ਰੋਹਿਤ ਦੇ 400ਵੇਂ ਕੌਮਾਂਤਰੀ ਮੈਚ ’ਚ ਕਲੀਨ ਸਵੀਪ ਲਈ ਉਤਰੇਗਾ ਭਾਰਤ

rohit shrma

ਇਹ ਘਰ ’ਚ ਭਾਰਤ ਦਾ ਤੀਜਾ ਪਿੰਕ-ਬਾਲ ਟੈਸਟ ਮੈਚ ਹੋਵੇਗਾ

(ਏਜੰਸੀ) ਬੇਂਗਲੁਰੂ। ਭਾਰਤੀ ਕਪਤਾਨ ਰੋਹਿਤ ਸ਼ਰਮਾ 400ਵੇਂ (Rohit’s 400th Match) ਕੋਮਾਂਤਰੀ ਮੈਚ ’ਚ ਸ਼ੱਨਿਚਵਾਰ ਨੂੰ ਸ਼੍ਰੀਲੰਕਾ ਖਿਲਾਫ ਕਲੀਨ ਸਵੀਪ ਲਈ ਉਤਰੇਗਾ। ਬੇਂਗਲੁਰੂ ’ਚ ਇਸ ਪਿੰਕ ਟੈਸਟ ’ਚ ਰੋਹਿਤ ਵੱਡੀ ਉਪਲੱਬਧੀ ਹਾਸਲ ਕਰਨਗੇ। ਰੋਹਿਤ ਦਾ ਇਹ ਭਾਰਤ ਦੇ ਲਈ 400ਵਾਂ ਕੌਮਾਂਤਰੀ ਕ੍ਰਿਕਟ ਮੈਚ ਹੋਵੇਗਾ ਰੋਹਿਤ ਇਸ ਦੇ ਨਾਲ ਹੀ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਸਚਿਨ ਤੇਂਦੁਲਕਰ ਅਤੇ ਪੰਜ ਹੋਰ ਭਾਰਤੀਆਂ ਦੇ ਏਲੀਟ ਕੱਲਬ ’ਚ ਸ਼ਾਮਲ ਹੋਣਗੇ, ਜਿਨ੍ਹਾਂ ਨੇ ਦੇਸ਼ ਦੇ ਲਈ 400 ਜਾਂ ਇਸ ਤੋਂ ਜ਼ਿਆਦਾ ਕੌਮਾਂਤਰੀ ਮੈਚ ਖੇਡੇ ਹਨ।

ਰੋਹਿਤ ਨੇ ਹੁਣ ਤੱਕ 44 ਟੈਸਟ, 230 ਇੱਕ ਰੋਜ਼ਾ ਅਤੇ 125 ਟੀ-ਟਵੰਟੀ ਮੈਚ ਖੇਡੇ ਹਨ

ਭਾਰਤੀ ਕਪਤਾਨ ਇਸ ਸੂਚੀ ’ਚ ਸ਼ਾਮਲ ਹੋਣ ਵਾਲੇ ਨੌਵੇਂ ਭਾਰਤੀ ਬਣਨਗੇ। 2007 ’ਚ ਹਿੱਸਾ ਲੈਣ ਕਰਨ ਵਾਲੇ ਰੋਹਿਤ ਨੇ ਭਾਰਤ ਲਈ ਹੁਣ ਤੱਕ 44 ਟੈਸਟ, 230 ਇੱਕ ਰੋਜ਼ਾ ਅਤੇ 125 ਟੀ-ਟਵੰਟੀ ਮੈਚ ਖੇਡੇ ਹਨ ਇਹ ਉਨ੍ਹਾਂ ਦਾ 45ਵਾਂ ਟੈਸਟ ਅਤੇ 400ਵਾਂ ਕੌਮਾਂਤਰੀ ਮੈਚ ਹੋਵੇਗਾ। ਭਾਰਤ ਨੇ ਉਨ੍ਹਾਂ ਦੀ ਕਪਤਾਨੀ ’ਚ ਮੋਹਾਲੀ ’ਚ ਪਿਛਲਾ ਟੈਸਟ , ਪਾਰੀ ਅਤੇ 222 ਦੌੜਾਂ ਨਾਲ ਜਿੱਤਿਆ ਸੀ। ਮੋਹਾਲੀ ਟੈਸਟ ਵਿਰਾਟ ਕੋਹਲੀ ਦਾ 100ਵਾਂ ਟੈਸਟ ਵੀ ਸੀ। ਬੰਗਲੌਰ ਟੈਸਟ ਲਈ 100 ਫੀਸਦੀ ਦਰਸ਼ਕਾਂ ਨੂੰ ਦਾਖਲ ਹੋਣ ਦੀ ਇਜ਼ਾਜਤ ਦੇ ਦਿੱਤੀ ਗਈ ਹੈ ਜੂਨ 2018 ਤੋਂ ਬਾਅਦ ਬੰਗਲੌਰ ਪਹਿਲੀ ਵਾਰ ਟੈਸਟ ਮੈਚ ਦੀ ਮੇਜ਼ਬਾਨੀ ਕਰੇਗਾ।

ਜਨਵਰੀ 2020 ’ਚ ਆਖਰੀ ਵਾਰ ਇਸ ਮੈਦਾਨ ’ਤੇ ਕੌਮਾਂਤਰੀ ਮੈਚ ਦਾ ਆਯੋਜਨ ਹੋਇਆ ਸੀ ਜਦੋਂ ਅਸਟਰੇਲੀਆ ਇੱਕ ਛੋਟੀ ਜਿਹੀ ਇੱਕ ਰੋਜ਼ਾ ਸੀਰੀਜ਼ ਲਈ ਭਾਰਤ ਦੇ ਟੂਰ ’ਤੇ ਆਇਆ ਸੀ ਰੋਹਿਤ ਸ਼ਰਮਾ ਦੇ ਸੈਂਕੜੇ ਨੇ ਭਾਰਤ ਨੂੰ ਜਿੱਤ ਦਵਾਈ ਸੀ ਕੁੱਲ ਮਿਲਾ ਕੇ ਇਹ ਘਰ ’’ਚ ਭਾਰਤ ਦਾ ਤੀਜਾ ਪਿੰਕ-ਬਾਲ ਟੈਸਟ ਹੋਵੇਗਾ। ਨਵੰਬਰ 2019 ’ਚ ਭਾਰਤ ਨੇ ਬੰਗਲਾਦੇਸ਼ ਖਿਲਾਫ ਕੋਲਕਾਤਾ ’ਚ ਅਤੇ ਫਰਵਰੀ 2021 ’ਚ ਇੰਗਲੈਂਡ ਖਿਲਾਫ ਅਹਮਦਾਬਾਦ ’ਚ ਪਿੰਕ-ਬਾਲ ਟੈਸਟ ਖੇਡਿਆ ਹੈ। ਭਾਰਤ ਨੇ ਤਿੰਨ ਦਿਨਾਂ ਦੇ ਅੰਦਰ ਹੀ ਇਹ ਦੋਵਾਂ ਮੈਚਾਂ ’ਚ ਜਿੱਤ ਦਰਜ ਕੀਤੀ ਸੀ ਹੁਣ ਇਹ ਦੇਖਣਾ ਹੋਵੇਗਾ ਕਿ ਮੋਹਾਲੀ ਟੈਸਟ ਨੂੰ ਤਿੰਨ ਦਿਨਾਂ ਦੇ ਅੰਦਰ ਪਾਰੀ ਨਾਲ ਜਿੱਤਣ ਵਾਲੀ ਭਾਰਤੀ ਟੀਮ ਇਸ ਟੈਸਟ ਨੂੰ ਵੀ ਤਿੰਨ ਦਿਨਾਂ ਦੇ ਅੰਦਰ ਸਮਾਪਤ ਕਰਦੀ ਹੈ ਜਾਂ ਨਹੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ