ਪਰਿਵਾਰਕ ਮੈਂਬਰਾਂ ਦੀ ਮੰਗ ਦੋਸ਼ੀਆਂ ਪੁਲਸ ਮੁਲਾਜ਼ਮਾਂ ਤੇ ਕਤਲ ਦਾ ਹੋਵੇ ਮਾਮਲਾ ਦਰਜ
- ਮੰਡੀ ਲਾਧੂਕਾ ਦੇ ਦੁਕਾਨਦਾਰਾਂ ਵੱਲੋਂ ਵਿੱਚ ਦੂਸਰੇ ਦਿਨ ਬੰਦ ਬਜਾਰ ਬੰਦ
(ਰਜਨੀਸ਼ ਰਵੀ) ਜਲਾਲਾਬਾਦ/ਮੰਡੀ ਲਾਧੂਕਾ । ਸਥਾਨਕ ਮੰਡੀ ਲਾਧੂਕਾ ’ਚ ਕਬਾੜ ਦਾ ਕੰਮ ਕਰਨ ਵਾਲੇ ਕੇਵਲ ਕ੍ਰਿਸ਼ਨ ਦੀ ਪੁਲਿਸ ਹਿਰਾਸਤ ’ਚ ਸ਼ੱਕੀ ਹਲਾਤਾਂ ’ਚ ਹੋਈ ਮੌਤ ਤੋਂ ਬਾਅਦ ਰੋਸ ਵਜੋਂ ਪਰਿਵਾਰਕ ਮੈਂਬਰਾਂ ਅਤੇ ਮੰਡੀ ਲਾਧੂਕਾ ਦੇ ਵਾਸੀਆਂ ਨੇ ਫਿਰੋਜ਼ਪੁਰ ਫਾਜ਼ਿਲਕਾ ਮੁੱਖ ਮਾਰਗ ਜਾਮ ਕਰਕੇ ਲਗਾਇਆ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ ਭਾਵੇਂ ਪੁਲਿਸ ਅਧਿਕਾਰੀ ਕੱਲ੍ਹ ਮੌਕੇ ’ਤੇ ਆ ਕੇ ਮਾਮਲਾ ਦਰਜ ਕਰਨ ਦੀ ਗੱਲ ਕਰਕੇ ਗਏ ਸਨ ਪਰ ਜਦੋਂ ਪੁਲਿਸ ਵੱਲੋਂ ਧਾਰਾ 304ਏ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਤਾਂ ਪਰਿਵਾਰਕ ਮੈਂਬਰ ਅਤੇ ਮੰਡੀ ਨਿਵਾਸੀ ਸੰਤੁਸ਼ਟ ਨਹੀਂ ਹੋਏ।
ਉਨ੍ਹਾਂ ਕਿਹਾ ਕਿ ਇੱਕ ਬੇਕਸੂਰ ਨੂੰ ਨਾਜਾਇਜ਼ ਹਿਰਾਸਤ ’ਚ ਰੱਖ ਕੇ ਹੱਤਿਆ ਕੀਤੀ ਗਈ ਹੈ ਇਸ ਲਈ ਹੱਤਿਆ ਦਾ ਮਾਮਲਾ ਦਰਜ ਹੋਣਾ ਚਾਹੀਦਾ ਤੇ ਜਦੋਂ ਤੱਕ ਹੱਤਿਆ ਦਾ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਮੁੱਖ ਮਾਰਗ ਅਤੇ ਕਾਰੋਬਾਰ ਬੰਦ ਰੱਖੇ ਜਾਣਗੇ ਪਰਿਵਾਰਕ ਮੈਂਬਰਾਂ ਵੱਲੋਂ ਮੀਡੀਆ ਸਾਹਮਣੇ ਫਾਜ਼ਿਲਕਾ ਦੇ ਸੀਆਈਏ ਸਟਾਫ਼ ਦੇ ਮੁਖੀ ਤੇ ਵੀ ਦੋਸ਼ ਲਾਏ ਦੂਜੇ ਪਾਸੇ ਲੋਕਾਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਵੀ ਲਗਾਤਾਰ ਲਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਕਬਾੜ ਦਾ ਕੰਮ ਕਰਨ ਵਾਲੇ ਕੇਵਲ ਕ੍ਰਿਸ਼ਨ ਦੀ ਪੁਲਿਸ ਹਿਰਾਸਤ ਵਿੱਚ ਸ਼ੱਕੀ ਹਾਲਤਾਂ ’ਚ ਮੌਤ ਹੋ ਗਈ ਸੀ ਦੂਜੇ ਪਾਸੇ ਅੱਜ ਪੁੱਜੇ ਪੁਲਿਸ ਅਧਿਕਾਰੀਆਂ ਨੇ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਨੂੰ ਵਿਸ਼ਵਾਸ ਦੁਆਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਜੋ ਬਿਆਨ ਪਰਿਵਾਰ ਵੱਲੋਂ ਦਿੱਤੇ ਜਾਣਗੇ ਉਸ ਆਧਾਰ ’ਤੇ ਕਾਰਵਾਈ ਕਰਦੇ ਹੋਏ ਅਤੇ ਪੋਸਟ ਮਾਰਟਮ ਦੀ ਰਿਪੋਰਟ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਪੂਰਾ ਇਨਸਾਫ ਦਿੱਤਾ ਜਾਵੇਗਾ ਪਰ ਪਰਿਵਾਰਕ ਮੈਂਬਰ ਅਤੇ ਮੰਡੀ ਨਿਵਾਸੀ ਤਰੰਤ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਸਨ ਖ਼ਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ।
ਲੋਕਾਂ ਨੂੰ ਕਰਨਾ ਪਰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ
ਦੂਜੇ ਦਿਨ ਮੁੱਖ ਮਾਰਗ ’ਤੇ ਧਰਨਾ ਲੱਗਣ ਕਾਰਨ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਯਾਤਰੀ ਵਹੀਕਲਾਂ ਨੂੰ ਰਸਤਾ ਬਦਲ ਕੇ ਪਿੰਡਾਂ ਵਿੱਚੋਂ ਜਲਾਲਾਬਾਦ ਤੱਕ ਆਉਣਾ ਪੈ ਰਿਹਾ ਹੈ ਉਥੇ ਵੱਡੀਆਂ ਗੱਡੀਆਂ ਅਤੇ ਭਾਰੀ ਵਹੀਕਲਾਂ ਵੱਡਾ ਜਮਾਵੜਾ ਕਿਲੋਮੀਟਰਾਂ ਚ ਲੱਗਿਆ ਦਿਖਾਈ ਦੇ ਰਿਹਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ