ਆਈਪੀਐਲ-2022 : ਸ਼ੇਨ ਵਾਟਸਨ ਬਣੇ ਦਿੱਲੀ ਕੈਪੀਟਲਜ਼ ਦੇ ਸਹਾਇਕ ਕੋਚ

watsan

ਸੇਨ ਵਾਟਸਨ (watsan) ਨੇ 2020 ਵਿੱਚ ਆਈਪੀਐਲ ਤੋਂ ਸੰਨਿਆਸ

(ਸੱਚ ਕਹੂੰ ਨਿਊਜ਼) ਕੋਲਕੱਤਾ। ਆਈਪੀਐਲ 2022 ਲਈ  ਦਿੱਲੀ ਕੈਪੀਟਲਸ ਨੇ ਆਸਟਰੇਲੀਆ ਦੇ ਸਾਬਕਾ ਆਲਰਾਊਂਡਰ ਸ਼ੇਨ ਵਾਟਸਨ (watsan) ਨੂੰ  ਟੀਮ ਦਾ ਸਹਾਇਕ ਕੋਚ ਬਣਾਇਆ ਗਿਆ ਹੈ। ਫਰੈਂਚਾਇਜ਼ੀ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ। ਆਈਪੀਐਲ ਵਿੱਚ ਰਾਜਸਥਾਨ ਰਾਇਲਜ਼, ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਲਈ ਖੇਡ ਚੁੱਕੇ ਵਾਟਸਨ ਆਈਪੀਐਲ ਵਿੱਚ ਪਹਿਲੀ ਵਾਰ ਕੋਚ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਵਾਟਸਨ ਇਸ ਹਫਤੇ ਦੇ ਅੰਤ ਤੱਕ ਦਿੱਲੀ ਕੈਪੀਟਲਸ ਨਾਲ ਜੁੜ ਜਾਵੇਗਾ। ਉਸ ਨੇ ਖੁਦ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ।

https://twitter.com/DelhiCapitals/status/1503661027786825734?ref_src=twsrc%5Etfw%7Ctwcamp%5Etweetembed%7Ctwterm%5E1503661027786825734%7Ctwgr%5E%7Ctwcon%5Es1_c10&ref_url=about%3Asrcdoc

ਆਸਟਰੇਲੀਆ ਦੇ ਇਸ ਖਿਡਾਰੀ ਨੇ ਆਈਪੀਐਲ 2020 ਤੋਂ ਬਾਅਦ ਪੇਸ਼ੇਵਰ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਦਿੱਲੀ ਫਰੈਂਚਾਇਜ਼ੀ ਸ਼ੇਨ ਵਾਟਸਨ ਤੋਂ ਇਲਾਵਾ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੂੰ ਵੀ ਟੀਮ ਦਾ ਸਹਾਇਕ ਕੋਚ ਬਣਾਇਆ ਗਿਆ ਹੈ। ਟੀਮ ਦੇ ਮੁੱਖ ਕੋਚ ਰਿਕੀ ਪੋਂਟਿੰਗ ਅਤੇ ਕਪਤਾਨ ਰਿਸ਼ਭ ਪੰਤ ਹਨ।

ਇਸ ਦੇ ਨਾਲ ਹੀ ਜੇਮਸ ਹੋਪਸ ਗੇਂਦਬਾਜ਼ੀ ਕੋਚ ਦੇ ਰੂਪ ‘ਚ ਨਜ਼ਰ ਆਉਣਗੇ। ਦਿੱਲੀ ਕੈਪਟਲ ਦੀ ਟੀਮ ’ਚ ਨੌਜਵਾਨ ਖਿਡਾਰੀਆਂ ਦੀ ਭਰਮਾਰ ਹੈ ਤੇ ਇਸ ਵਾਰ ਟੀਮ ਪੂਰੇ ਜੋਸ਼ ਨਾਲ ਖੇਡੇਗੀ। ਇਸ ਵਾਰ ਦਿੱਲੀ ਦੀ ਟੀਮ ਦੀਆਂ ਨਜ਼ਰਾਂ ਖਿਤਾਬ ਜਿੱਤਣ ’ਤੇ ਹਨ। ਪਿਛਲੇ ਸੀਜ਼ਨ ’ਚ ਦਿੱਲੀ ਦੇ ਨੌਜਵਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਟੀਮ ਖਿਤਾਬ ਜਿੱਤਣ ਦੇ ਨੇੜੇ ਪਹੁੰਚ ਗਈ ਸੀ।

ਜੇਕਰ ਅਸੀਂ PSL ਨਿਲਾਮੀ ਕਰਾਉਂਦੇ ਹਾਂ ਤਾਂ ਕੋਈ ਵੀ IPL ਨਹੀਂ ਖੇਡੇਗਾ : ਰਮੀਜ਼ ਰਾਜਾ

ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਰਮੀਜ਼ ਰਾਜਾ ਨੇ ਇਕ ਬਿਆਨ ‘ਚ ਕਿਹਾ ਕਿ ਜੇਕਰ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਨਿਲਾਮੀ ਮਾਡਲ ‘ਚ ਉਤਾਰਿਆ ਜਾਂਦਾ ਹੈ ਤਾਂ ਕੋਈ ਵੀ ਆਈ.ਪੀ.ਐੱਲ. ਨਹੀਂ ਖੇਡੇਗਾ। ESPN Cricinfo ਨਾਲ ਗੱਲ ਕਰਦੇ ਹੋਏ, ਉਸਨੇ ਕਿਹਾ – ਹੁਣ PSL ਨੂੰ ਆਕਸ਼ਨ ਮਾਡਲ ’ਚ ਜਾਣ ਦੀ ਜ਼ਰੂਰਤ ਹੈ। ਮੈਂ ਅਗਲੇ ਸਾਲ ਤੋਂ ਨਿਲਾਮੀ ਮਾਡਲ ‘ਚ ਜਾਣਾ ਚਾਹੁੰਦਾ ਹਾਂ। ਅਸੀਂ ਇਸ ਮੁੱਦੇ ‘ਤੇ ਫਰੈਂਚਾਇਜ਼ੀ ਮਾਲਕਾਂ ਨਾਲ ਗੱਲ ਕਰਾਂਗੇ।

ਰਮੀਜ਼ ਰਾਜਾ ਨੇ ਅੱਗੇ ਕਿਹਾ – ਇਹ ਸਭ ਪੈਸੇ ਦੀ ਖੇਡ ਹੈ। ਜਦੋਂ ਪਾਕਿਸਤਾਨ ਵਿੱਚ ਕ੍ਰਿਕਟ ਦੀ ਆਰਥਿਕਤਾ ਵਧੇਗੀ ਤਾਂ ਪਾਕਿਸਤਾਨ ਦੀ ਇੱਜ਼ਤ ਵੀ ਵਧੇਗੀ। ਪੀਐਸਐਲ ਪੀਸੀਬੀ ਦੀ ਆਰਥਿਕ ਆਰਥਿਕਤਾ ਦਾ ਪ੍ਰਮੁੱਖ ਸਾਧਨ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ