ਪਵਿੱਤਰ ਮਹਾਂ ਰਹਿਮੋ ਕਰਮ ਦਿਵਸ: ਪੂਜਨੀਕ ਗੁਰੂ ਜੀ ਨੇ ਵਿਸ਼ਵ ਸ਼ਾਂਤੀ ਲਈ ਦਿੱਤਾ ਸੰਦੇਸ਼, ਸਾਧ-ਸੰਗਤ ਨੇ ਕੀਤਾ ਦੋ ਮਿੰਟ ਦਾ ਸਿਮਰਨ
ਸਰਸਾ। ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਮਹਾਂ ਰਹਿਮੋ ਕਰਮ ਦਿਵਸ ਅੱਜ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਦੇ ਲਈ ਆਪਣਾ ਸੰਦੇਸ਼ ਭੇਜਿਆ।
ਪੂਜਨੀਕ ਗੁਰੂ ਜੀ ਦੇ ਸੰਦੇਸ਼ ’ਚ ਕਿਹਾ ਗਿਆ ਕਿ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਚੱਲ ਰਹੀ ਹੈ, ਇਸ ਲਈ ਵਿਸ਼ਵ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖ ਕੇ ਸਿਮਰਨ ਕਰੋ, ਇਸ ਤੋਂ ਬਾਅਦ ਖਚਾਖਚ ਭਰੇ ਪੰਡਾਲ ਵਿੱਚ ਸਾਧ-ਸੰਗਤ ਨੇ ਵਿਸ਼ਵ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖ ਕੇ ਸਿਮਰਨ ਕੀਤਾ। ਇਸ ਮੌਕੇ ਪੂਜਨੀਕ ਗੁਰੂ ਜੀ ਵੱਲੋਂ ਰਿਕਾਰਡ ਕੀਤੇ ਬਚਨਾਂ ਨੂੰ ਸੁਣਾਇਆ ਗਿਆ। ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਬਚਨਾਂ ਨੂੰ ਇਕਾਗਰਚਿੱਤ ਹੋ ਕੇ ਸੁਣਿਆ।
ਪਵਿੱਤਰ ਭੰਡਾਰੇ ਦੇ ਮੁੱਖ ਅੰਸ਼
- ਪੂਜਨੀਕ ਗੁਰੂ ਜੀ ਵੱਲੋਂ 162 ਬੱਚਿਆਂ ਨੂੰ ਪੌਸ਼ਟਿਕ ਭੋਜਨ ਦਿੱਤਾ ਗਿਆ।
- ਸਾਧ-ਸੰਗਤ ਨੇ 10 ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ।
- ਪਵਿੱਤਰ ਭੰਡਾਰੇ ਮੌਕੇ ਵਿਆਹ ਕਰਵਾਏ ਗਏ।
- ਪਵਿੱਤਰ ਭੰਡਾਰੇ ਉਪਰੰਤ ਸਾਧ-ਸੰਗਤ ਨੂੰ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ।
- ਪਵਿੱਤਰ ਭੰਡਾਰੇ ਉਪਰੰਤ ਸਾਧ-ਸੰਗਤ ਨੂੰ ਲੰਗਰ ਛਕਾਇਆ ਗਿਆ।
- ਪਵਿੱਤਰ ਭੰਡਾਰੇ ਮੌਕੇ ਪੰਡਾਲ ਖਚਾਖਚ ਭਰਿਆ ਹੋਇਆ ਸੀ।
- ਸਾਧ-ਸੰਗਤ ਨੇ ਗੁਰੂਗ੍ਰਾਮ ਵਿੱਚ ਸਫਾਈ ਅਭਿਆਨ ਚਲਾਉਣ ਦਾ ਡੇਰਾ ਦੀ ਮੈਨਜਮੈਂਟ ਨੂੰ ਦਿੱਤਾ ਸੁਝਾਅ।
- ਇਸ ਮੌਕੇ ਸ਼ਾਹ ਸਤਿਨਾਮ ਜੀ ਹਸਪਤਾਲ ਵਿਖੇ ਮੁਫ਼ਤ ਕੈਂਪ ਲਗਾਇਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ