ਭਗਵੰਤ ਮਾਨ (Bhagwant Mann) ਦੇ ਘਰ ਦੇ ਬਾਹਰ ਜਸ਼ਨ ਦਾ ਮਾਹੌਲ
(ਸੱਚ ਕਹੂੰ ਨਿਊਜ਼) ਸੰਗਰੂਰ। ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਸ਼ੁਰੂਆਤੀ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਸੰਗਰੂਰ ‘ਚ ਭਗਵੰਤ ਮਾਨ (Bhagwant Mann) ਦੇ ਘਰ ਦੇ ਬਾਹਰ ਜਸ਼ਨ ਸ਼ੁਰੂ ਹੋ ਗਏ ਹਨ। ਵਰਕਰ ਅਤੇ ਸਮਰਥਕ ਢੋਲ ਦੀ ਤਾਲ ‘ਤੇ ਨੱਚ ਰਹੇ ਹਨ, ਵਰਕਰ ਜਲੇਬੀਆਂ ਖੁਆ ਕੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਹਨ। ਡੀਸੀ ਸੰਗਰੂਰ ਫੁੱਲਾਂ ਦਾ ਗੁਲਦਸਤਾ ਲੈ ਕੇ ਭਗਵੰਤ ਮਾਨ ਦੇ ਘਰ ਪਹੁੰਚੇ ਹਨ।
‘ਆਪ’ 89 ਸੀਟਾਂ ‘ਤੇ ਅੱਗੇ, ਦਫਤਰਾਂ ‘ਚ ਜਸ਼ਨ ਸ਼ੁਰੂ
ਚੋਣ ਕਮਿਸ਼ਨ ਅਨੁਸਾਰ ਆਮ ਆਦਮੀ ਪਾਰਟੀ 89 ਸੀਟਾਂ ‘ਤੇ ਅਤੇ ਸ਼੍ਰੋਮਣੀ ਅਕਾਲੀ ਦਲ 7, ਕਾਂਗਰਸ 13 ਅਤੇ ਹੋਰ 8 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।
ਧੂਰੀ ਸੀਟ
‘ਆਪ’ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਇਸ ਸਮੇਂ ਕਰੀਬ 21 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਧੂਰੀ ਸੀਟ ਤੋਂ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਦੂਜੇ ਨੰਬਰ ‘ਤੇ ਹਨ।
ਸਟਰਾਂਗ ਰੂਮ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ
ਚੋਣਾਂ ਵਿੱਚ ਕੁੱਲ 2,14,99,804 ਰਜਿਸਟਰਡ ਵੋਟਰਾਂ ਵਿੱਚੋਂ 71.95 ਫੀਸਦੀ ਭਾਵ 15469618 ਵੋਟਰਾਂ ਨੇ 24740 ਪੋਲਿੰਗ ਸਟੇਸ਼ਨਾਂ ’ਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਵੋਟਰਾਂ ਵਿੱਚ 8133930 ਪੁਰਸ਼, 7335406 ਔਰਤਾਂ ਅਤੇ 282 ਟਰਾਂਸਜੈਂਡਰ ਹਨ। ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਗਿੱਦੜਬਾਹਾ ਵਿੱਚ ਸਭ ਤੋਂ ਵੱਧ 84.93 ਫੀਸਦੀ ਮਤਦਾਨ ਹੋਇਆ। ਘੱਟ ਮਤਦਾਨ ਵਾਲੇ ਹਲਕਿਆਂ ਵਿੱਚ ਅੰਮ੍ਰਿਤਸਰ ਪੱਛਮੀ ਵਿੱਚ 55.40 ਪ੍ਰਤੀਸ਼ਤ, ਲੁਧਿਆਣਾ ਦੱਖਣੀ ਵਿੱਚ 59.04 ਪ੍ਰਤੀਸ਼ਤ ਅਤੇ ਅੰਮ੍ਰਿਤਸਰ ਕੇਂਦਰੀ ਵਿੱਚ 59.19 ਪ੍ਰਤੀਸ਼ਤ ਮਤਦਾਨ ਹੋਇਆ। ਵੋਟਿੰਗ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਨੂੰ ਸਟਰਾਂਗ ਰੂਮ ਵਿੱਚ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ