ਜ਼ਰੂਰੀ ਹੋ ਗਿਐ ਮੋਤੀਆ (ਗਲਾਕੋਮਾ) ਰੋਗ ਤੋਂ ਬਚਾਅ

ਜ਼ਰੂਰੀ ਹੋ ਗਿਐ ਮੋਤੀਆ (ਗਲਾਕੋਮਾ) ਰੋਗ ਤੋਂ ਬਚਾਅ (Prevention of Cataract )

ਵਿਸ਼ਵ ਭਰ ਵਿੱਚ 7-13 ਮਾਰਚ 2022 ਦੌਰਾਨ ਲੋਕਾਂ ਨੂੰ ਮੋਤੀਆ ਦੇ ਵਧ ਰਹੇ ਖਤਰੇ ਬਾਰੇ ਜਾਗਰੂਕ ਕੀਤਾ ਗਿਆ। ਗਲਾਕੋਮਾ (ਮੋਤੀਆ) (Prevention of Cataract) ਅੱਖਾਂ ਦੀ ਹਾਲਤ ਦਾ ਸਮੂਹ ਹੈ ਜੋ ਆਪਟਿਕ ਨਰਵ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਦੀ ਸਿਹਤ ਚੰਗੀ ਨਜ਼ਰ ਲਈ ਬਹੁਤ ਜ਼ਰੂਰੀ ਹੈ। ਇਹ ਨੁਕਸਾਨ ਅਕਸਰ ਤੁਹਾਡੀ ਅੱਖ ਵਿੱਚ ਇੱਕ ਅਸਾਧਾਰਨ ਉੱਚ ਪ੍ਰੈਸ਼ਰ (ਦਬਾਅ) ਕਾਰਨ ਹੋ ਜਾਂਦਾ ਹੈ। ਗਲਾਕੋਮਾ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਅੰਨ੍ਹੇਪਣ ਦਾ ਮੁੱਖ ਕਾਰਨ ਦੱਸਿਆ ਗਿਆ ਹੈ। ਸਿਰਫ ਅਮਰੀਕਾ ਵਿਚ 32 ਲੱਖ ਤੋਂ ਵੱਧ ਗਲਾਕੋਮਾ ਨਾਲ ਜੀ ਰਹੇ ਹਨ, ਜਿਨ੍ਹਾਂ ’ਚ 2.8 ਮਿਲੀਅਨ 40 ਸਾਲ ਤੋਂ ਵੱਧ ਉਮਰ ਦੇ, ਇਸ ਦੀ ਆਮ ਸ਼ਕਲ ਭਾਵ ਖੁੱਲ੍ਹੇ-ਕੋਣ ਦੇ ਮੋਤੀਆ ਤੋਂ ਪ੍ਰਭਾਵਿਤ ਹਨ। ਵਿਸ਼ਵ ਭਰ ’ਚ ਸਾਲ 2020 ’ਚ ਲਗਭਗ 81 ਮਿਲੀਅਨ ਲੋਕ ਇਸ ਦੇ ਅਸਰ ਹੇਠ ਆਏ ਹਨ, ਅਤੇ ਸਾਲ 2040 ਤੱਕ ਅੰਕੜਾ 111 ਮਿਲੀਅਨ ਤੱਕ ਹੋ ਜਾਣ ਦੀ ਸੰਭਾਵਨਾ ਹੈ।

ਗਲਾਕੋਮਾ ਦੇ ਲੱਛਣ ਉਮਰ, ਬਿਮਾਰੀਆਂ, ਕਿਸਮ ਅਤੇ ਹਾਲਤ ਦੇ ਮੁਤਾਬਿਕ ਵੱਖਰੇ ਹੋ ਸਕਦੇ ਹਨ। ਗੰਭੀਰ ਕੋਣ-ਬੰਦ ਗਲਾਕੋਮਾ ਦੀ ਹਾਲਤ ਵਿੱਚ ਤੇਜ਼ ਸਿਰ-ਦਰਦ, ਅੱਖ ਦਾ ਦਰਦ, ਘਬਰਾਹਟ, ਉਲਟੀ, ਅੱਖ ਦੀ ਲਾਲੀ ਅਤੇ ਧੁੰਦਲਾ ਦਿਸਦਾ ਹੈ। ਸਮੇਂ ’ਤੇ ਇਲਾਜ਼ ਨਾ ਹੋਣ ਨਾਲ ਵਿਅਕਤੀ ਭਵਿੱਖ ਵਿੱਚ ਬਲਾਈਂਡ ਵੀ ਹੋ ਸਕਦਾ ਹੈ। ਐਲੀਵੇਟਿਡ ਅੱਖ ਦਾ ਦਬਾਅ ਇੱਕ ਤਰਲ ਦੇ ਬਣਨ ਕਾਰਨ ਹੁੰਦਾ ਹੈ, ਜੋ ਅੱਖ ਦੇ ਅੰਦਰ ਤੱਕ ਵਗਦਾ ਹੈ। ਇਹ ਅੰਦਰੂਨੀ ਤਰਲ ਟ੍ਰੈਬਕਿਉਲਰ ਜਾਲ ਦੁਆਰਾ ਬਾਹਰ ਕੱਢਿਆ ਜਾਂਦਾ ਹੈ। ਇੱਥੇ ਆਇਰਸ ਅਤੇ ਕੌਰਨੀਆ ਮਿਲਦਾ ਹੈ। ਜਦੋਂ ਤਰਲ ਜ਼ਿਆਦਾ ਬਣਦਾ ਹੈ ਡਰੇਨੇਜ਼ ਪ੍ਰਣਾਲੀ ਸਹੀ ਢੰਗ ਨਾਲ ਕੰਮ ਨਹੀਂ ਕਰਦੀ ਤਾਂ ਤਰਲ ਆਪਣੇ-ਆਪ ਬਾਹਰ ਨਹੀਂ ਨਿੱਕਲਦਾ ਅਤੇ ਪ੍ਰੈਸ਼ਰ ਵਧ ਜਾਂਦਾ ਹੈ। ਕੱੁਝ ਲੋਕਾਂ ਵਿੱਚ ਗਲਾਕੋਮਾ ਪਰਿਵਾਰਾਂ ਵਿਚ ਵੀ ਚੱਲਦਾ ਹੈ। ਵਿਗਿਆਨੀਆਂ ਨੇ ਉੱਚ ਅੱਖਾਂ ਦੇ ਦਬਾਅ ਅਤੇ ਆਪਟਿਕ ਨਰਵ ਦੇ ਨੁਕਸਾਨ ਨਾਲ ਸਬੰਧਤ ਜੀਣ ਦੀ ਪਛਾਣ ਵੀ ਕੀਤੀ ਹੈ।

ਜ਼ਰੂਰੀ ਹੋ ਗਿਐ ਮੋਤੀਆ (ਗਲਾਕੋਮਾ) ਰੋਗ ਤੋਂ ਬਚਾਅ

ਵੱਖ-ਵੱਖ ਕਿਸਮਾਂ ਵਿੱਚ ਆਮ ਖੁੱਲ੍ਹੇ ਕੋਣ ਦਾ ਦੇਖਿਆ ਜਾਂਦਾ ਹੈ, ਜਿਸ ਵਿਚ ਕਾਰਨੀਆ ਅਤੇ ਆਇਰਸ ਦੁਆਰਾ ਬਣਾਈ ਗਈ ਡਰੇਨੇਜ ਐਂਗਲ ਖੁੱਲ੍ਹੀ ਰਹਿੰਦੀ ਹੈ। ਸਮੇਂ ਦੇ ਨਾਲ ਅੱਖਾਂ ਵਿਚ ਵਧਿਆ ਹੋਇਆ ਦਬਾਅ ਆਪਟਿਕ ਨਰਵ ਨੂੰ ਨੁਕਸਾਨ ਪਹੁੰਚਾ ਕੇ ਵਿਅਕਤੀ ਨੂੰ ਬਲਾਈਂਡ ਵੀ ਕਰ ਸਕਦਾ ਹੈ। ਦੂਜੀ ਕਿਸਮ ਦਾ ਅਚਾਨਕ ਐਂਗਲ-ਕਲੋਜ਼ਰ ਗਲਾਕੋਮਾ ਵੀ ਹੋ ਸਕਦਾ ਹੈ। ਗੰਭੀਰ ਐਂਗਲ-ਕਲੋਜ਼ਰ ਗਲਾਕੋਮਾ ਨੂੰ ਮੈਡੀਕਲ ਐਮਰਜੈਂਸੀ ਦੇ ਤੌਰ ’ਤੇ ਲਿਆ ਜਾਂਦਾ ਹੈ। ਆਮ ਤਨਾਅ ਵਾਲੇ ਮੋਤੀਆ ਵਿਚ ਅੱਖ ਦਾ ਦਬਾਅ ਇੱਕ ਸੀਮਾ ਤੱਕ ਹੁੰਦਾ ਹੈ। ਆਪਟਿਕ ਨਰਵ ਨੂੰ ਘੱਟ ਜਾਂ ਵੱਧ ਖੂਨ ਦੀ ਸਪਲਾਈ ਸਰਕੂਲੇਸ਼ਨ ਨੂੰ ਵਿਗਾੜ ਦਿੰਦੀ ਹੈ। ਬੱਚਿਆਂ ਵਿੱਚ ਜਨਮ ਤੋਂ ਜਾਂ ਜ਼ਿੰਦਗੀ ਦੇ ਪਹਿਲੇ ਕੁੱਝ ਸਾਲਾਂ ਵਿਚ ਗਲਾਕੋਮਾ ਹੋ ਸਕਦਾ ਹੈ। ਪਿਗਮੈਂਟਰੀ ਗਲਾਕੋਮਾ ਵਿਚ, ਆਇਰਸ ਵਿੱਚੋਂ ਪਿਗਮੈਂਟ ਗ੍ਰੈਨਿਊਲਜ਼ ਡਰੇਨੇਜ ਚੈਨਲਾਂ ਵਿਚ ਬਣ ਜਾਂਦੇ ਹਨ। ਅੱਖ ਵਿੱਚੋਂ ਬਾਹਰ ਨਿੱਕਲ ਰਹੇ ਤਰਲ ਨੂੰ ਹੌਲਾ ਜਾਂ ਰੋਕਦੇ ਹਨ।

ਸੈਲਫ-ਕੇਅਰ ਨਾਲ ਮੋਤੀਆ ਦਾ ਸ਼ੁਰੂ ਵਿੱਚ ਪਤਾ ਲਾਇਆ ਜਾ ਸਕਦੈ:

eye

  • ਤੰਦਰੁਸਤ ਆਦਮੀ ਨੂੰ ਅੱਖਾਂ ਦੀ ਜਾਂਚ ਹਰ 2-3 ਸਾਲ ਬਾਅਦ, 40 ਤੋਂ 55 ਦੀ ਉਮਰ ਵਿਚ ਹਰ 2 ਸਾਲ ਬਾਅਦ, 55 ਤੋਂ 65 ਦੀ ਉਮਰ ਵਿਚ ਸਾਲ ਵਿਚ ਇੱਕ ਵਾਰ, ਅਤੇ ਹੋਰ ਬਿਮਾਰੀਆਂ ਦੀ ਹਾਲਤ ਵਿੱਚ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਅੱਖਾਂ ਦੀ ਜਾਂਚ ਕਰਾਓ।
  • ਆਪਣੇ ਪਰਿਵਾਰ ਦੀਆਂ ਅੱਖਾਂ ਦੀ ਸਿਹਤ ਬਾਰੇ ਜਾਣਕਾਰੀ ਰੱਖੋ। ਫੈਮਿਲੀ ਹਿਸਟਰੀ ਨਾਲ ਤੰਦਰੁਸਤ ਨੂੰ ਖਤਰਾ ਵਧ ਜਾਂਦਾ ਹੈ। ਇਸ ਹਾਲਤ ਵਿਚ ਤੁਹਾਨੂੰ ਵਾਰ-ਵਾਰ ਸਕ੍ਰੀਨਿੰਗ ਦੀ ਲੋੜ ਪੈ ਸਕਦੀ ਹੈ।
  • ਅੱਖਾਂ ਨੂੰ ਤੰਦਰੁਸਤ ਰੱਖਣ ਲਈ ਯੋਗਾ, ਮੈਡੀਟੇਸ਼ਨ, ਸਰੀਰਕ-ਮਾਨਸਿਕ ਵਰਕ-ਆਊਟ, ਸੈਰ ਜਰੂਰ ਕਰੋ। ਦਰਮਿਆਨੀ ਕਸਰਤ ਅੱਖਾਂ ਦੇ ਦਬਾਅ ਨੂੰ ਘਟਾ ਕੇ ਮੋਤੀਆ ਨੂੰ ਰੋਕਣ ਵਿਚ ਮੱਦਦ ਕਰ ਸਕਦੀ ਹੈ।
  • ਵਰਕ-ਪਲੇਸ ’ਤੇ ਪਾਵਰ-ਟੂਲਜ਼ ਦੁਆਰਾ ਕੰਮ ਕਰਨ ਵਾਲੇ ਸੇਫਟੀ-ਗਲਾਸ ਜਰੂਰ ਇਸਤੇਮਾਲ ਕਰਨ। ਅੱਖਾਂ ਦੀਆਂ ਗੰਭੀਰ ਸੱਟਾਂ ਕਾਰਨ ਵੀ ਮੋਤੀਆ ਹੋ ਸਕਦਾ ਹੈ। ਚੰਗੇ ਸਨ-ਗਲਾਸ ਹੀ ਪਹਿਨੋ। ਨਜ਼ਰ ਦੀ ਗਲਾਸਿਸ ਪਾਉਣ ਵਾਲੇ ਹਰ ਸਾਲ ਅੱਖਾਂ ਦਾ ਚੈਕਅੱਪ ਕਰਾਉਣ।
  • ਤੰਦਰੁਸਤ ਅੱਖਾਂ ਲਈ ਪੌਸ਼ਟਿਕ ਖੂਰਾਕ, ਤਾਜ਼ੇ-ਫਲ, ਸਬਜ਼ੀਆਂ ਦਾ ਰਸ ਮਿਕਸ-ਵੈਜ਼ੀਟੇਬਲ-ਸੂਪ ਰੋਜ਼ਾਨਾ ਪੀਓ। ਸਪਲੀਮੈਂਟਸ ਵਿਚ ਵਿਟਾਮਿਨ-ਸੀ, ਏ, ਈ, ਜ਼ਿੰਕ, ਕਾਪਰ, ਅਤੇ ਸੈਲੇਨੀਅਮ ਨੂੰ ਆਪਣੇ ਡਾਕਟਰ ਦੀ ਸਲਾਹ ਨਾਲ ਸ਼ੁਰੂ ਕਰ ਸਕਦੇ ਹੋ।
    ਚੀਨੀ (ਸ਼ੂਗਰ), ਜੰਕ-ਫੂਡ, ਅਲਕੋਹਲ, ਕੈਫੀਨ ਦੇ ਇਸਤੇਮਾਲ ਤੋਂ?ਬਚਿਆ ਜਾਵੇ।
  • ਵੇਜ ਪਿਲੋ ਸਿਰ ਨੂੰ 20 ਡਿਗਰੀ ਉੱਚਾ ਰੱਖਦਾ ਹੈ, ਜੋ ਸੌਣ ਵੇਲੇ ਅੱਖਾਂ ਦੇ ਪ੍ਰੈਸ਼ਰ ਨੂੰ ਘਟਾ ਸਕਦਾ ਹੈ। ਇਸ ਪਿਲੋ ਦੀ ਵਰਤੋਂ ਕੀਤੀ ਜਾ ਸਕਦੀ ਹੈ।
  • ਟੀ. ਵੀ. ਦੇਖਣ ਵੇਲੇ ਅਤੇ ਲੈਪਟਾਪ ’ਤੇ ਕੰਮ ਕਰਨ ਵਾਲੇ ਪ੍ਰਾਪਰ ਦੂਰੀ ਬਣਾ ਕੇ ਰੱਖਣ। ਮੋਬਾਈਲ ਦੀ ਸਕ੍ਰੀਨ ’ਤੇ ਜ਼ਿਆਦਾ ਸਮਾਂ ਬਿਤਾਉਣ ਵਾਲੇ ਆਪਣੀਆਂ ਅੱਖਾਂ ਸਮੇਂ ਤੋਂ ਪਹਿਲਾਂ ਖਰਾਬ ਕਰ ਸਕਦੇ ਹਨ।
  • ਨੋਟ: ਸ਼ੂਗਰ, ਹਾਈ ਬਲੱਡ-ਪ੍ਰੈਸ਼ਰ, ਦਿਲ ਦੇ ਰੋਗੀ, ਅਤੇ ਗਰਭਵਤੀ ਔਰਤਾਂ ਨੂੰ ਆਪਣੀਆਂ ਅੱਖਾਂ ਦਾ ਖਾਸ ਧਿਆਣ ਰੱਖਣਾ ਚਾਹੀਦਾ ਹੈ। ਲਾਪ੍ਰਵਾਹੀ ਬਲਾਈਂਡ ਵੀ ਕਰ ਸਕਦੀ ਹੈ। ਰੈਗੂਲਰ ਆਈ-ਚੈੱਕਅਪ ਜਰੂਰੀ ਹੈ। ਸਮੇਂ-ਸਮੇਂ ’ਤੇ ਡਾਕਟਰੀ ਸਲਾਹ ਲੈਂਦੇ ਰਹੋ।
    ਅਨਿਲ ਧੀਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ