ਗੁਰੂਗ੍ਰਾਮ ਸਫਾਈ ਮਹਾਂ ਅਭਿਆਨ :  ਰੋਜ਼ਾਨਾ ਨਿਕਲਦੈ 500 ਟਨ ਕੂੜਾ, ਸਫਾਈ ਅਭਿਆਨ ਦੌਰਾਨ 4 ਹਜ਼ਾਰ ਟਨ

guru

ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਗੁਰੂਗ੍ਰਾਮ ਦਾ ਕੋਨਾ-ਕੋਨਾ ਕਰ ਦਿੱਤਾ ਸਾਫ

(ਸੱਚ ਕਹੂੰ ਨਿਊਜ਼/ਸੰਜੈ ਮਹਿਰਾ) ਗੁਰੂਗ੍ਰਾਮ। ਮਿਲੇਨੀਅਮ ਸਿਟੀ ਗੁਰੂਗ੍ਰਾਮ ’ਚ ਐਤਵਾਰ ਨੂੰ ਡੇਰਾ ਸੱਚਾ ਸੌਦਾ ਵੱਲੋਂ ਵੱਡੇ ਪੱਧਰ ’ਤੇ ਚਲਾਏ ਗਏ ਸਫਾਈ ਮਹਾਂ ਅਭਿਆਨ ਗੁਰੂਗ੍ਰਾਮ (Gurugram Safai Mahaabhiyan) ਦੀ ਤਸਵੀਰ ਬਦਲ ਦਿੱਤੀ ਗਈ ਸੇਵਾਦਾਰਾਂ ਨੇ ਚੱਪੇ-ਚੱਪੇ, ਕੋਨੇ-ਕੋਨੇ ਦੀ ਸਫਾਈ ਕਰਦਿਆਂ ਗੁਰੂਗ੍ਰਾਮ ਤੋਂ ਲਗਭਗ 4 ਹਜ਼ਾਰ ਟਨ ਕੂੜ ਇਕੱਠਾ ਕੀਤਾ। ਆਮ ਤੌਰ ’ਤੇ ਗੁਰੂਗ੍ਰਾਮ ਨਗਰ ਨਿਗਮ ਖੇਤਰਾਂ ’ਚ ਘਰਾਂ , ਗਲੀਆਂ, ਸੜਕਾਂ ’ਤੋਂ 500 ਟਨ ਕੂੜਾ ਇਕੱਠਾ ਹੁੰਦਾ ਹੈ ਘਰਾਂ ’ਚੋਂ ਨਿਕਲਣ ਵਾਲੇ ਕੂੜੇ ਨੂੰ ਚੁੱਕਣ ਲਈ ਇੱਥੇ ਚੀਨ ਦੀ ਕੰਪਨੀ ਈਕੋ ਗ੍ਰੀਨ ਕੰਮ ਕਰਦੀ ਹੈ ਡੋਰ-ਟੂ-ਡੋਰ ਕੂੜਾ ਇਕੱਠਾ ਕਰਕੇ ਉਸ ਨੂੰ ਇੱਕ ਥਾਂ ਇਕੱਠਾ ਕੀਤਾ ਜਾਂਦਾ ਹੈ।

gur

ਇੱਕ ਹੀ ਦਿਨ ’ਚ ਸੇਵਾਦਾਰਾਂ ਨੇ ਚਾਰ ਹਜ਼ਾਰ ਟਨ ਕੂੜਾ ਇਕੱਠਾ ਕੀਤਾ

ਇੱਥੇ ਮਿੰਨੀ ਸਕੱਤਰੇਤ ਨੇੜੇ ਬੇਰੀ ਵਾਲਾ ਬਾਗ ਦੇ ਨਾਲ ਕੂੜਾ ਡੰਪ ਸਟੇਸ਼ਨ ਬਣਾਇਆ ਗਿਆ ਹੈ ਇੱਥੋਂ ਕੂੜਾ ਟਰੱਕਾਂ ’ਚ ਭਰ ਕੇ ਸਿੱਧੇ ਬੰਧਵਾੜੀ ਡੰਪਿੰਗ ਸਟੇਸ਼ਨ ਪਹੁੰਚਾਇਆ ਜਾਂਦਾ ਹੈ ਪਰ ਈਕੋ ਗ੍ਰੀਨ ਕੰਪਨੀ ਵੱਲੋਂ 500 ਟਨ ਕੂੜਾ ਹੀ ਚੁੱਕਿਆ ਜਾਂਦਾ ਹੈ ਕਿਉਂਕਿ ਕੰਪਨੀ ਦਾ ਕੰਮ ਘਰਾਂ ’ਚੋਂ ਨਿਕਲਣ ਵਾਲਾ ਕੂੜਾ ਹੀ ਚੁੱਕਣ ਦਾ ਹੈ ਇਸ ਤੋਂ ਇਲਾਵਾ ਸੀਐਂਡਡੀ ਵੇਸਟ ਵੀ ਹੁੰਦਾ ਹੈ, ਜਿਸ ਨੂੰ ਦੂਜੇ ਠੇਕੇਦਾਰਾਂ ਵੱਲੋਂ ਚੁੱਕ ਕੇ ਦੂਜੇ ਪਲਾਂਟ ’ਤੇ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਸ਼ਹਿਰ ਦੀਆਂ ਸੜਕਾਂ ’ਤੇ ਵੀ ਕੂੜਾ ਪਸਰਿਆ ਰਹਿੰੰਦਾ ਹੈ ਜਿਸ ਨੂੰ ਨਗਰ ਨਿਗਮ ਦੇ ਸਫਾਈ ਕਰਮੀ ਸਾਫ ਕਰਦੇ ਹਨ ਹਾਲਾਂਕਿ ਸਫਾਈ ਤੋਂ ਬਾਅਦ ਵੀ ਕਾਫੀ ਕੂੜਾ, ਗੰਦਗੀ ਇੱਧਰ-ਉੱਧਰ ਫੈਲੀ ਹੀ ਰਹਿੰਦੀ ਹੈ।

ਇਸ ਤੋਂ ਇਲਾਵਾ ਟੁੱਟੇ ਹੋਏ ਦਰੱਖਤ, ਪੌਦੇ, ਦਰੱਖਤਾਂ ਤੋਂ ਡਿੱਗੇ ਪੱਤੇ, ਟੁੱਟੀਆਂ ਸੜਕਾਂ ’ਤੇ ਪਏ ਪੱਥਰ, ਨਾਲਿਆਂ, ਨਾਲੀਆਂ ’ਚ ਭਰੀ ਗੰਦਗੀ ਤਾਂ ਵੱਖਰੀ ਹੀ ਹੈ ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਗੁਰੂਗ੍ਰਾਮ ’ਚ ਸਫਾਈ ਕਰਕੇ ਕੂੜਾ, ਕਰਕਟ, ਗੰਦਗੀ ਕੱਢੀ, ਉਹ ਵੀ ਬਹੁਤ ਜ਼ਿਆਦਾ ਸੀ ਨਗਰ ਨਿਗਮ ਅਨੁਸਾਰ ਐਤਵਾਰ ਨੂੰ ਕੱਢਿਆ ਗਿਆ ਕੂੜਾ ਰੋਜ਼ਾਨਾ ਮਿਲਣ ਵਾਲੇ ਕੂੜੇ ਤੋਂ ਕਈ ਗੁਣਾ ਜ਼ਿਆਦਾ ਸੀ ਇੱਕ ਹੀ ਦਿਨ ’ਚ ਸੇਵਾਦਾਰਾਂ ਨੇ ਚਾਰ ਹਜ਼ਾਰ ਟਨ ਕੂੜਾ ਇਕੱਠਾ ਕੀਤਾ ਸਫਾਈ ਅਭਿਆਨ ਤੋਂ ਬਾਅਦ ਸ਼ਹਿਰ ਚਮਕਿਆ-ਚਮਕਿਆ ਨਜ਼ਰ ਆ ਰਿਹਾ ਹੈ ਤੇ ਲੋਕ ਵੀ ਖੁਸ਼ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ