ਓਵਰਏਜ ਬੇਰੁਜਗਾਰ ਯੂਨੀਅਨ ਨੇ ਵਿਧਾਇਕ ਨਾਲ ਕੀਤੀ ਮੁਲਾਕਾਤ
(ਸੱਚ ਕਹੂੰ ਨਿਊਜ) ਪਟਿਆਲਾ। ਓਵਰਏਜ ਬੇਰੁਜਗਾਰ ਯੂਨੀਅਨ (Overage Unemployment Union) ਦੇ ਆਗੂ ਰਣਬੀਰ ਸਿੰਘ ਨਦਾਮਪੁਰ ਅਤੇ ਕੁਲਵਿੰਦਰ ਸਿੰਘ ਨਦਾਮਪੁਰ ਦੀ ਅਗਵਾਈ ਵਿੱਚ ਅੱਜ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨਾਲ ਮੁਲਾਕਾਤ ਕੀਤੀ। ਹਲਕਾ ਵਿਧਾਇਕ ਨਾਲ ਗੱਲ ਕਰਦਿਆਂ ਇਨ੍ਹਾਂ ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਦੇ ਕਾਰਨ ਮੁੰਡੇ-ਕੁੜੀਆਂ ਰੁਜ਼ਗਾਰ ਨੂੰ ਉਡੀਕ ਦੇ ਉਮਰ ਹੱਦ ਲੰਘਾ ਚੁੱਕੇ ਹਨ। ਕਿਉਂਕਿ ਪਿਛਲੇ ਪੰਜ ਸਾਲ ਕਾਂਗਰਸੀ ਸੱਤਾ ਵਿੱਚ ਕੋਈ ਅਧਿਆਪਕ ਭਰਤੀ ਨਹੀਂ ਦਿੱਤੀ ਗਈ ਅਤੇ ਭਰਤੀਆਂ ਵਿੱਚ ਜਰਨਲ ਸ਼੍ਰੇਣੀ ਲਈ ਉਮਰ ਹੱਦ ਛੋਟ 37 ਸਾਲ ਹੈ, ਐਸ ਸੀ, ਐਸ ਟੀ, ਬੀਸੀ ਲਈ 42 ਹੈ ਜਦੋਂ ਕਿ ਸਾਡੇ ਗੁਆਂਢੀ ਰਾਜ ਹਰਿਆਣੇ ਵਿੱਚ 42 ਤੇ 47 ਹੈ ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ,ਰਾਜਸਥਾਨ ਆਦਿ ਵਿੱਚ ਵੀ ਇਹੋ ਹੀ ਪੈਰਾਮੀਟਰ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਮਾਸਟਰ ਕੇਡਰ ਦੀਆਂ 4161 ਪੋਸਟਾਂ ਦਾ ਇਸ਼ਤਿਹਾਰ ਆਇਆ ਹੈ ਜਿਸ ਵਿੱਚ ਉਮਰ ਹੱਦ ਜਨਰਲ ਸ਼੍ਰੇਣੀ ਲਈ 37 ਅਤੇ ਰਾਖਵੀਂਆਂ ਸ਼੍ਰੇਣੀਆਂ ਲਈ 42 ਸਾਲ ਹੈ ਇਨ੍ਹਾਂ ਪੋਸਟਾਂ ਵਿੱਚ ਉਮਰ ਹੱਦ ਹਰਿਆਣਾ ਦੀ ਤਰਜ਼ ’ਤੇ ਜਨਰਲ ਲਈ 42 ਸਾਲ ਅਤੇ ਰਾਖਵੀਆਂ ਸ਼੍ਰੇਣੀਆਂ ਲਈ 47 ਕੀਤੀ ਜਾਵੇ ਜ਼ਿਕਰਯੋਗ ਹੈ ਕਿ ਇਨ੍ਹਾਂ ਪੋਸਟਾਂ ਵਿੱਚ ਅਪਲਾਈ ਕਰਨ ਦੀ ਆਖ਼ਰੀ ਮਿਤੀ 31 ਮਾਰਚ 2022 ਹੈ , ਆਖ਼ਰੀ ਮਿਤੀ ਤੋਂ ਪਹਿਲਾਂ ਓਵਰਏਜ ਸਾਥੀਆਂ ਨੂੰ ਇੱਕ ਮੌਕਾ ਦੇ ਕੇ ਅਪਲਾਈ ਕਰਵਾਏ ਜਾਣ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਮਸਲੇ ਨੂੰ ਧਿਆਨ ਪੂਰਵਕ ਸੁਣਿਆ ਅਤੇ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ