ਪੰਜਾਬ ’ਚ ਸਭ ਤੋਂ ਛੋਟੀ ਉਮਰ ਦੀ ਐਮਐਲਏ ਬਣੀ ਨਰਿੰਦਰ ਭਰਾਜ

Narendra Bharaj Sachkahoon

ਪੰਜਾਬ ’ਚ ਸਭ ਤੋਂ ਛੋਟੀ ਉਮਰ ਦੀ ਐਮਐਲਏ ਬਣੀ ਨਰਿੰਦਰ ਭਰਾਜ

(ਨਰੇਸ਼ ਕੁਮਾਰ) ਸੰਗਰੂਰ। ਅੱਜ ਸੰਗਰੂਰ ਤੋਂ ਆਏ ਨਤੀਜਿਆਂ ’ਚ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਨਰਿੰਦਰ ਕੌਰ ਭਰਾਜ (Narendra Bharaj) ਜੇਤੂ ਰਹੀ ਅਤੇ ਉਹ ਪੰਜਾਬ ਦੀ ਸਭ ਤੋਂ ਘੱਟ ਉਮਰ ਦੀ ਐਮਐਲਏ ਬਣੀ ਹੈ। ਨਰਿੰਦਰ ਕੌਰ ਭਰਾਜ ਦੀ ਉਮਰ 27 ਸਾਲ ਦੀ ਹੈ ਉਹਨਾਂ ਆਪਣੇ ਵਿਰੋਧੀ ਧਿਰ ਕਾਂਗਰਸੀ ਉਮੀਦਵਾਰ ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ ਨੂੰ ਕਰੀਬ 36000 ਤੋਂ ਵੱਧ ਵੋਟਾਂ ਨਾਲ ਹਰਾ ਦਿੱਤਾ। ਸਿਰਫ ਤਿੰਨ ਸਾਲ ਪਹਿਲਾਂ ਹੀ ਰਾਜਨੀਤੀ ’ਚ ਆਈ ਭਰਾਜ ਆਪਣੀ ਮਿਹਨਤ ਸਦਕਾ ਟਿਕਟ ਹਾਸਲ ਕਰਨ ’ਚ ਕਾਮਯਾਬ ਹੋਈ ਅਤੇ ਵੱਡੇ ਫਰਕ ਨਾਲ ਜੇਤੂ ਵੀ ਰਹੀ।

ਸੰਗਰੂਰ ਦੇ ਇਤਿਹਾਸ ’ਚ ਪਹਿਲੀ ਵਾਰ ਕੋਈ ਔਰਤ ਐਮਐਲਏ ਬਣੀ ਹੈ ਹਾਲਾਂਕਿ ਭਰਾਜ ਆਪਣੇ ਪਿੰਡ ਦੀ ਸਰਪੰਚੀ ਦੀ ਚੋਣ ਵੀ ਲੜੀ ਸੀ ਪਰ ਉਹ ਜਿੱਤ ਨਹੀਂ ਸਕੀ। ਪਰ ਵਿਧਾਨ ਸਭਾ ਦੀ ਚੋਣਾਂ ’ਚ ਉਹ ਵਿਜੈਇੰਦਰ ਸਿੰਗਲਾ ਵੱਡੇ ਚੇਹਰੇ ਅਤੇ ਬੀਜੇਪੀ ਦੇ ਵੱਡੇ ਆਗੂ ਅਰਵਿੰਦ ਖੰਨਾ ਨੂੰ ਹਰਾਉਣ ’ਚ ਕਾਮਯਾਬ ਰਹੀ। ਜਿੱਤ ਤੋਂ ਬਾਅਦ ਉਹਨਾਂ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਮੇਰੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਪਾਈ ਹੈ ਉਹਨਾਂ ਕਿਹਾ ਕਿ ਉਹ ਭਿ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਅਤੇ ਸਿੱਖਿਆ ਨੂੰ ਪਹਿਲ ਦੇਣਗੇ ਅਤੇ ਉਹ ਇਮਾਨਦਾਰੀ ਦੀ ਰਾਜਨੀਤੀ ਕਰਨਗੇ। ਸੰਗਰੂਰ ਹਲਕੇ ਦੇ ਨੌਜਵਾਨਾਂ ਲਈ ਰੁਜ਼ਗਾਰ ਅਤੇ ਵਿਕਾਸ ’ਚ ਕਮੀ ਨਹੀਂ ਛੱਡਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ