ਸਹੁੰ ਚੁੱਕ ਸਮਾਗਮ ਖਟਕੜ ਕਲਾਂ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁੱਤਰ ਤੇ ਧੀ

bagwan man son

ਸਹੁੰ ਚੁੱਕ ਸਮਾਗਮ ਖਟਕੜ ਕਲਾਂ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੇ ਪੁੱਤਰ ਤੇ ਧੀ

(ਸੱਚ ਕਹੂੰ ਨਿਊਜ) ਚੰਡੀਗੜ। ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਸਥਾਨ ‘ਤੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੇ ਸਹੁੰ ਚੁੱਕ ਸਮਾਗਮ ’ਚ ਜਿੱਥੇ ਵਰਕਰ ਵੱਡੀ ਗਿਣਤੀ ’ਚ ਪਹੁੰਚੇ। ਉੱਥੇ ਉਨਾਂ ਦੇ ਪੁੱਤਰ ਦਿਲਸ਼ਾਨ ਮਾਨ ਤੇ ਧੀ ਸੀਰਤ ਮਾਨ ਵੀ ਪਹੁੰਚੇ। ਭਗਵੰਤ ਮਾਨ ਦੀ ਅਪੀਲ ਤੋਂ ਬਾਅਦ ਜਿੱਥੇ ਉਨ੍ਹਾਂ ਦੇ ਸਮਰਥਕ ਬਸੰਤੀ ਰੰਗ ਦੀ ਪੱਗ ਅਤੇ ਦੁਪੱਟਾ ਪਾ ਕੇ ਸਮਾਗਮ ਵਿੱਚ ਪੁੱਜੇ। ਉੱਥੇ ਉਨਾਂ ਦੇ ਪੁੱਤਰ ਤੇ ਧੀ ਵੀ ਬਸੰਤੀ ਰੰਗ ਦੇ ਦੁਪੱਟੇ ਤੇ ਪਰਨੇ ਲੈ ਕੇ ਪਹੁੰਚੇ। ਇਸ ਮੌਕੇ ਉਨਾਂ ਇੱਕ ਤਸਵੀਰ ਸਾਂਝੀ ਕੀਤੀ ਜੋ ਸੋਸ਼ੋਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਤਸਵੀਰ ’ਚ ਪਿਓ, ਪੁੱਤਰ ਤੇ ਧੀ ਬਹੁਤ ਸੋਹਣੇ ਲੱਗ ਰਹੇ ਹਨ।

ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਹੋਏ ਸਹੁੰ ਚੁੱਕ ਸਮਾਗਮ ਵਿੱਚ ਮਾਨ ਨੂੰ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਮਾਨ ਨੇ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕੀ। ਇਸ ਤੋਂ ਬਾਅਦ ਭਾਸ਼ਣ ਦੇ ਕੇ ਇੰਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।

ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮਾਨ ਨੇ ਸਹੁੰ ਚੁੱਕਣ ਤੋਂ ਬਾਅਦ ਕਿਹਾ ਕਿ ਪਹਿਲਾਂ ਸਹੁੰ ਚੁੱਕ ਸਮਾਗਮ ਕ੍ਰਿਕਟ ਸਟੇਡੀਅਮ, ਰਾਜ ਭਵਨ ਵਿਖੇ ਹੁੰਦਾ ਸੀ ਪਰ ਇੱਥੇ ਆਉਣ ਦਾ ਖਾਸ ਕਾਰਨ ਇਹ ਸੀ ਕਿ ਜਿਨ੍ਹਾਂ ਨੇ ਆਪਣਾ ਸਭ ਕੁਝ ਕੁਰਬਾਨ ਕਰਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ, ਉਨ੍ਹਾਂ ਨੂੰ ਦਿਲੋਂ ਯਾਦ ਕੀਤਾ ਜਾਵੇ।

ਸ਼ਹੀਦ ਭਗਤ ਸਿੰਘ ਦੇ ਆਜ਼ਾਦੀ ਦੇ ਸੁਪਨੇ ਨੂੰ ਘਰ-ਘਰ ਲੈ ਕੇ ਜਾਣ ਦਾ ਪ੍ਰਣ ਕਰੀਏ। ਉਨ੍ਹਾਂ ਕਿਹਾ, ਤੁਸੀਂ ਲੋਕਾਂ ਨੇ ਜਿੰਨਾ ਪਿਆਰ ਦਿੱਤਾ ਉਸਦੇ ਲਈ ਉਹ ਹਮੇਸ਼ਾ ਸ਼ੁਕਰਗੁਜ਼ਾਰ ਰਹਿਣਗੇ। ਤੁਸੀਂ ਲੋਕਾਂ ਨੇ ਪਿਆਰ ਦਿੱਤਾ, ਸਹਿਯੋਗ ਦਿੱਤਾ ਅਤੇ ਹੁਣ ਸਰਕਾਰ ਤੁਹਾਡੀ ਹੈ ਅਤੇ ਤੁਸੀਂ ਸਾਰਿਆਂ ਨੇ ਮਿਲ ਕੇ ਚੱਲਣਾ ਹੈ।

ਭਗਵੰਤ ਮਾਨ ਦਾ ਜੀਵਨ, ਉਮਰ, ਪਰਿਵਾਰ, ਸਿੱਖਿਆ

ਭਗਵੰਤ ਮਾਨ ਜੀ ਦਾ ਜਨਮ 1973 ਵਿੱਚ ਪਿੰਡ ਸਤੋਜ, ਸੰਗਰੂਰ, ਪੰਜਾਬ ਵਿੱਚ ਹੋਇਆ। ਉਨਾਂ ਦੇ ਪਿਤਾ ਦਾ ਨਾਂਅ ਮਹਿੰਦਰ ਸਿੰਘ ਅਤੇ ਮਾਤਾ ਦਾ ਨਾਂਅ ਹਰਪਾਲ ਕੌਰ ਹੈ। ਇਸ ਸਮੇਂ ਭਗਵੰਤ ਮਾਨ ਦੀ ਉਮਰ 48 ਸਾਲ ਹੈ, ਉਨ੍ਹਾਂ ਦੀ ਪਤਨੀ ਦਾ ਨਾਂਅ ਇੰਦਰਪ੍ਰੀਤ ਕੌਰ ਹੈ, ਜਿਨਾਂ ਦਾ ਸਾਲ 2015 ‘ਚ ਤਲਾਕ ਹੋ ਗਿਆ ਸੀ। ਉਨ੍ਹਾਂ ਦੀ ਇੱਕ ਬੇਟੀ ਅਤੇ ਇੱਕ ਪੁੱਤਰ ਹੈ।

ਸਿੱਖਿਆ

ਭਗਵੰਤ ਮਾਨ ਦੀ 12ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਹੀ ਹੋਈ। ਉਸ ਨੇ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਸਾਲ 1992 ਵਿੱਚ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਤੋਂ ਬੀ.ਕਾਮ ਫਸਟ ਈਅਰ ਦੀ ਪੜ੍ਹਾਈ ਕੀਤੀ ਪਰ ਬਾਅਦ ਵਿੱਚ ਉਸ ਨੇ ਆਪਣੀ ਪੜ੍ਹਾਈ ਛੱਡ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ