ਮਾਨਵਤਾ ਦੀ ਭਲਾਈ
ਇੱਕ ਵਾਰ ਪ੍ਰਸਿੱਧ ਰਸਾਇਣ ਸ਼ਾਸਤਰੀ ਆਚਾਰੀਆ ਨਾਗਾਰੁਜਨ ਨੂੰ ਇੱਕ ਅਹਿਮ ਰਸਾਇਣ ਤਿਆਰ ਕਰਨ ਲਈ ਇੱਕ ਸਹਾਇਕ ਦੀ ਲੋੜ ਸੀ ਉਨ੍ਹਾਂ ਆਪਣੇ ਜਾਣਕਾਰਾਂ ਤੇ ਪੁਰਾਣੇ ਸ਼ਿੱਸ਼ਾਂ ਨੂੰ ਇਸ ਬਾਰੇ ਦੱਸਿਆ ਉਨ੍ਹਾਂ ਨੇ ਕਈ ਨੌਜਵਾਨਾਂ ਨੂੰ ਉਨ੍ਹਾਂ ਕੋਲ ਭੇਜਿਆ ਆਚਾਰੀਆ ਨੇ ਸਭ ਦੀ ਪ੍ਰੀਖਿਆ ਲੈਣ ਤੋਂ ਬਾਦ ਉਨ੍ਹਾਂ ’ਚੋਂ ਦੋ ਨੌਜਵਾਨਾਂ ਨੂੰ ਚੁਣਿਆ ਦੋਵਾਂ ਨੂੰ ਇੱਕ-ਇੱਕ ਰਸਾਇਣ ਬਣਾ ਕੇ ਲਿਆਉਣ ਦਾ ਹੁਕਮ ਦਿੱਤਾ ਪਹਿਲਾ ਨੌਜਵਾਨ ਦੋ ਦਿਨ ਬਾਦ ਹੀ ਰਸਾਇਣ ਤਿਆਰ ਕਰ ਲਿਆਇਆ।
ਨਾਗਾਰੁਜਨ ਬਹੁਤ ਖੁਸ਼ ਹੋਏ ਨੌਜਵਾਨ ਬੋਲਿਆ, ‘‘ਮੇਰੇ ਮਾਤਾ-ਪਿਤਾ ਬਿਮਾਰ ਸਨ ਪਰ ਮੈਂ ਰਸਾਇਣ ਤਿਆਰ ਕਰ ਲਿਆ’’ ਆਚਾਰੀਆ ਨੇ ਕੋਈ ਜਵਾਬ ਨਾ ਦਿੱਤਾ ਕੁਝ ਹੀ ਦੇਰ ਬਾਅਦ ਦੂਜਾ ਨੌਜਵਾਨ ਖਾਲੀ ਹੱਥ ਪਰਤਿਆ ਉਹ ਆਉਦਿਆਂ ਹੀ ਬੋਲਿਆ, ‘‘ਮਾਫ਼ ਕਰਨਾ ਮੈਂ ਰਸਾਇਣ ਨਹੀਂ ਬਣਾ ਸਕਿਆ ਕਿਉਕਿ ਜਿਉਂ ਹੀ ਮੈਂ ਇੱਥੋਂ ਗਿਆ ਤਾਂ ਰਸਤੇ ’ਚ ਇੱਕ ਬਜ਼ੁਰਗ ਮਿਲ ਗਿਆ ਜੋ ਪੇਟ ਦਰਦ ਨਾਲ ਤੜਫ਼ ਰਿਹਾ ਸੀ ਮੈਂ ਉਸ ਦਾ ਇਲਾਜ ਕਰਨ ਲੱਗਾ ਆਗਿਆ ਦਿਓ ਤਾਂ ਮੈਂ ਰਸਾਇਣ ਤਿਆਰ ਕਰਕੇ ਛੇਤੀ ਹੀ ਲੈ ਆਵਾਂਗਾ’’ ਨਾਗਾਰੁਜਨ ਨੇ ਕਿਹਾ, ‘‘ਤੁਹਾਨੂੰ ਇਸ ਦੀ ਕੋਈ ਲੋੜ ਨਹੀਂ ਹੈ ਕੱਲ੍ਹ ਤੋਂ ਤੁਸੀਂ ਮੇਰੇ ਨਾਲ ਰਹਿ ਕੇ ਕੰਮ ਕਰ ਸਕਦੇ ਹੋ’’ ਉਨ੍ਹਾਂ ਪਹਿਲਾਂ ਆਏ ਨੌਜਵਾਨ ਨੂੰ ਸਮਝਾਉਦਿਆਂ ਕਿਹਾ, ‘‘ਬੇਟਾ! ਅਜੇ ਤੁਹਾਨੂੰ ਆਪਣੇ ਅੰਦਰ ਸੁਧਾਰ ਕਰਨ ਦੀ ਲੋੜ ਹੈ ਇਹ ਨਾ ਭੁੱਲੋ ਕਿ ਸੱਚਾ ਡਾਕਟਰ ਉਹ ਹੈ ਜਿਸ ਦੇ ਅੰਦਰ ਮਾਨਵਤਾ ਦੀ ਭਲਾਈ ਭਰੀ ਹੋਵੇ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ