ਵਿਧਾਇਕ ਜਗਦੇਵ ਨੇ ਭੀੜ ‘ਤੇ ਚੜਾਈ ਗੱਡੀ,, 7 ਪੁਲਿਸ ਮੁਲਾਜ਼ਮਾਂ ਸਮੇਤ 22 ਜ਼ਖ਼ਮੀ

Mla ok

ਵਿਧਾਇਕ ਜਗਦੇਵ ਨੇ ਭੀੜ ‘ਤੇ ਚੜਾਈ ਗੱਡੀ,, 7 ਪੁਲਿਸ ਮੁਲਾਜ਼ਮਾਂ ਸਮੇਤ 22 ਜ਼ਖ਼ਮੀ

ਭੁਵਨੇਸ਼ਵਰ (ਏਜੰਸੀ)। ਉੜੀਸਾ ਵਿੱਚ, ਚਿਲਕਾ ਦੇ ਵਿਧਾਇਕ ਪ੍ਰਸ਼ਾਂਤ ਜਗਦੇਵ (Mla Jagdev) ਨੇ ਸ਼ਨਿੱਚਰਵਾਰ ਨੂੰ ਬਾਨਪੁਰ ਬਲਾਕ ਦਫਤਰ ਦੇ ਸਾਹਮਣੇ ਗੱਡੀ ਨਾਲ ਭੀੜ ਨੂੰ ਕੁਚਲ ਦਿੱਤਾ, ਜਿਸ ਵਿੱਚ ਸੱਤ ਪੁਲਿਸ ਮੁਲਾਜ਼ਮਾਂ ਸਮੇਤ ਘੱਟੋ ਘੱਟ 22 ਲੋਕ ਜ਼ਖਮੀ ਹੋ ਗਏ। ਖੋਰਧਾ ਦੇ ਐਸਪੀ ਅਲਖ ਚੰਦਰ ਪਾਹੀ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਪਾਹੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਗੁੱਸੇ ‘ਚ ਆਈ ਭੀੜ ਨੇ ਜਗਦੇਵ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ। ਉਸ ਨੂੰ ਤਾਂਗੀ ਦੇ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਪਰ ਬਾਅਦ ‘ਚ ਪੁਲਿਸ ਨੇ ਉਸ ਨੂੰ ਭੁਵਨੇਸ਼ਵਰ ਦੇ ਹਸਪਤਾਲ ‘ਚ ਸ਼ਿਫਟ ਕਰ ਦਿੱਤਾ। ਭੀੜ ਨੇ ਵਿਧਾਇਕ ਦੀ ਗੱਡੀ ਨੂੰ ਵੀ ਨੁਕਸਾਨ ਪਹੁੰਚਾਇਆ। ਜਿਨਾਂ ਨੇ ਸੱਤਾਧਾਰੀ ਬੀਜੂ ਜਨਤਾ ਦਲ ਤੋਂ ਮੁਅੱਤਲ ਕੀਤਾ ਗਿਆ ਸੀ। ਘਟਨਾ ਬਨਪੁਰ ਬਲਾਕ ਦਫ਼ਤਰ ਨੇੜੇ ਵਾਪਰੀ, ਜਿੱਥੇ ਬਲਾਕ ਪ੍ਰਧਾਨ ਦੀ ਚੋਣ ਚੱਲ ਰਹੀ ਸੀ ਅਤੇ ਬਹੁਤ ਸਾਰੇ ਲੋਕ ਬਲਾਕ ਦਫ਼ਤਰ ਵਿੱਚ ਇਕੱਠੇ ਹੋਏ ਸਨ।

ਭਾਜਪਾ ਨੇ ਹਮਲੇ ਦੀ ਸਖਤੀ ਨਿਖੇਧੀ ਕੀਤੀ। ਸੀਐਮ ਤੋਂ ਕਾਰਵਾਈ ਕਰਨ ਦੀ ਮੰਗ ਭਾਜਪਾ ਜਨਰਲ ਸਕੱਤਰ ਪ੍ਰਿਥਵੀਰਾਜ ਹਰੀਚੰਦਨ ਨੇ ਘਟਨਾ ਦੀ ਸਖਤੀ ਨਿਖਧੀ ਕਰਦਿਆਂ ਕਿਹਾ ਕਿ ਅਜਿਹੇ ਵਿਧਾਇਕ ਨੂੰ ਅਜਿਹੇ ਘਿਨੌਣੀ ਘਟਨਾ ਲਈ ਜੇਲ੍ਹ ’ਚ ਹੋਣਾ ਚਾਹੀਦਾ ਹੈ। ਉਨਾਂ ਉਮੀਦ ਪ੍ਰਗਟਾਈ ਕਿਾ ਮੁੱਖ ਮੰਤਰੀ ਨਵੀਨ ਪਟਨਾਇਕ ਜਗਦੇਵ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਨੇ ਕਿਹਾ ਕਿ ਜਖਮੀਆਂ ’ਚ ਬਾਨਪੁਰ ਆਈਆਈਸੀ ਤੇ ਇੱਕ ਸਥਾਨਕ ਵਿਅਕਤੀ ਗੰਭੀਰ ਰੂੁਪ ਨਾਲ ਜਖਮੀ ਹੈ ਤੇ ਉਨਾਂ ਭੁਵਨੇਸ਼ਵਰ ਦੇ ਇੱਕ ਹਸਪਤਾਲ ’ਚ ਸਿਫਟ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਜ਼ਖਮੀ ਹੋਏ ਲੋਕ ਭਾਜਪਾ ਦੇ ਵਰਕਰ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ