ਨਸ਼ੇ ਦਾ ਖਾਤਮਾ ਤੇ ਹਲਕੇ ਦਾ ਵਿਕਾਸ ਕਰਵਾਉਣਾ ਮੇਰਾ ਪਹਿਲਾ ਕੰਮ : ਹਰਮਿੰਦਰ ਜੱਸੀ (Harminder Singh Jassi )
- ਤਲਵੰਡੀ ਸ਼ਹਿਰ ’ਚ ਸਮਰਥਕਾਂ ਨੇ ਕੱਢੀ ਰੈਲੀ
ਸਤੀਸ਼ ਜੈਨ /ਪੁਸ਼ਪਿੰਦਰ ਸਿੰਘ/ਕਮਲਪ੍ਰੀਤ ਸਿੰਘ) ਰਾਮਾਂ ਮੰਡੀ/ਪੱਕਾ ਕਲਾਂ/ ਤਲਵੰਡੀ ਸਾਬੋ। ਹਲਕਾ ਤਲਵੰਡੀ ਸਾਬੋ ਤੋਂ ਚੋਣ ਲੜ ਰਹੇ ਅਜ਼ਾਦ ਉਮੀਦਵਾਰ ਹਰਮਿੰਦਰ ਸਿੰਘ ਜੱਸੀ (Harminder Singh Jassi ) ਵੱਲੋਂ ਹਲਕੇ ਦੇ ਪਿੰਡਾਂ ਨਸੀਬਪੁਰਾ, ਬੰਗੀ ਕਲਾਂ, ਬੰਗੀ ਨਿਹਾਲ, ਮੱਲਵਾਲਾ, ਭਗਵਾਨਗੜ੍ਹ (ਭੁੱਖਿਆਂਵਾਲੀ), ਦੁੱਨੇਵਾਲਾ, ਗੁਰਥੜੀ ਅਤੇ ਪੱਕਾ ਕਲਾਂ ਵਿਖੇ ਵੋਟਰਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ । ਇਸ ਮੌਕੇ ਤਲਵੰਡੀ ਸਾਬੋ ਸ਼ਹਿਰ ਅੰਦਰ ਸਮੱਰਥਕਾਂ ਵੱਲੋਂ ਜੱਸੀ ਦੇ ਹੱਕ ਵਿੱਚ ਰੈਲੀ ਵੀ ਕੱਢੀ ਗਈ।
ਹਲਕਾ ਤਲਵੰਡੀ ਸਾਬੋ ਤੋਂ ਅਜ਼ਾਦ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੂੰ ਉਸ ਸਮੇਂ ਹੁੰਗਾਰਾ ਮਿਲਿਆ ਜਦੋਂ ਬਲਾਕ ਸੰਮਤੀ ਚੇਅਰਮੈਨ ਬੇਅੰਤ ਸਿੰਘ ਬੰਗੀ ਅਤੇ ਪਿੰਡ ਦੇ ਸਰਪੰਚ ਅਤੇ ਮੌਜੂਦਾ ਕਾਂਗਰਸੀ ਸਰਪੰਚ ਰਜਿੰਦਰ ਸਿੰਘ ਖਾਲਸਾ ਦੀਆਂ ਕੋਸ਼ਿਸ਼ਾਂ ਸਦਕਾ ਪਿੰਡ ਦੇ ਸਾਰੇ ਕਾਂਗਰਸੀ ਵਰਕਰਾਂ ਨੇ ਕਾਂਗਰਸ ਦਾ ਹੱਥ ਛੱਡ ਕੇ ਅਜਾਦ ਉਮੀਦਵਾਰ ਹਰਮਿੰਦਰ ਜੱਸੀ ਨਾਲ ਚੱਲਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਹਰਮਿੰਦਰ ਸਿੰਘ ਜੱਸੀ ਵੱਲੋਂ ਪਾਰਟੀ ਵਿੱਚ ਸ਼ਾਮਲ ਹੋਏ ਸਮੂਹ ਵਰਕਰਾਂ ਨੂੰ ਸਿਰੋਪਾ ਪਾ ਕੇ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ ਸ੍ਰ. ਜੱਸੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਖੁਦ ਕਾਂਗਰਸ ਪਾਰਟੀ ਨੂੰ ਛੱਡ ਕੇ ਹਲਕੇ ਦੀ ਲੜਾਈ ਲੜ ਰਹੇ ਹਨ ਜਿਸ ਕਾਰਨ ਹਲਕੇ ਦੇ ਵੱਡੀ ਗਿਣਤੀ ਕਾਂਗਰਸੀ ਵਰਕਰ ਉਹਨਾਂ ਨਾਲ ਜੁੜ ਰਹੇ ਹਨ ।
ਹਰ ਇੱਕ ਪਿੰਡ ਵਿੱਚ ਖੇਡ ਸਟੇਡੀਅਮ ਬਣਾਏ ਜਾਣਗੇ Harminder Singh Jassi
ਇਸ ਮੌਕੇ ਨੁੱਕੜ ਮੀਟਿੰਗਾਂ ਵਿੱਚ ਪਿੰਡ ਪੱਕਾ ਕਲਾਂ ਵਿਖੇ ਹਰਮਿੰਦਰ ਸਿੰਘ ਜੱਸੀ ਨੇ ਕਿਹਾ ਕਿ ਪਿੰਡਾਂ ਵਿੱਚੋਂ ਨਸ਼ਾ ਖ਼ਤਮ ਕਰਕੇ ਹਰ ਇੱਕ ਪਿੰਡ ਵਿੱਚ ਖੇਡ ਸਟੇਡੀਅਮ ਬਣਾਏ ਜਾਣਗੇ ਜਿਨ੍ਹਾਂ ਵਿੱਚ ਪੰਜ ਖੇਡਾਂ ਖੇਡੀਆਂ ਜਾਣਗੀਆਂ ਅਤੇ ਇਹ ਉਨ੍ਹਾਂ ਦਾ ਪਹਿਲਾ ਕੰਮ ਹੈ ਅਤੇ ਵਧੀਆ ਸਕੂਲ ਕਾਲਜ ਤੇ ਯੂਨੀਵਰਸਿਟੀਆਂ ਹਲਕੇ ਵਿੱਚ ਲਿਆਂਦੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੋ ਲੋੜਵੰਦ ਪਰਿਵਾਰ ਹਨ, ਉਨ੍ਹਾਂ ਲਈ ਮਕਾਨਾਂ ਵਾਸਤੇ ਪੰਜਾਬ ਸਰਕਾਰ ਤੋਂ ਜਾਂ ਭਾਰਤ ਸਰਕਾਰ ਤੋਂ ਪੈਸਾ ਲਿਆ ਕੇ ਦਿੱਤਾ ਜਾਵੇਗਾ ।ਇਸ ਮੌਕੇ ਹਰਮਿੰਦਰ ਸਿੰਘ ਜੱਸੀ ਨੂੰ ਲੱਡੂਆਂ ਅਤੇ ਕੇਲਿਆਂ ਨਾਲ ਵੱਖ-ਵੱਖ ਪਿੰਡਾਂ ਵਿੱਚ ਤੋਲਿਆ ਗਿਆ ।
ਹਰਮਿੰਦਰ ਸਿੰਘ ਜੱਸੀ ਨੂੰ ਲੱਡੂਆਂ ਨਾਲ ਤੋਲਿਆ
ਇਸ ਮੌਕੇ ਉਨ੍ਹਾਂ ਨਾਲ ਰਣਧੀਰ ਸਿੰਘ ਦੁੱਨੇਵਾਲਾ , ਜਗਦੇਵ ਸਿੰਘ ਜੱਜਲ , ਰਾਜ ਸਿੰਘ ਨੰਬਰਦਾਰ ਮੈਂਬਰ, ਮਾ.ਦਰਬਾਰਾ ਸਿੰਘ, ਮੇਜਰ ਸਿੰਘ ਬੰਗੀ ਨਿਹਾਲ ,ਗੁਰਪ੍ਰੇਮ ਸਿੰਘ ਮੈਂਬਰ ,ਰੇਸ਼ਮ ਸਿੰਘ ਮੈਂਬਰ, ਸੁਖਜੀਤ ਸਿੰਘ ਗੋਰਾ, ਰਾਜੂ ਸੇਠ ,ਗੁਰਦੀਪ ਸਿੰਘ, ਨਿੱਕਾ ਚਹਿਲ, ਨਛੱਤਰ ਸਿੰਘ ,ਗੁਰਦਾਸ ਸਿੰਘ ਮੈਂਬਰ, ਬਸੰਤ ਸਿੰਘ ਮੈਂਬਰ, ਲਾਲ ਸਿੰਘ ਗਿੱਲ, ਗੁਰਦੀਪ ਸਿੰਘ ,ਗੁਰਚਰਨ ਸਿੰਘ ਸਰਪੰਚ ,ਬੰਤ ਸਿੰਘ ਸੁਪਰਡੈਂਟ ਮਾਰਕੀਟ ਕਮੇਟੀ , ਮਨਦੀਪ ਸਿੰਘ ਮੈਂਬਰ, ਮਹਿੰਦਰ ਸਿੰਘ ਸੈਕਟਰੀ,
ਚੰਨਣ ਸਿੰਘ ਸਾਬਕਾ ਮੈਂਬਰ, ਮੇਜਰ ਸਿੰਘ ਸਾਬਕਾ ਮੈਂਬਰ ,ਗੁਰਮੇਲ ਸਿੰਘ , ਪ੍ਰੀਤਮ ਸਿੰਘ ਸਾਬਕਾ ਮੈਂਬਰ ,ਗੁਰਚਰਨ ਸਿੰਘ ਪੰਚ, ਜੱਗਾ ਸਿੰਘ ਪੰਚ ,ਗੁਰਨਾਮ ਸਿੰਘ ਪੰਚ ,ਜਸਵਿੰਦਰ ਸਿੰਘ ਪੰਚ, ਰਾਮ ਚੰਦ ਸਿੰਘ ਸਾਬਕਾ ਸਰਪੰਚ ,ਕਾਕਾ ਸਿੰਘ ਗਰੇਵਾਲ ਮੱਲਵਾਲਾ, ਮੱਸਾ ਸਿੰਘ, ਜਗਤਾਰ ਸਿੰਘ ,ਦਰਸ਼ਨ ਸਿੰਘ ,ਜਸਵਿੰਦਰ ਸਿੰਘ ਸਭਾ ਬਲਾਕ ਸੰਮਤੀ ਮੈਂਬਰ ,ਬੇਅੰਤ ਸਿੰਘ ਬੰਗੀ ,ਧਰਮਪਾਲ ਸਿੰਘ ਗੁਰਥੜੀ , ਜਗਦੇਵ ਸਿੰਘ ਜੱਜਲ ਸਾਬਕਾ ਸਰਪੰਚ , ਰਮੇਸ਼ ਕੁਮਾਰ ਰਾਮਾਂ, ਡਾ. ਪ੍ਰੇਮ ਜੈਨ, ਕਾਕਾ ਸਿੰਘ ਸਾਬਕਾ ਸਰਪੰਚ , ਜਗਮੋਹਨ ਸਿੰਘ ਚੌਧਰੀ ,ਨੋਨ੍ਹੀ ਬੰਗੀ, ਰਮੇਸ਼ ਕੁਮਾਰ ਬਾਂਸਲ ,ਮੰਗਾਂ ਬੰਗੀ , ਧਰਮਪਾਲ ਸ਼ਰਮਾ ਸਾਬਕਾ ਸਰਪੰਚ , ਵਿਸ਼ੂ ਸ਼ਰਮਾ ਸਮੇਤ ਹੋਰ ਵੀ ਲੋਕ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ