ਸ੍ਰੀਲੰਕਾ ਤੇ ਭਾਰਤ ਦਰਮਿਆਨ 24 ਫਰਵਰੀ ਨੂੰ ਖੇਡਿਆ ਜਾਵੇਗਾ ਪਹਿਲਾ ਮੁਕਾਬਲਾ

Match Sri Lanka and India

ਬੀਸੀਸੀਆਈ ਨੇ ਜਾਰੀ ਕੀਤਾ ਮੈਚਾਂ ਦਾ ਵੇਰਵਾ

  • 24 ਫਰਵਰੀ ਨੂੰ ਹੋਵੇਗਾ ਪਹਿਲਾ ਟੀ-20 ਮੁਕਾਬਲਾ

ਮੁੰਬਈ। ਭਾਰਤ ਤੇ ਸ੍ਰੀਲੰਕਾ ਦਰਮਿਆਨ ਹੋਣ ਵਾਲੀ ਟੀ-20 ਤੇ ਟੈਸਟ ਲੜੀ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ। ਬੀਸੀਸੀਆਈ ਨੇ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸ੍ਰੀਲੰਕਾ ਦੌਰੇ ਦੀ ਸ਼ੁਰੂਆਤ 24 ਫਰਵਰੀ ਤੋਂ ਹੋਵੇਗੀ। ਇਸ ਲੜੀ ਦੌਰਾਨ 2 ਟੈਸਟ ਮੈਚ ਤੇ 3 ਟੀ-ਟਵੰਟੀ ਮੈਚ ਖੇਡੇ ਜਾਣਗੇ। ਸਾਬਕਾ ਕਪਤਾਨ ਵਿਰਾਟ ਕੋਹਲੀ ਮੋਹਾਲੀ ’ਚ ਆਪਣਾ 100 ਵਾਂ ਟੈਸਟ ਮੈਚ ਖੇਡਣਗੇ। ਜਿਸ ਨੂੰ ਲੈ ਕੇ ਵਿਰਾਟ ਕੋਹਲੀ ਕਾਫੀ ਉਤਸ਼ਾਹਿਤ ਹਨ। ਦੋਵਾਂ ਟੀਮਾਂ ਦਰਮਿਆਨ ਪਹਿਲਾ ਟੀ-20 ਮੈਚ 24 ਫਰਵਰੀ ਨੂੰ ਖੇਡਿਆ ਜਾਵੇਗਾ। ਇਹ ਮੈਚ ਲਖਨਊ ’ਚ ਹੋਵੇਗਾ। ਅਗਲੇ ਦੋਵੇਂ ਮੈਚ ਧਰਮਸ਼ਾਲਾ ’ਚ ਹੋਣਗੇ। ਇਸ ਤੋਂ ਬਾਅਦ ਭਾਰਤ ਟੈਸਟ ਮੈਚਾਂ ਦੀ ਲੜੀ ਖੇਡੇਗੀ। ਸ੍ਰੀਲੰਕਾ ਟੀਮ ਲਈ ਇਹ ਲੜੀ ਅਹਿਮ ਹੋਵੇਗੀ।

ਟੀਮ ਇੰਡੀਆ 16 ਫਰਵਰੀ ਤੋਂ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਖੇਡੇਗੀ

ਟੀਮ ਇੰਡੀਆ ਫਿਲਹਾਲ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਖੇਡੇਗੀ। ਪਹਿਲਾ ਮੈਚ 16 ਫਰਵਰੀ ਨੂੰ ਕੋਲਕਾਤਾ ‘ਚ ਖੇਡਿਆ ਜਾਵੇਗਾ। ਦੂਜਾ ਅਤੇ ਤੀਜਾ ਟੀ-20 18 ਫਰਵਰੀ ਅਤੇ 20 ਫਰਵਰੀ ਨੂੰ ਹੋਵੇਗਾ। ਟੀਮ ਇੰਡੀਆ ਇਸ ਸੀਰੀਜ਼ ਤੋਂ ਬਾਅਦ ਸ਼੍ਰੀਲੰਕਾ ਦਾ ਸਾਹਮਣਾ ਕਰੇਗੀ

ਭਾਰਤ ਸ਼੍ਰੀਲੰਕਾ ਵਿਚਾਲੇ ਸੀਰੀਜ਼ ਦਾ ਪ੍ਰੋਗਰਾਮ

24 ਫਰਵਰੀ – ਪਹਿਲਾ ਟੀ-20, ਲਖਨਊ
26 ਫਰਵਰੀ – ਦੂਜਾ ਟੀ-20, ਧਰਮਸ਼ਾਲਾ
27 ਫਰਵਰੀ – ਤੀਜਾ ਟੀ-20, ਧਰਮਸ਼ਾਲਾ
4-8 ਮਾਰਚ – ਪਹਿਲਾ ਟੈਸਟ, ਮੋਹਾਲੀ
12-16 ਮਾਰਚ – ਦੂਜਾ ਟੈਸਟ (ਡੇ-ਨਾਈਟ), ਬੰਗਲੌਰੂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ