ਯੂਕਰੇਨ ’ਤੇ ਰੂਸ ਦਾ ਹਮਲਾ ਇਕ-ਦੋ ਦਿਨ, ਇਕ ਸਾਲ ਜਾਂ ਦੋ ਮਹੀਨਿਆਂ ਦੀ ਗੱਲ ਨਹੀਂ ਹੈ
ਯੂਕਰੇਨ ‘ਤੇ ਰੂਸ ਦਾ ਹਮਲਾ ਇਕ-ਦੋ ਦਿਨ, ਇਕ ਸਾਲ ਜਾਂ ਦੋ ਮਹੀਨਿਆਂ ਦੀ ਗੱਲ ਨਹੀਂ ਹੈ। ਇਹ ਅਜਿਹਾ ਮਾਮਲਾ ਹੈ ਜੋ ਸਦੀਆਂ ਤੋਂ ਚਲਦਾ ਆ ਰਿਹਾ ਹੈ। ਯੂਕਰੇਨ ਵਿੱਚ ਰਹਿਣ ਵਾਲੇ ਲੋਕਾਂ ਦਾ ਸੱਭਿਆਚਾਰ, ਸਾਰਾ ਰੱਖ-ਰਖਾਅ, ਸਭ ਕੁਝ ਰੂਸ ਤੋਂ ਮਿਲਾਇਆ ਜਾਂਦਾ ਹੈ ਅਤੇ ਯੂਕਰੇਨ ਰੂਸ ਤੋਂ ਵੱਖ ਹੋ ਕੇ ਇੱਕ ਦੇਸ ਬਣ ਗਿਆ ਹੈ। ਕਾਹਲੋਂ ਨੇ ਕਿਹਾ ਕਿ ਇਕੱਲੇ ਯੂਕਰੇਨ ਕੋਲ ਇੰਨੀ ਤਾਕਤ ਨਹੀਂ ਹੈ ਕਿ ਉਹ ਆਪਣੇ ਦਮ ‘ਤੇ ਰੂਸ ਦਾ ਮੁਕਾਬਲਾ ਕਰ ਸਕੇ। ਤੀਜੇ ਵਿਸਵ ਯੁੱਧ ਦੀ ਅਜੇ ਕੋਈ ਸੰਭਾਵਨਾ ਨਹੀਂ ਹੈ। ਜਦੋਂ 1991 ਵਿੱਚ ਸੋਵੀਅਤ ਯੂਨੀਅਨ ਟੁੱਟੀ ਤਾਂ ਰੂਸ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਯੂਨੀਅਨ ਚੋਂ ਟੁੱਟੇ 15 ਦੇਸ਼ਾਂ ਨੂੰ ਨਾਟੋ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ। ਪਰ ਪਿਛਲੇ ਸਾਲਾਂ ਦੌਰਾਨ ਅਮਰੀਕਾ ਨੇ ਉਹ ਵਾਅਦਾ ਤੋੜ ਕੇ ਇਹਨਾ ਚੋਂ ਕਈ ਦੇਸ਼ ਨਾਟੋ ਵਿੱਚ ਸ਼ਾਮਿਲ ਕਰ ਲਏ।ਹੁਣ ਫੇਰ ਅਮਰੀਕਾ ਵਾਅਦਾ ਖਿਲਾਫੀ ਕਰਕੇ ਯੂਕ੍ਰੇਨ ਵਿੱਚ ਸ਼ਾਮਿਲ ਕਰ ਰਿਹਾ ਹੈ। ਪਰ ਇਸ ਵਾਰ ਅਲੱਗ ਸਥਿਤੀ ਹੈ ਕਿਉਂਕਿ ਇੱਕ ਤਾਂ ਯੂਕ੍ਰੇਨ ਦੀ 2295 ਕਿਲੋਮੀਟਰ ਸਰਹੱਦ ਰੂਸ ਨਾਲ ਲਗਦੀ ਹੈ ਤੇ ਦੂਜਾ ਰੂਸ ਹੁਣ 1991 ਤੋਂ ਬਾਅਦ ਦੇ ਸਾਲਾਂ ਵਾਂਗੂੰ ਕਮਜੋਰ ਨਹੀਂ। ਤੇ ਇਹ ਵੀ ਕਿ ਯੂਕ੍ਰੇਨ ਯੂਰਪ ਤੇ ਰੂਸ ਵਿੱਚ ਇੱਕ ਬਫਰ ਸਟੇਟ ਹੈ।
ਤੀਜਾ ਕਾਰਨ ਗੈਸ ਪਾਈਪ ਲਾਈਨ ਹੈ। ਇਹ ਪਾਈਪ ਲਾਈਨ ਪਹਿਲਾਂ ਯੂਕ੍ਰੇਨ ਵਿੱਚ ਦੀ ਲੰਘਦੀ ਸੀ ਤੇ ਯੂਰਪੀ ਦੇਸ਼ਾਂ ਨੂੰ ਜਾਂਦੀ ਸੀ। ਤੇ ਯੂਕ੍ਰੇਨ ਇਸ ਦੇ ਕਰੋੜਾਂ ਡਾਲਰ ਰੂਸ ਤੋਂ ਲੈਂਦਾ ਸੀ। ਪਰ ਲਾਲਚ ਵੱਸ ਯੂਕ੍ਰੇਨ ਨੇ ਥੋੜੇ ਸਾਲਾਂ ਵਿਚ ਹੀ ਇਸਦੀ ਕੀਮਤ ਵੀਹ ਗੁਣਾ ਵਧਾ ਦਿੱਤੀ ਜਿਸ ਕਾਰਨ ਰੂਸ ਨੂੰ ਉਹ ਲਾਭ ਨਾ ਰਿਹਾ। ਯੂਕ੍ਰੇਨ ਤੋਂ ਪਿੱਛਾ ਛੁਡਾਉਣ ਲਈ ਰੂਸ ਨੇ 5 ਸਾਲਾਂ ਦੀ ਮਿਹਨਤ ਤੇ 11 ਅਰਬ ਡਾਲਰ ਖਰਚ ਕੇ ਯੂਕ੍ਰੇਨ ਨੂੰ ਬਾਈਪਾਸ ਕਰਕੇ ਸਮੁੰਦਰ ਵਿਚ ਦੀ ਪਾਈਪ ਲਾਈਨ ਜਰਮਨੀ ਤੱਕ ਬਣਾ ਦਿੱਤੀ। ਇਸਤੇ ਯੂਕ੍ਰੇਨ ਨਰਾਜ ਹੋ ਗਿਆ। ਹੁਣ ਯੂਕ੍ਰੇਨ ਰੂਸ ਨੂੰ ਇਸੇ ਸਮੁੰਦਰੀ ਪਾਈਪ ਲਾਈਨ ਕਾਰਨ ਬਲੈਕਮੇਲ ਕਰ ਰਿਹਾ ਹੈ ਤੇ ਅਮਰੀਕਾ ਦੇ ਭੂਏ ਚੜ੍ਹ ਕੇ ਰੂਸ ਨੂੰ ਵੰਗਾਰ ਰਿਹਾ ਹੈ। ਅਮਰੀਕਾ ਵੀ ਨਹੀਂ ਚਾਹੁੰਦਾ ਕਿ ਇਹ ਪਾਈਪ ਲਾਈਨ ਰਾਹੀਂ ਰੂਸ ਵਪਾਰ ਕਰੇ ਤੇ ਉਹ ਜੰਗ ਦੀ ਸਥਿਤੀ ਵਿੱਚ ਬਾਰ ਬਾਰ ਇਸ ਪਾਈਪ ਲਾਈਨ ਨੂੰ ਬੰਦ ਕਰਨ ਦੀ ਗੱਲ ਕਰ ਰਿਹਾ ਹੈ।
ਅਮਰੀਕਾ ਇਹ ਚਾਹੁਦਾ ਹੈ ਕਿ ਇੱਕ ਤਾਂ ਇਹ ਪਾਈਪ ਲਾਈਨ ਬੰਦ ਕਰਕੇ ਰੂਸ ਦੇ 11 ਅਰਬ ਡਾਲਰਾਂ ਤੇ ਪੰਜ ਸਾਲ ਦੀ ਮਿਹਨਤ ਬਰਬਾਦ ਕਰ ਦਿੱਤੀ ਜਾਵੇ ਤੇ ਨਾਲੇ ਆਪ ਯੂਰਪੀ ਦੇਸ਼ਾਂ ਨੂੰ ਗੈਸ ਵੇਚ ਕੇ ਮੁਨਾਫਾ ਕਮਾਵੇ ਤੇ ਰੂਸ ਦਾ ਵਪਾਰ ਬਰਬਾਦ ਕਰੇ। ਇਸ ਸਭ ਵਿੱਚ ਰੂਸ ਵਾਸਤੇ ਕਰੋ ਜਾਂ ਮਰੋ ਦੀ ਸਥਿਤੀ ਹੈ। ਅਮਰੀਕਾ ਇਹ ਸਮਝਣ ਵਾਸਤੇ ਤਿਆਰ ਨਹੀਂ ਕਿ ਰੂਸ ਹੁਣ ਉਹ ਕਮਜੋਰ ਰੂਸ ਨਹੀਂ 1991 ਖਰੁਸ਼ਚੇਵ ਵਾਲਾ।ਇਹ ਪੁਤਿਨ ਦਾ ਰੂਸ ਹੈ ਜਿਸਨਾ ਕਾਬਲੀਅਤ ਦੇ ਦਮ ਤੇ ਰੂਸ ਨੂੰ ਮੁੜ ਤੋਂ ਪੈਰਾਂ ਸਿਰ ਕੀਤਾ। ਤੇ ਦੂਜਾ ਰੂਸ ਦੁਨੀਆ ਦੀ ਸਭਤੋਂ ਵੱਡੀ ਅਐਟਮੀ ਪਾਵਰ ਹੈ। ਰੂਸ ਕੋਲ ਸੂਤਰਾਂ ਅਨੁਸਾਰ 6370 ਐਟਮੀ ਹਥਿਆਰ ਹਨ। ਜੋ ਅਮਰੀਕਾ 5550, ਫਰਾਂਸ 300, ਇੰਗਲੈਂਡ 280 ਤੇ ਇਜਰਾਈਲ ਲਗਭਗ 100 ਦੇ ਸਾਰਿਆਂ ਦੇ ਕੁੱਲ ਜੋੜ ਤੋਂ ਵੀ ਵੱਧ ਹਨ। ਪਰ ਇਸ ਸਭ ਵਿੱਚ ਪੁਤਿਨ ਦੀ ਇਹ ਟਿੱਪਣੀ ਸਭ ਤੋਂ ਵਧੀਆ ਹੈ ਕਿ ਜੇ ਜੰਗ ਹੋਈ ਤਾਂ ਅਮਰੀਕਾ ਤੇ ਨਾਟੋ ਦੇ 30 ਦੇਸ਼ ਇਹ ਗਲਤ ਫਹਿਮੀ ਨਾ ਰੱਖਣ ਕਿ ਉਹ ਜਿੱਤ ਜਾਣਗੇ।
ਜਿੱਤ ਕਿਸੇ ਦੀ ਨਹੀਂ ਹੋਵੇਗੀ ਸਿਰਫ ਬਰਬਾਦੀ ਹੋਵੇਗੀ। ਤੇ ਇੱਕ ਇਹ ਵੀ ਕਿ ਦੁਨੁਆ ਦਾ ਸਭ ਤੋਂ ਵੱਡਾ ਨਿਊਕਲੀਅਰ ਬੰਬ ਵੀ ਰੂਸ ਕੋਲ ਹੈ ਜਿਸ ਨੂੰ ‘ਫਾਦਰ ਆੱਫ ਆੱਲ ਬੌਂਬਜ‘ ਕਿਹਾ ਜਾਂਦਾ ਹੈ। ਰੂਸ ਅਤੇ ਯੂਕਰੇਨ ਦਾ ਸੰਕਟ ਗਹਿਰਾ ਹੁੰਦਾ ਜਾ ਰਿਹਾ ਹੈ। ਰੂਸ ਦੇ ਰਾਸਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਪੂਰਬੀ ਹਿੱਸੇ ਦੇ ਦੋ ਵੱਖਵਾਦੀ ਖੇਤਰਾਂ ਨੂੰ ਆਜਾਦ ਖੇਤਰ ਦੇ ਰੂਪ ਵਿਚ ਮਾਨਤਾ ਦੇ ਦਿੱਤੀ ਹੈ।ਇਹ ਦੋ ਇਲਾਕੇ ਹਨ -ਦੋਨੇਤਸਕ ਅਤੇ ਲੁਹਾਂਸਕ। ਇਨ੍ਹਾਂ ਦੋਹਾਂ ਇਲਾਕਿਆਂ ਨੂੰ ਰੂਸ ਦੇ ਸਮਰਥਨ ਵਾਲੇ ਬਾਗੀਆਂ ਨੇ ਪਹਿਲਾਂ ਹੀ ਵੱਖਰਾ ‘ਪੀਪਲਜ ਰਿਪਬਲਿਕ‘ ਐਲਾਨ ਦਿੱਤਾ ਸੀ।ਪੁਤਿਨ ਨੇ ਇਨ੍ਹਾਂ ਇਲਾਕਿਆਂ ਵਿੱਚ ਰੂਸ ਦੇ ਫੌਜੀਆਂ ਨੂੰ ਜਾਣ ਦੇ ਆਦੇਸ ਵੀ ਦਿੱਤੇ ਹਨ। ਪੁਤਿਨ ਦੇ ਐਲਾਨ ਤੋਂ ਬਾਅਦ ਪੱਛਮੀ ਦੇਸਾਂ ਵੱਲੋਂ ਤਿੱਖੇ ਪ੍ਰਤੀਕਰਮ ਆਏ ਹਨ। ਅਮਰੀਕਾ ਅਤੇ ਯੂਰਪ ਰੂਸ ਬਾਰੇ ਕੁਝ ਸਖਤ ਐਲਾਨ ਵੀ ਕਰ ਰਹੇ ਹਨ, ਉਨ੍ਹਾਂ ਨੇ ਰੂਸ ਖ?ਿਲਾਫ ਕੁਝ ਵਿੱਤੀ ਪਾਬੰਦੀਆਂ ਦਾ ਐਲਾਨ ਵੀ ਕਰ ਦਿੱਤਾ ਹੈ।
ਯੂਕਰੇਨ ਸੰਕਟ ਤੋਂ ਬਾਅਦ ਦੁਨੀਆਂ ਵਿੱਚ ਜੋ ਹਾਲਾਤ ਬਣੇ ਹਨ, ਉਹ ਭਾਰਤ ਵਾਸਤੇ ਇੱਕ ਦੁਵਿਧਾ ਵਰਗੇ ਹਨ। ਜੇਕਰ ਇਤਿਹਾਸਕ ਰੂਪ ਵਿੱਚ ਦੇਖਿਆ ਜਾਵੇ ਤਾਂ ਭਾਰਤ ਯੂਕਰੇਨ ਦੇ ਮਾਮਲੇ ਵਿੱਚ ਰੂਸ ਦੇ ਨਾਲ ਰਿਹਾ ਹੈ,ਪਰ ਹੁਣ ਸਥਿਤੀ 2014 ਇਸ ਤੋਂ ਵੱਖਰੀ ਹੈ।ਮਾਰਚ 2014 ਵਿੱਚ ਜਦੋਂ ਰੂਸ ਨੇ ਯੂਕਰੇਨ ਦੇ ਕ੍ਰਾਈਮੀਆ ਨੂੰ ਆਪਣੇ ਨਾਲ ਮਿਲਾ ਲਿਆ ਸੀ ਤਾਂ ਭਾਰਤ ਵੱਲੋਂ ਬਹੁਤ ਘੱਟ ਬਿਆਨ ਜਾਰੀ ਕੀਤੇ ਗਏ ਸਨ ਅਤੇ ਜੋ ਵੀ ਆਖਿਆ ਗਿਆ ਸੀ, ਉਹ ਰੂਸ ਦੇ ਪੱਖ ਵਿੱਚ ਸੀ।2014 ਵਿੱਚ ਕ੍ਰਾਈਮੀਆ ਉੱਤੇ ਭਾਰਤ ਦਾ ਕੀ ਸੀ ਰੁਖ ਹੋੋਰ ਸੀ।ਉਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਰਾਸਟਰੀ ਸੁਰੱਖਿਆ ਸਲਾਹਕਾਰ ਰਹੇ ਸ?ਿਵ ਸੰਕਰ ਮੈਨਨ ਨੇ ਆਖਿਆ ਸੀ,ਰੂਸ ਦਾ ਬਿਲਕੁਲ ਨਿਆਂਸੰਗਤ ਹਿੱਤ ਕ੍ਰਾਈਮੀਆ ਵਿੱਚ ਹੈ।
ਭਾਰਤ ਨੇ ਇਸ ਦਾ ਵਿਰੋਧ ਨਹੀਂ ਕੀਤਾ ਸੀ। ਰੂਸ ਦੇ ਰਾਸਟਰਪਤੀ ਪੁਤਿਨ ਨੇ ਭਾਰਤ ਦੇ ਸਮਰਥਨ ਵਿੱਚ ਧੰਨਵਾਦ ਕਰਦੇ ਹੋਏ ਆਖਿਆ ਸੀ,ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਰੂਸ ਦੀ ਕਾਰਵਾਈ ਦਾ ਸਮਰਥਨ ਕੀਤਾ।ਮੈਂ ਚੀਨ ਦਾ ਵੀ ਸੁਕਰਗੁਜਾਰ ਹਾਂ। ਅਸੀਂ ਭਾਰਤ ਦੇ ਸੰਜਮ ਅਤੇ ਨਿਰਪੱਖਤਾ ਦੀ ਵੀ ਸਰਾਹਨਾ ਕਰਦੇ ਹਾਂ। ਸਰਹੱਦ ਉੱਤੇ ਚੀਨ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਭਾਰਤ ਨੂੰ ਨਾ ਕੇਵਲ ਹੁਣ ਰੂਸ ਦੀ ਲੋੜ ਹੈ ਬਲਕਿ ਅਮਰੀਕਾ ਅਤੇ ਯੂਰਪ ਦੇ ਸਾਥ ਦੀ ਵੀ ਲੋੜ ਹੈ ਉਸ ਵੇਲੇ ਚੀਨ ਅਤੇ ਭਾਰਤ ਦਰਮਿਆਨ ਸਰਹੱਦਾਂ ਉੱਤੇ ਤਣਾਅ ਨਹੀਂ ਸੀ। 2020 ਵਿੱਚ ਚੀਨ ਨੇ ਲੱਦਾਖ ਕੋਲ ‘ਲਾਈਨ ਆਫ ਐਕਚੁਅਲ ਕੰਟਰੋਲ‘ ਵਿੱਚ ਬਦਲਾਅ ਕੀਤਾ ਸੀ।
ਇਸ ਘਟਨਾ ਤੋਂ ਬਾਅਦ ਦੋਹਾਂ ਦੇਸਾਂ ਦੇ ਫੌਜੀਆਂ ਵਿੱਚ ਹਿੰਸਕ ਝੜਪ ਹੋਈ ਸੀ। ਸਰਹੱਦ ਉਪਰ ਹੁਣ ਵੀ ਤਣਾਅ ਹੈ ਅਤੇ ਅਪ੍ਰੈਲ 2020 ਇਸ ਤੋਂ ਬਾਅਦ ਹਾਲਾਤ ਪਹਿਲਾਂ ਵਰਗੇ ਨਹੀਂ ਹੋਏ। ਸਰਹੱਦ ਉੱਤੇ ਚੀਨ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਭਾਰਤ ਨੂੰ ਨਾ ਕੇਵਲ ਹੁਣ ਰੂਸ ਦੀ ਲੋੜ ਹੈ ਬਲਕਿ ਅਮਰੀਕਾ ਅਤੇ ਯੂਰਪ ਦੇ ਸਾਥ ਦੀ ਵੀ ਲੋੜ ਹੈ। ਯੂਕਰੇਨ ਨੂੰ ਲੈ ਕੇ ਰੂਸ ਅਤੇ ਪੱਛਮੀ ਦੇਸ ਆਹਮਣੇ ਸਾਹਮਣੇ ਹਨ।ਸਾਰੇ ਦੇਸਾਂ ਦੀਆਂ ਸੁਰੱਖਿਆ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਲੰਬੇ ਸਮੇਂ ਤਕ ਸਾਂਤੀ ਅਤੇ ਸਥਿਰਤਾ ਹੋਣੀ ਚਾਹੀਦੀ ਹੈ। ਇਸ ਨਾਲ ਸਬੰਧਤ ਸਾਰੇ ਪੱਖਾਂ ਦੇ ਸੰਪਰਕ ਵਿਚ ਭਾਰਤ ਹੈ।20 ਹਜਾਰ ਤੋਂ ਵੱਧ ਭਾਰਤ ਦੇ ਵਿਦਿਆਰਥੀ ਅਤੇ ਹੋਰ ਲੋਕ ਯੂਕਰੇਨ ਅਤੇ ਉਸ ਦੇ ਸਰਹੱਦੀ ਇਲਾਕਿਆਂ ਵਿੱਚ ਰਹਿੰਦੇ ਹਨ।
ਡਾ ਵਨੀਤ ਕੁਮਾਰ ਸਿੰਗਲਾ
ਸਟੇਟ ਅਵਾਰਡੀ ਸਮਾਜ ਸੇਵੀ
ਬੁਢਲਾਡਾ ਮਾਨਸਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ