ਦੇਸ਼ ’ਚ ਛੇਤੀ ਹੀ 22,000 ਚਾਰਜਿੰਗ (Electric Vehicle) ਕੇਂਦਰ ਖੋਲ੍ਹੇ ਜਾਣਗੇ
(ਏਜੰਸੀ) ਨਵੀਂ ਦਿੱਲੀ। ਸਰਕਾਰ ਨੇ ਕਿਹਾ ਕਿ ਦੇਸ਼ ’ਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹ ਦੇਣ ਲਈ ਇਲੈਕਟ੍ਰਿਕ ਵਾਹਨ ਚਾਰਜਿੰਗ (Electric Vehicle) ਕੇਂਦਰਾਂ ਦਾ ਵਿਸਥਾਰ ਕੀਤਾ ਜਾਵੇਗਾ। ਇਸ ’ਚ ਨਿੱਜੀ ਖੇਤਰਾਂ ਦਾ ਵੀ ਸਹਿਯੋਗ ਲਿਆ ਜਾਵੇਗਾ ਤੇ ਦੇਸ਼ ’ਚ ਛੇਤੀ ਹੀ ਮੁੱਖ ਸ਼ਹਿਰਾਂ ਤੇ ਰਾਜਮਾਰਗਾਂ ’ਚ ਤੇਲ ਸਪਲਾਈ ਕੰਪਨੀਆਂ ਰਾਹੀਂ 22,000 ਚਾਰਜਿੰਗ ਕੇਂਦਰ ਖੋਲ੍ਹੇ ਜਾਣਗੇ।
ਬਿਜਲੀ ਮੰਤਰਾਲੇ ਨੇ ਇਸ ਸਬੰਧੀ ਸ਼ਨਿੱਚਰਵਾਰ ਨੂੰ ਦੱਸਿਆ ਕਿ ਸਰਕਾਰ ਦੀ ਯੋਜਨਾ ਦੇਸ਼ ਦੇ ਚਾਰ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ’ਚ ਜਨਤਕ ਇਲੈਕਟ੍ਰਿਕ ਵਾਹਨ ਚਾਰਜਿੰਗ ਕੇਂਦਰਾਂ ਦੇ ਵਿਸਥਾਰ ਦੀ ਯੋਜਨਾ ਹੈ। ਇਸ ਕ੍ਰਮ ’ਚ ਨਿੱਜੀ ਖੇਤਰਾਂ ਦਾ ਵੀ ਸਹਿਯੋਗ ਲਿਆ ਜਾਵੇਗਾ ਤੇ ਛੇਤੀ ਹੀ ਮੁੱਖ ਸ਼ਹਿਰਾਂ ਤੇ ਰਾਜਮਾਰਗਾਂ ’ਚ ਤੇਲ ਕੰਪਨੀਆਂ ਦੇ ਸਹਿਯੋਗ ਨਾਲ 22,000 ਚਾਰਜਿੰਗ ਕੇਂਦਰ ਖੋਲ੍ਹੇ ਜਾਣਗੇ। ਮੰਤਰਾਲੇ ਦਾ ਕਹਿਣਾ ਹੈ ਕਿ ਪਿਛਲੇ ਚਾਰ ਮਹੀਨਿਆਂ ’ਚ ਨੌ ਵੱਡੇ ਸ਼ਹਿਰਾਂ ’ਚ ਚਾਰਜਿੰਗ ਕੇਂਦਰਾਂ ਦੀ ਗਿਣਤੀ ’ਚ ਢਾਈ ਗੁਣਾ ਵਾਧਾ ਹੋਇਆ ਹੈ।
ਇਨ੍ਹਾਂ 9 ਸ਼ਹਿਰਾਂ ’ਚ ਬੀਤੀ ਅਕਤੂਬਰ ਤੋਂ ਜਨਵਰੀ ਤੱਕ 678 ਵਾਧੂ ਜਨਤਕ ਇਲੈਕਟ੍ਰੋਨਿਕ ਵਾਹਨ ਚਾਰਜਿੰਗ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸ ਤਰ੍ਹਾਂ ਦੇਸ਼ ’ਚ 1640 ਜਨਤਕ ਇਲੈਕਟ੍ਰਿਕ ਵਾਹਨ ਚਾਰਜਿੰਗ ਕੇਂਦਹ ਹਨ, ਜਿਨ੍ਹਾਂ ’ਚ 940 ਇਨਾਂ 9 ਸ਼ਹਿਰਾਂ ’ਚ ਹਨ। ਜਿਕਰਯੋਗ ਹੈ ਕਿ ਬਿਜਲੀ ਮੰਤਰਾਲੇ ਨੇ 14 ਜਨਵਰੀ ਨੂੰ ਇਲੈਕਟ੍ਰਿਕ ਚਾਰਜਿੰਗ ਢਾਂਚੇ ਦੇ ਵਿਸਥਾਰ ਲਈ ਸੋਧੇ ਗਏ ਦਿਸ਼ਾ-ਨਿਰਦੇਸ਼ ਤੇ ਹਦਾਇਤਾਂ ਜਾਰੀ ਕੀਤੀਆਂ ਸਨ ਜਿਨਾਂ ਰਾਹੀਂ ਦੇਸ਼ ’ਚ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਨੂੰ ਉਤਸ਼ਾਹ ਦੇਣ ਲਈ ਕਈ ਪਹਿਲ ਕੀਤੀਆਂ ਗਈਆਂ ਹਨ, ਜਿਨਾਂ ’ਚ ਜਨਤਕ ਚਾਰਜਿੰਗ ਢਾਂਚੇ ਦੇ ਵਿਸਥਾਰ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਸਰਕਾਰ ਨੇ ਜਨਤਕ ਖੇਤਰ ਦੀਆਂ ਕੰਪਨੀਆਂ ਬੀਈਈ, ਈਈਐਸਐਲ, ਐਨਟੀਪੀਸੀ ਆਦਿ ਨੂੰ ਸ਼ਾਮਲ ਕਰਕੇ ਜਨਤਕ ਚਾਰਜਿੰਗ ਬੁਨਿਆਦੀ ਢਾਂਚੇ ਨੂੰ ਵਧਾਉਣ ਦੀ ਯੋਜਨਾ ਹੈ। ਇਸ ’ਚ ਕਈ ਨਿੱਜੀ ਸੰਗਠਨ ਵੀ ਚਾਰਜਿੰਗ ਸ਼ਟੇਸ਼ਨ ਸਥਾਪਿਤ ਕਰਨ ਲਈ ਅੱਗੇ ਆਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ