ਸਰਕਾਰ ਨੂੰ ਮਹਿੰਗਾਈ (Inflation) ਰੋਕਣ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ: ਰਾਹੁਲ
ਨਵੀਂ ਦਿੱਲੀ (ਸੱਚ ਕਹੂੰ ਨਿਉੂਜ਼)। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਅੰਤਰਰਾਸ਼ਟਰੀ ਬਾਜਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਇਸ ਲਈ ਸਰਕਾਰ ਨੂੰ ਮਹਿੰਗਾਈ (Inflation) ਤੋਂ ਲੋਕਾਂ ਨੂੰ ਰਾਹਤ ਦੇਣ ਲਈ ਸਮੇਂ ਸਿਰ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਸਰਕਾਰ ’ਤੇ ਹਮਲਾ ਕਰਦੇ ਹੋਏ ਗਾਂਧੀ ਨੇ ਕਿਹਾ ਕਿ ਇਹ ਮਹਿੰਗਾਈ ਨੂੰ ਰੋਕਣ ’ਚ ਹਮੇਸ਼ਾ ਅਸਫ਼ਲ ਰਹੀ ਹੈ। ਰੂਸ -ਯੂਕਰੇਨ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਵੀ ਦੇਸ਼ ਦੇ ਲੋਕ ਮਹਿੰਗਾਈ ਦੀ ਮਾਰ ਹੇਠ ਸਨ ਅਤੇ ਹੁਣ ਹਾਲਾਤ ਇਹ ਬਣ ਗਏ ਹਨ ਕਿ ਖਾਣ ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਹੋ ਗਿਆ ਹੈ, ਜੋ ਜਲਦੀ ਹੀ 22 ਫ਼ੀਸਦੀ ਤੋਂ ਵੀ ਪਾਰ ਪਹੁੰਚ ਜਾਵੇਗਾ।
ਸਰਕਾਰ ’ਤੇ ਨਿਸ਼ਾਨਾ
ਗਾਂਧੀ ਨੇ ਟਵੀਟ ਕੀਤਾ: ‘‘ਮਹਿੰਗਾਈ ਸਾਰੇ ਭਾਰਤੀਆਂ ’ਤੇ ਇੱਕ ਕਿਸਮ ਦਾ ਟੈਕਸ ਹੈ। ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਹੀ ਰਿਕਾਰਡ ਕੀਮਤਾਂ ਵਿੱਚ ਵਾਧੇ ਨੇ ਗਰੀਬ ਅਤੇ ਮੱਧ ਵਰਗ ਨੂੰ ਅਪਾਹਜ਼ ਕਰ ਦਿੱਤਾ ਸੀ। ਕੱਚੇ ਤੇਲ ਦੇ 100 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣ ਨਾਲ ਕੀਮਤਾਂ ਹੋਰ ਵਧਣਗੀਆਂ। ਭੋਜਨ ਦੀਆਂ ਕੀਮਤਾਂ 22 ਤੱਕ ਵੱਧ ਸਕਦੀਆਂ ਹਨ। ਕੋਰੋਨਾ ਨੇ ਗਲੋਬਲ ਸਪਲਾਈ ਚੇਨ ਨੂੰ ਵਿਗਾੜ ਦਿੱਤਾ ਹੈ, ਇਸ ਲਈ ਭਾਰਤ ਸਰਕਾਰ ਨੂੰ ਹੁਣ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ