ਯੂਕਰੇਨ ’ਤੇ ਕਦੇ ਵੀ ਹਮਲਾ ਕਰ ਸਕਦਾ ਹੈ ਰੂਸ : ਬ੍ਰਿਟਿਸ਼
ਲੰਡਨ (ਏਜੰਸੀ)। ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵੈਲੇਸ ਨੇ ਦਾਅਵਾ ਕੀਤਾ ਹੈ ਕਿ ਰੂਸ ਕਿਸੇ ਵੀ ਸਮੇਂ ਕੀਵ ਦੇ ਖਿਲਾਫ਼ ਹਮਲਾ ਕਰ ਸਕਦਾ ਹੈ, ਜਦੋਂ ਕਿ ਮਾਸਕੋ ਵਾਰ-ਵਾਰ ਭਰੋਸਾ ਦੇ ਰਿਹਾ ਹੈ ਕਿ ਉਹ ਕਿਸੇ ਵੀ ਦੇਸ਼ ਨੂੰ ਡਰਾ ਨਹੀਂ ਰਿਹਾ। ਵੈਲੇਸ ਦੇ ਹਵਾਲੇ ਨਾਲ ਦ ਸੰਡੇ ਟਾਈਮ ਨੇ ਦੱਸਿਆ ਕਿ ਯੂਕਰੇਨ ਦੇ ਖਿਲਾਫ਼ ਰੂਸੀ ਹਮਲੇ ਦੀ ਬਹੁਤ ਸੰਭਾਵਨਾ ਹੈ ਅਤੇ ਰੂਸ ਕਿਸੇ ਵੀ ਸਮੇਂ ਹਮਲਾ ਕਰ ਸਕਦਾ ਹੈ। ਰੱਖਿਆ ਮੰਤਰੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਿਵੇਂ ਹੀ ਮਾਮਲਾ ਵੱਧਦਾ ਹੈ, ਰੂਸੀ ਸਰਹੱਦਾਂ ’ਤੇ ਨਾਟੋ ਫੌਜ ਦਾ ਨਿਰਮਾਣ ਕਰੇਗਾ ਅਤੇ ਨਾਟੋ ਸਹਿਯੋਗੀ ਸਬੰਧਿਤ ਲਾਗਤਾਂ ਨੂੰ ਵਧਾ ਦੇਣਗੇ। ਬ੍ਰਿਟੇਨ ਦੇ ਰੱਖਿਆ ਮੰਤਰੀ ਸ਼ੁੱਕਰਵਾਰ ਨੂੰ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨਾਲ ਮੁਲਾਕਾਤ ਕਰਨ ਲਈ ਮਾਸਕੋ ਪਹੁੰਚੇ। ਵੈਲੇਸ ਨੇ ਕਿਹਾ ਕਿ ਗੱਲਬਾਤ ਰਚਨਾਤਮਕ ਅਤੇ ਸਪਸ਼ਟ ਸੀ ਅਤੇ ਉਹਨਾਂ ਨੇ ਮਾਸਕੋ ਨਾਲ ਯੂਕੇ੍ਰਨੀ ਸੀਮਾ ’ਤੇ ਸਥਿਤੀ ਨੂੰ ਘੱਟ ਕਰਨ ਦੀ ਅਪੀਲ ਕੀਤੀ। ਸਰਗੇਈ ਨੇ ਮੁਲਾਕਾਤ ਤੋਂ ਬਾਅਦ ਇਸ ਸਬੰਧ ਵਿੱਚ ਕਿਹਾ ਕਿ ਰੂਸੀ ਬ੍ਰਿਟਿਸ਼ ਸਬੰਧਾਂ ਦਾ ਪੱਧਰ ਜੀਰੋ ਦੇ ਨੇੜੇ ਹੈ ਅਤੇ ਰੂਸ ਅਤੇ ਨਾਟੋ ਵਿਚਾਲੇ ਸਬੰਧਾਂ ਨੂੰ ਵਿਗੜਨ ਤੋਂ ਰੋਕਣਾ ਜ਼ਰੂਰੀ ਹੈ।
ਤੁਰਕੀ ਨੇ ਆਪਣੇ ਨਾਗਰਿਕਾਂ ਨੂੰ ਯੁਕਰੇਨ ਨਾ ਜਾਣ ਦੀ ਸਲਾਹ ਦਿੱਤੀ
ਅੰਕਾਰਾ। ਤੁਰਕੀ ਨੇ ਰੂਸ ਅਤੇ ਯੂਕਰੇਨ ਦੇ ਵਿੱਚਾਲੇ ਵੱਧਦੇ ਤਨਾਅ ਦੇ ਮੱਦੇਨਜ਼ਰ ਤੁਰਕੀ ਨੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਨਾ ਜਾਣ ਦੀ ਸਲਾਹ ਦਿੱਤੀ ਹੈ। ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਨਾਗਰਿਕਾਂ ਨੂੰ ਯੂਕੇ੍ਰਨ ਦੀ ਯਾਤਰਾਂ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੰਦੇ ਹੋਏ ਇੱਕ ਯਾਤਰਾ ਸਲਾਹਕਾਰੀ ਜਾਰੀ ਕੀਤੀ ਹੈ। ਮੰਤਰਾਲੇ ਨੇ ਕਿਹਾ,‘‘ ਇਹ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਸਾਡੇ ਨਾਗਰਿਕ ਯੂਕਰੇਨ ਦੇ ਪੂਰਬੀ ਸਰਹੱਦੀ ਖੇਤਰ ਦੀ ਯਾਤਰਾ ਕਰਨ ਤੋਂ ਗੁਰੇਜ਼ ਕਰਨ।’’ ਮੰਤਰਾਲੇ ਨੇ ਨਾਗਰਿਕਾਂ ਨੂੰ ਆਪਣੀ ਸੁਰੱਖਿਆ ਲਈ ਹਰ ਸੰਭਵ ਸਾਵਧਾਨੀ ਬਰਤਨ ਅਤੇ ਜ਼ਰੂਰੀ ਯਾਤਰਾ ਤੋਂ ਪਹਿਲਾਂ ਕੀਵ ਸਥਿਤ ਤੁਰਕੀ ਦੂਤਾਵਾਸ ਨਾਲ ਸਪੰਰਕ ਕਰਨ ਨੂੰ ਕਿਹਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਫੌਜੀ ਕਾਰਵਾਈ ਦੇ ਵੱਧਦੇ ਖ਼ਤਰੇ ਦੇ ਮੱਦੇਨਜ਼ਰ ਅਮਰੀਕੀ ਨਾਗਰਿਕਾਂ ਨੂੰ ਤੁਰੰਤ ਯੂਕਰੇਨ ਛੱਡਣ ਲਈ ਕਿਹਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ