ਰੂਸ ਨੇ ਪਰਮਾਣੂ ਹਥਿਆਰਾਂ ਦੀ ਵਰਤੋਂ ਤੋਂ ਇਨਕਾਰ ਕੀਤਾ
ਮਾਸਕੋ । ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਮੁੱਖ ਬੁਲਾਰੇ ਦਮਿਤਰੀ ਪੇਸਕੋਵ ਨੇ ਯੂਕਰੇਨ ਖਿਲਾਫ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਮੰਗਲਵਾਰ ਨੂੰ ਸੀਐਨਐਨ ਨਾਲ ਇੱਕ ਇੰਟਰਵਿਊ ਵਿੱਚ, ਸ਼੍ਰੀ ਪੇਸਕੋਵ ਨੇ ਵਾਰ-ਵਾਰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਤੋਂ ਇਨਕਾਰ ਕਰਦੇ ਰਹੇ। ਉਹਨਾਂ ਕਿਹਾ,“ਜੇਕਰ ਇਹ ਸਾਡੇ ਦੇਸ਼ ਲਈ ਹੋਂਦ ਦੇ ਖਤਰੇ ਵਜੋਂ ਉੱਭਰਦਾ ਹੈ, ਤਾਂ ਸ਼ਾਇਦ ਅਜਿਹਾ ਹੋ ਸਕਦਾ ਹੈ,” ਫਰਵਰੀ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਸੀ, ”ਜੇਕਰ ਕੋਈ ਸਾਡੇ ਰਾਹ ਵਿੱਚ ਖੜ੍ਹਦਾ ਹੈ ਜਾਂ ਸਾਡੇ ਨਾਗਰਿਕਾਂ ਲਈ ਖਤਰਾ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੂਸ ਤੁਰੰਤ ਜਵਾਬ ਦੇਵੇਗਾ ਅਤੇ ਇਸ ਦੇ ਨਤੀਜੇ ਇਸ ਤਰ੍ਹਾਂ ਹੋਣਗੇ।” ਜਿਵੇਂ ਦੇ ਪੂਰੇ ਇਤਿਹਾਸ ਵਿੱਚ ਤੁਸੀਂ ਕਦੇ ਨਹੀਂ ਦੇਖਿਆ ਹੋਵੇਗਾ। ਇਹ ਪੁੱਛੇ ਜਾਣ ‘ਤੇ ਕਿ ਕੀ ਪੁਤਿਨ ਨੇ ਯੂਕਰੇਨ ਬਾਰੇ ਜੋ ਸੋਚਿਆ ਸੀ ਕੀ ਉਹ ਹੁਣ ਹਾਸਲ ਹੋ ਗਿਆ ਹੈ, ਇਸ ਗੱਲ ’ਤੇ ਪੇਸਕੋਵ ਨੇ ਕਿਹਾ, “ਨਹੀਂ, ਇਹ ਅਜੇ ਤੱਕ ਹਾਸਲ ਨਹੀਂ ਹੋਇਆ ਹੈ।”
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ