਕ ਗੁਰੂ ਜੀ ਦੇ ਰੂਹਾਨੀ ਪੱਤਰ ਨੂੰ ਸੁਣ ਕੇ ਸਾਧ-ਸੰਗਤ ਭਾਵੁਕ ਹੋ ਗਈ। ਰੂਹਾਨੀ ਪੱਤਰ ’ਚ ਪੂਜਨੀਕ ਗੁਰੂ ਜੀ ਨੇ ਲਿਖਿਆ ਕਿ ਅਸੀਂ ਕਦੇ ਵੀ ਕਿਸੇ ਵੀ ਧਰਮ ਦੀ ਨਿੰਦਿਆ, ਬੇਅਦਬੀ ਜਾਂ ਬੁਰਾਈ ਕਰਨੀ ਤਾਂ ਦੂਰ ਅਜਿਹੀ ਕਦੇ ਕਲਪਨਾ ਵੀ ਨਹੀਂ ਕੀਤੀ ਸਗੋਂ ਅਸੀਂ ਤਾਂ ਖੁਦ ਸਰਵ ਧਰਮ ਦਾ ‘ਸਤਿਕਾਰ’ ਕਰਦੇ ਹਾਂ ਅਤੇ ਸਭ ਦਾ ‘ਸਤਿਕਾਰ’ ਕਰਨ ਦੀ ਸਿੱਖਿਆ ਦਿੰਦੇ ਹਾਂ। ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ‘ਯੁੱਧ’ ਦੇ ਜਲਦੀ ਖਤਮ ਹੋਣ ਅਤੇ ਵਿਸ਼ਵ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਅਰਦਾਸ ਕੀਤੀ ਅਤੇ ਸਾਧ-ਸੰਗਤ ਨੂੰ ਅਜਿਹਾ ਕਰਨ ਦਾ ਸੱਦਾ ਦਿੱਤਾ।

ਸ਼ਾਹੀ ਪੱਤਰ ਵਿੱਚ ਪੂਜਨੀਕ ਗੁਰੂ ਜੀ ਨੇ ਲਿਖਿਆ ਹੈ ਅਪ੍ਰੈਲ ਵਿੱਚ ‘ਸਥਾਪਨਾ ਦਿਵਸ’ ਦਾ ਭੰਡਾਰਾ ਮਨਾਇਆ ਜਾਂਦਾ ਹੈ। ਸਾਨੂੰ ਪਤਾ ਚੱਲਿਆ ਕਿ ਸਾਧ-ਸੰਗਤ ਅਪ੍ਰੈਲ ਮਹੀਨੇ ਵਿੱਚ ਵੀ ਰੋਹਤਕ ਵਿੱਚ ‘ਸਫਾਈ ਮਹਾਂ ਅਭਿਆਨ’ ਕਰਨਾ ਚਾਹੁੰਦੀ ਹੈ। ਤਾਂ ਠੀਕ ਹੈ ਚੇਅਰਪਰਸਨ ਡਾ. ਨੈਨ ਅਤੇ ਜਿੰਮੇਵਾਰ ਪਰਮੀਸ਼ਨ ਲੈ ਕੇ ਇਹ ਸੇਵਾ ਕਰ ਲੈਣ। ਪੂਜਨੀਕ ਗੁਰੂ ਜੀ ਨੇ ਛੇ ਮਾਰਚ ਨੂੰ ਸਾਧ-ਸੰਗਤ ਵੱਲੋਂ ਗੁਰੂਗ੍ਰਾਮ ’ਚ ਚਲਾਏ ਗਏ ਸਫਾਈ ਮਹਾਂ ਅਭਿਆਨ ਦੀ ਸ਼ਲਾਘਾ ਕਰਦਿਆਂ ਲਿਖਿਆ ਕਿ ਸਾਡੇ ਗੁਰੂਗ੍ਰਾਮ ਤੋਂ ਆਉਣ ਤੋਂ ਬਾਅਦ ਤੁਸੀਂ ਗੁਰੂਗ੍ਰਾਮ ਵਿੱਚ ਸਫਾਈ ਮਹਾਂ ਅਭਿਆਨ ਚਲਾ ਕੇ ਸ਼ਰਧਾ ਦੀ ਬੇਮਿਸਾਲ ‘ਮਿਸਾਲ’ ਕਾਇਮ ਕੀਤੀ, ਤੁਹਾਡਾ ਸਤਿਗੁਰੂ ਨਾਲ ਪਿਆਰ ਅਤੇ ਯਕੀਨ ਚੌਗੁਣਾ ਵਧੇ ਅਤੇ ਤੁਹਾਡੀਆਂ ਸਭ ਦੀਆਂ ਝੋਲੀਆਂ, ਸਤਿਗੁਰੂ ਜੀ, ਖੁਸ਼ੀਆਂ ਅਤੇ ਬਰਕਤਾਂ ਨਾਲ ਲਬਾਲਬਾ ਭਰ ਦੇਣ।

ਪੂਜਨੀਕ ਗੁਰੂ ਜੀ ਦਾ ਆਇਆ 9ਵਾਂ ਸ਼ਾਹੀ ਪੱਤਰ

ਪੂਜਨੀਕ ਗੁਰੂ ਜੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਸਾਧ-ਸੰਗਤ ਹਮੇਸ਼ਾ ਵੱਧ-ਚੜ੍ਹ ਕੇ ਆਸ਼ਰਮ ਵਿੱਚ ਆਉਂਦੀ ਰਹੇ। ਅਸੀਂ ਤੁਹਾਡੇ ਗੁਰੂ ਸੀ, ਹਾਂ ਅਤੇ ਹਮੇਸ਼ਾ ਗੁਰੂ ਰੂਪ ਵਿੱਚ ਬਚਨ ਦਿੰਦੇ ਹਾਂ ਕਿ ਜਿੰਨੀ ਵਾਰ ਤੁਸੀਂ ਆਓਗੇ, ਹਰ ਵਾਰ ਅੱਗੇ ਤੋਂ ਚੌਗੁਣੀ ਖੁਸ਼ੀਆਂ ਅਤੇ ਬਰਕਤਾਂ ਅਸੀਂ ਪਰਮ ਪਿਤਾ ਸਤਿਗੁਰੂ ਜੀ ਤੋਂ ਦਿਵਾਵਾਂਗੇ। ਪੂਜਨੀਕ ਗੁਰੂ ਜੀ ਨੇ ਪੱਤਰ ਰਾਹੀਂ ਸਾਧ-ਸੰਗਤ ਨੂੰ ਸੁਚੇਤ ਕਰਦਿਆਂ ਲਿਖਿਆ ਕਿ ਸਾਡੇ ਸਾਰੇ ਸੇਵਾਦਾਰ ਅਤੇ ਐਡਮ ਬਲਾਕ ਸੇਵਾਦਾਰ, ਜਸਮੀਤ, ਚਰਨਪ੍ਰੀਤ, ਹਨੀਪ੍ਰੀਤ, ਅਮਰਪ੍ਰੀਤ ਸਭ ਇੱਕ ਹਨ ਅਤੇ ਸਾਡੀਆਂ ਗੱਲਾਂ ’ਤੇ (ਬਚਨਾਂ ’ਤੇ) ਚੱਲਦੇ ਹਨ। ਜਸਮੀਤ, ਚਰਨਪ੍ਰੀਤ, ਹਨੀਪ੍ਰੀਤ ਅਤੇ ਅਮਰਪ੍ਰੀਤ ਚਾਰੇ ਸਾਨੂੰ ਰੋਹਤਕ ਇਕੱਠੇ ਛੱਡਣ ਆਏ ਅਤੇ ਵਾਪਸ ਵੀ ਚਾਰੋਂ ਇਕੱਠੇ ਗਏ। ਸਾਡੇ ਤੋਂ ਜਸਮੀਤ, ਚਰਨਪ੍ਰੀਤ ਅਤੇ ਅਮਰਪ੍ਰੀਤ ਨੇ ਆਗਿਆ ਲਈ ਕਿ ‘ਉੱਚ ਸਿੱਖਿਆ’ ਪ੍ਰਾਪਤੀ ਲਈ ਉਹ ਆਪਣੇ ਬੱਚਿਆਂ ਨਾਲ ਉਹਨਾਂ ਨੂੰ ਪੜ੍ਹਾਉਣ ਜਾਣਗੇ। ਪਿਆਰੀ ਸਾਧ-ਸੰਗਤ ਜੀ ਕਿਸੇ ਦੇ ਵੀ ਬਹਿਕਾਵੇ ਵਿੱਚ ਨਾ ਆਉਣਾ। ਇਸ ਦੌਰਾਨ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤਾਂ ਨੇ ਆਪੋ-ਆਪਣੇ ਘਰਾਂ ਵਿੱਚ ਵੀ ਇਸ ਆਨਲਾਈਨ ਨਾਮ ਚਰਚਾ ਦਾ ਲਾਭ ਉਠਾਇਆ।

ਇਸ ਤੋਂ ਪਹਿਲਾਂ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਨਾਮ ਚਰਚਾ ਸ਼ੁਰੂ ਹੋਈ। ਇਸ ਉਪਰੰਤ ਕਵੀਰਾਜਾਂ ਨੇ ਵੱਖ-ਵੱਖ ਭਗਤੀਮਈ ਭਜਨਾਂ ‘ਸਤਿਗੁਰੂ ਬਖ਼ਸ਼ ਦੋ ਤੁਸੀ ਬਖਸ਼ਣਹਾਰ’, ‘ ਆਪਕੀ ਇਨਾਇਤੇਂ ਸਤਿਗੁਰੂ ਕੈਸੇ ਗਿਨਾਏਂ’, ‘ ਹੈ ਦੁੱਖ-ਸੁਖ ਆਏ ਜੋ ਭੀ ਹੋ, ਨਹੀਂ ਘਬਰਾਤੇ ਪ੍ਰੇਮੀ ਤੋ’, ‘ਹਮਕੋ ਸਤਿਗੁਰੂ ਪਿਆਰ ਦਿਆ ਹੈ ਇਤਨਾ, ਕੈਸੇ ਬਤਾਏ ਕਿਤਨਾ’, ’ਜੋ ਨਜ਼ਰ ਆਏ ਸਭ ਹੈ ਸਪਨਾ, ਕਿਉਂ ਝੂਠੇ ਜਗ ਸੇ ਪਿਆਰ ਕਿਆ’ ਤੇ ‘ਹਾਲ ਕਿਆ ਹੈ ਕਲਿਯੁਗ ਮੇਂ ਜੀਵੋਂ ਕਾ, ਸਮਝੇ ਵੋ ਹੀ ਪ੍ਰਾਣੀ ਜੋ ਸਤਿਸੰਗ ਆ ਗਿਆ’ ਆਦਿ ਭਜਨਾਂ ਰਾਹੀਂ ਸਤਿਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਪਵਿੱਤਰ ਅਨਮੋਲ ਬਚਨ ਚਲਾਏ ਗਏ। ਨਾਮ ਚਰਚਾ ਤੋਂ ਬਾਅਦ ਸਾਧ-ਸੰਗਤ ਨੂੰ ਲੰਗਰ-ਭੋਜਨ ਛਕਾਇਆ ਗਿਆ।

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ