(Punjab Assembly Elections) ਗਿੱਦੜਬਾਹਾ ਸੀਟ ‘ਤੇ ਸਭ ਤੋਂ ਵੱਧ 85 ਫੀਸਦੀ ਵੋਟਿੰਗ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਲਈ 71.95% ਵੋਟਿੰਗ ਹੋਈ। ਪਿਛਲੀ ਵਾਰ ਪੰਜਾਬ ਵਿੱਚ 77.36 ਫੀਸਦੀ ਵੋਟਿੰਗ ਦਰਜ ਕੀਤਾ ਗਿਆ ਸੀ। ਸੂਬੇ ’ਚ ਇਸ ਵਾਰ ਪਿਛਲੇ ਵਾਰ ਦੇ ਮੁਕਾਬਲੇ 5 ਫੀਸਦੀ ਵੀਟਿੰਗ ਹੈ। ਇਹ ਪਿਛਲੇ 15 ਸਾਲਾਂ ਵਿੱਚ ਸਭ ਤੋਂ ਘੱਟ ਵੋਟਿੰਗ ਹੈ। ਜਿਸ ਕਾਰਨ ਇਸ ਵਾਰੀ ਚੋਣਾਂ ’ਚ ਜਿੱਤ ਹਾਰ ਦਾ ਪਤਾ ਨਹੀਂ ਚੱਲ ਰਿਹਾ। ਪੰਜਾਬ ’ਚ ਇਸ ਵਾਰ ਕਿਸੇ ਵੀ ਵਿਧਾਨ ਸਭਾ ਸੀਟ ਤੋਂ ਜ਼ਿਆਦਾ ਹਿੰਸਾ ਜਾਂ ਫਿਰ ਵੱਡੀ ਘਟਨਾ ਨਹੀਂ ਵਾਪਰੀ। ਹਾਲਾਂਕਿ ਕੁਝ ਸ਼ਿਕਾਇਤਾਂ ਈ.ਵੀ.ਐਮ. ਨੂੰ ਲੈ ਕੇ ਅਤੇ ਝਗੜੇ ਦੀ ਜ਼ਰੂਰ ਆਈਆਂ ਹਨ, ਜਿਨਾਂ ਵਿੱਚ ਕੁਝ ਥਾਂਵਾ ’ਤੇ ਗੋਲੀ ਵੀ ਚੱਲੀ ਹੁ ਪਰ ਕੋਈ ਵੱਡੀ ਘਟਨਾ ਨਹੀਂ ਵਾਪਰੀ। ਹੁਣ 10 ਮਾਰਚ ਨੂੰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। (Punjab Assembly Elections)
ਸਭ ਤੋਂ ਵੱਧ ਵੋਟਿੰਗ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਗਿੱਦੜਬਾਹਾ ਸੀਟ ’ਤੇ 84.93 ਫੀਸਦੀ ਵੋਟਿੰਗ ਹੋਈ ਹੈ ਅਤੇ ਸਭ ਤੋਂ ਘੱਟ ਅੰਮ੍ਰਿਤਸਰ ਪੱਛਮੀ ਸੀਟ ‘ਤੇ 55.40% ਵੋਟਿੰਗ ਹੋਈ ਹੈ।
117 ਸੀਟਾਂ, 1304 ਉਮੀਦਵਾਰ ਮੈਦਾਨ ’ਚ
ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ’ਤੇ ਵੋਟਾਂ ਪੈਣਗੀਆਂ। ਪੰਜਾਬ ਵਿੱਚ 93 ਔਰਤਾਂ ਸਮੇਤ ਕੁੱਲ 1304 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਈ.ਵੀ.ਐਮ. ਮਸ਼ੀਨ ’ਚ ਬੰਦ ਹੋਵੇਗਾ। ਇਸ ਚੋਣ ਵਿੱਚ ਵੱਖ-ਵੱਖ ਕੌਮੀ ਪਾਰਟੀਆਂ ਦੇ 231 ਉਮੀਦਵਾਰ, ਸੂਬਾਈ ਪਾਰਟੀਆਂ ਦੇ 250, ਗੈਰ ਮਾਨਤਾ ਪ੍ਰਾਪਤ ਪਾਰਟੀਆਂ ਦੇ 362 ਅਤੇ ਆਜ਼ਾਦ ਉਮੀਦਵਾਰ 462 ਹਨ। ਇਨ੍ਹਾਂ ਵਿੱਚੋਂ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਹਨ। ਸੂਬੇ ’ਚ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ-ਬਸਪਾ ਗਠਜੋੜ, ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਦੇ ਸਾਂਝੇ ਮੋਰਚੇ ਤੋਂ ਇਲਾਵਾ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਚੋਣ ਲੜ ਰਹੀ ਹਨ।
2017 ’ਚ ਕਾਂਗਰਸ ਨੇ ਬਣਾਈ ਸੀ ਸਰਕਾਰ
2017 ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਸਭ ਤੋਂ ਵੱਧ ਸੀਟਾਂ ’ਤੇ ਕਬਜ਼ਾ ਕਰਕੇ ਸੱਤਾ ’ਚ ਆਈ ਸੀ। ਕਾਂਗਰਸ ਨੇ 2017 ’ਚ 77 ਸੀਟਾਂ ਹਾਸਲ ਕੀਤੀਆਂ ਸਨ।
ਕਾਂਗਰਸ : 77
ਆਮ ਆਦਮੀ ਪਾਰਟੀ : 20
ਭਾਜਪਾ : 3
ਸ਼੍ਰੋਮਣੀ ਅਕਾਲੀ ਦਲ : 15
ਹੋਰ : 2
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ