ਆਪ ਕੈਬਨਿਟ ਮੰਤਰੀਆਂ ਦੀ ਫਰਜ਼ੀ ਲਿਸਟ ਵਾਈਰਲ, ਮੰਤਰੀਆਂ ਦੀ ਲਿਸਟ ਨਾਲ ਵਿਭਾਗੀ ਦੀ ਦਿਖਾਈ ਵੰਡ

Fake list 1

ਕਈ ਲਿਸਟਾਂ ਹੋ ਰਹੀਆਂ ਹਨ ਵਾਈਰਲ, ਹਰ ਲਿਸਟ ਵਿੱਚ ਵੱਖ-ਵੱਖ ਨਾਂਅ ਸ਼ਾਮਲ

(ਅਸ਼ਵਨੀ ਚਾਵਲਾ) ਚੰਡੀਗੜ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਫਰਜ਼ੀ ਕੈਬਨਿਟ ਮੰਤਰੀਆਂ ਦੀ ਲਿਸਟ  (AAP Cabinet Ministers) ਸੋਸ਼ਲ ਮੀਡੀਆ ’ਤੇ ਵਾਈਰਲ ਹੋਈ ਪਈ ਹੈ। ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਉਨਾਂ ਦੀ ਕੈਬਨਿਟ ਵਿੱਚ ਸ਼ਾਮਲ ਹੋਣ ਵਾਲੇ ਸੰਭਾਵੀ ਵਿਧਾਇਕਾਂ ਦਾ ਨਾਂਅ ਵੀ ਸ਼ਾਮਲ ਹੈ। ਇਸ ਫਰਜ਼ੀ ਲਿਸਟ ਦੇ ਵਾਈਰਲ ਹੋਣ ਤੋਂ ਬਾਅਦ ਆਮ ਜਨਤਾ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਇਸ ਨੂੰ ਸੱਚ ਮੰਨਦੇ ਹੋਏ ਵਿਧਾਇਕਾਂ ਨੂੰ ਮੰਤਰੀ ਬਣਨ ਸਬੰਧੀ ਵਧਾਈ ਤੱਕ ਦੇਣ ਵਿੱਚ ਲੱਗੇ ਹੋਏ ਹਨ।

Fake list 1

Fake list 2

ਇਨਾਂ ਫਰਜ਼ੀ ਲਿਸਟਾਂ ਵਿੱਚ ਸਭ ਤੋਂ ਜਿਆਦਾ ਹੈਰਾਨੀ ਵਾਲੀ ਗਲ ਇਹ ਹੈ ਕਿ ਇੱਕ ਲਿਸਟ ਵਿੱਚ ਆਮ ਆਦਮੀ ਪਾਰਟੀ ਦਾ ਲੈਟਰਪੈਡ ਦੀ ਵਰਤੋਂ ਕਰਦੇ ਹੋਏ ਅਰਵਿੰਦ ਕੇਜਰੀਵਾਲ ਦੇ ਫਰਜ਼ੀ ਦਸਤਖ਼ਤ ਵੀ ਦਿਖਾਏ ਗਏ ਹਨ। ਕੰਪਿਊਟਰ ਦੀ ਵਰਤੋਂ ਕਰਦੇ ਹੋਏ ਇਸ ਫਰਜ਼ੀ ਲਿਸਟ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਹਰ ਕੋਈ ਇਸ ’ਤੇ ਵਿਸ਼ਵਾਸ ਤੱਕ ਕਰਨ ਵਿੱਚ ਲੱਗਿਆ ਹੋਇਆ ਹੈ।

ਵੱਡੇ ਦਿੱਗਜ਼ ਲੀਡਰਾਂ ਨੂੰ ਹਰਾਉਣ ਵਾਲੇ ਵਿਧਾਇਕਾਂ ਨੂੰ ਵੀ ਇਨਾਂ ਫਰਜ਼ੀ ਲਿਸਟਾਂ ਵਿੱਚ ਥਾਂ ਦਿੱਤੀ

ਕੁਝ ਫਰਜ਼ੀ ਲਿਸਟਾਂ ਵਿੱਚ ਭਗਵੰਤ ਮਾਨ ਕੋਲ ਹੀ ਮੁੱਖ ਮੰਤਰੀ ਦੇ ਨਾਲ ਗ੍ਰਹਿ ਵਿਭਾਗ ਦਿਖਾਇਆ ਗਿਆ ਹੈ ਤਾਂ ਕੁਝ ਫਰਜ਼ੀ ਲਿਸਟਾਂ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਮੰਤਰੀ ਦੇ ਤੌਰ ’ਤੇ ਦਿਖਾਇਆ ਗਿਆ ਹੈ। ਇਸ ਨਾਲ ਹੀ ਵਿਰੋਧੀ ਧਿਰ ਦੇ ਆਗੂ ਰਹੇ ਹਰਪਾਲ ਚੀਮਾ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਉਪ ਮੁੱਖ ਮੰਤਰੀ ਦਿਖਾਇਆ ਗਿਆ ਹੈ। ਇਸ ਨਾਲ ਵੱਡੇ ਦਿੱਗਜ਼ ਲੀਡਰਾਂ ਨੂੰ ਹਰਾਉਣ ਵਾਲੇ ਵਿਧਾਇਕਾਂ ਨੂੰ ਵੀ ਇਨਾਂ ਫਰਜ਼ੀ ਲਿਸਟਾਂ ਵਿੱਚ ਥਾਂ ਦਿੱਤੀ ਗਈ ਹੈ।

ਕੈਬਨਿਟ ਮੰਤਰੀਆਂ ਦੀ ਇਹ ਲਿਸਟਾਂ ਭਾਵੇਂ ਫਰਜ਼ੀ ਹਨ ਪਰ ਇਨਾਂ ਵਿੱਚ ਸ਼ਾਮਲ ਕੀਤੇ ਗਏ ਅੱਧੇ ਤੋਂ ਜਿਆਦਾ ਨਾਅ ਅਸਲ ਵਿੱਚ ਹੀ ਕੈਬਨਿਟ ਮੰਤਰੀਆਂ ਦੀ ਲਿਸਟ ਵਿੱਚ ਸ਼ਾਮਲ ਹੋਣ ਵਾਲੇ ਹਨ। ਫਰਜ਼ੀ ਲਿਸਟਾਂ ਤਿਆਰ ਕਰਨ ਵਾਲੇ ਲੋਕਾਂ ਨੇ ਵੀ ਉਨਾਂ ਨਾਵਾਂ ਨੂੰ ਜਿਆਦਾ ਤਵਜੋਂ ਦਿੱਤੀ ਹੈ, ਜਿਨਾਂ ਦਾ ਕੈਬਨਿਟ ਮੰਤਰੀ ਬਨਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਇਨਾਂ ਫਰਜ਼ੀ ਲਿਸਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਜਾ ਰਹੀ ਹੈ ਤਾਂ ਸੱਤਾ ਦਾ ਅਜੇ ਹਿੱਸਾ ਨਹੀਂ ਹੋਣ ਕਰਕੇ ਭਗਵੰਤ ਮਾਨ ਜਾਂ ਹੋਰਨਾਂ ਵੱਲੋਂ ਇਸ ਸਬੰਧੀ ਕੋਈ ਵੀ ਸ਼ਿਕਾਇਤ ਜਾਂ ਫਿਰ ਪੁਲਿਸ ਨੂੰ ਜਾਂਚ ਕਰਨ ਦੇ ਆਦੇਸ਼ ਨਹੀਂ ਦਿੱਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ